Bikram Majithia –
🚨 “ਜਦੋਂ ਗੈਂਗਸਟਰਾਂ ਨੂੰ ਸਰਕਾਰੀ ਸਰਪ੍ਰਸਤੀ ਮਿਲੇ ਤੇ ਪੁਲਿਸ ਹੀ ਢਾਲ ਬਣ ਜਾਵੇ, ਤਾਂ ਮਾਸੂਮਾਂ ਦਾ ਖੂਨ ਵਗਣਾ ਲਾਜ਼ਮੀ ਹੋ ਜਾਂਦਾ ਹੈ!” 🚨
👉ਮਜੀਠਾ ਦੇ ਪਿੰਡ ਕੋਟਲਾ ਸੈਦਾਂ ਵਿੱਚ ਗੁੰਡੇ ਸ਼ਰੇਆਮ ਘਰ ਵਿੱਚ ਵੜੇ, ਤੋੜਫੋੜ ਕੀਤੀ, ਪਰਿਵਾਰ ‘ਤੇ ਹਮਲਾ ਕੀਤਾ। ਇਹ ਸਿਰਫ਼ ਇੱਕ ਘਟਨਾ ਨਹੀਂ — ਇਹ ਪੰਜਾਬ ਵਿੱਚ ਟੁੱਟ ਚੁੱਕੀ ਕਾਨੂੰਨ-ਵਿਵਸਥਾ ਅਤੇ AAP ਸਰਕਾਰ ਦੀ ਖ਼ਤਰਨਾਕ ਨਾਕਾਮੀ ਦਾ ਸਬੂਤ ਹੈ।
👉 ਪੰਜਾਬ ਵਿੱਚ ਅੱਜ ਗੈਂਗਸਟਰ ਬੇਖੌਫ਼ ਇਸ ਲਈ ਹਨ ਕਿਉਂਕਿ ਉਹਨਾਂ ਨੂੰ ਸਿਆਸੀ ਸਰਪ੍ਰਸਤੀ ਮਿਲ ਰਹੀ ਹੈ।
👉 AAP ਦੇ ਚਹੇਤਿਆਂ ਨੂੰ ਪੁਲਿਸ ਦੀ ਮਦਦ, ਸੁਰੱਖਿਆ ਅਤੇ ਗ੍ਰਿਫ਼ਤਾਰੀ ਤੋਂ ਵੀ ਛੂਟ ਮਿਲਦੀ ਹੈ।
👉 “ਕੱਚਾ DGP” ਅਤੇ ਭਗਵੰਤ ਮਾਨ ਸਿਰਫ਼ PR ਅਤੇ ਡਰਾਮਿਆਂ ਵਿੱਚ ਵਿਅਸਤ ਹਨ, ਜਦਕਿ ਪੰਜਾਬ ਦੇ ਘਰ ਖੂਨ ਨਾਲ ਰੰਗੇ ਜਾ ਰਹੇ ਹਨ।
👉 ਜਿੱਥੇ ਪੁਲਿਸ ਕਾਰਵਾਈ ਕਰਨ ਦੀ ਬਜਾਏ ਖਾਮੋਸ਼ ਦਰਸ਼ਕ ਬਣ ਜਾਵੇ, ਉੱਥੇ ਕਾਨੂੰਨ ਨਹੀਂ… ਸਿਰਫ਼ ਜੰਗਲ ਰਾਜ ਬਚਦਾ ਹੈ।
ਪੰਜਾਬ ਪੁੱਛ ਰਿਹਾ ਹੈ —
ਅਖ਼ੀਰ ਗੁੰਡਿਆਂ ਨੂੰ ਸਰਕਾਰ ਚਲਾ ਰਹੀ ਹੈ ਜਾਂ ਸਰਕਾਰ ਗੁੰਡਿਆਂ ਦੇ ਸਹਾਰੇ ਚੱਲ ਰਹੀ ਹੈ?
👉ਸਾਡੇ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸਾਬ੍ਹ ਦੀ ਗੁਜਾਰਿਸ਼ ‘ਤੇ ਗੌਰ ਫਰਮਾਇਆ ਜਾਵੇ।
👉ਈਡੀ ਅਤੇ ਸੀਬੀਆਈ ਅਡਵਾਂਸ ਨੋਟਿਸ ਦੇ ਕੇ ਪੰਜਾਬ ਆਇਆ ਕਰਨ।
👉ਕੀ ਅਸੀਂ ਆਪਣੀ ਠੱਗੀ ਠੋਰੀ ਦਾ ਮਾਲ ਸਮੇਟ ਲਿਆ ਕਰੀਏ ਇਹਨਾਂ ਕੋਲ ਫੜ੍ਹੇ ਨਾ ਜਾਇਆ ਕਰੀਏ।
👉 ਦੂਸਰਾ ਈਡੀ ਅਤੇ ਸੀਬੀਆਈ ਸਮੇਂ ਦਾ ਖਿਆਲ ਰੱਖਿਆ ਕਰੇ, “ਸਮਾਂ ਅਤੇ ਸਥਾਨ ਵੀ ਦੱਸ ਦਿਆ ਕਰੋ ਤਾਂਕਿ ਲੁੱਟ ਦਾ ਸਮਾਨ ਟਿਕਾਣੇ ਲਗਾਇਆ ਜਾ ਸਕੇ”
👉 ਨਹੀਂ ਤਾਂ ਸਭ ਫੜ੍ਹੇ ਜਾਂਦੇ ਹਨ
ਪਿਛਲੇ ਦਿਨੀਂ ਆਏ ਭਿਆਨਕ ਹਨੇਰੀ-ਝੱਖੜ ਨੇ ਮਜੀਠਾ ਹਲਕੇ ਵਿੱਚ ਕਿਸਾਨਾਂ ਅਤੇ ਮਿਹਨਤਕਸ਼ ਪਰਿਵਾਰਾਂ ਦਾ ਵੱਡਾ ਨੁਕਸਾਨ ਕੀਤਾ ਹੈ।
ਮਾਲ-ਡੰਗਰ ਲਈ ਬਣਾਏ ਗਏ ਸ਼ੈੱਡ ਅਤੇ ਹੋਰ ਢਾਂਚੇ ਤੇਜ਼ ਹਨੇਰੀ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਇਹ ਉਹ ਲੋਕ ਹਨ ਜੋ ਦਿਨ-ਰਾਤ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ। ਅਜਿਹੇ ਔਖੇ ਸਮੇਂ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹੋਵੇ।
ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਨੁਕਸਾਨ ਦਾ ਤੁਰੰਤ ਸਰਵੇ ਕਰਵਾ ਕੇ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਦੁਬਾਰਾ ਆਪਣੇ ਪੈਰਾਂ ‘ਤੇ ਖੜ੍ਹੇ ਹੋ
ਸਕਣ।
🔴ਮਜੀਠਾ ਹਲਕੇ ਵਿੱਚ ਕਾਨੂੰਨ-ਵਿਵਸਥਾ ਦਾ ਪੂਰੀ ਤਰ੍ਹਾਂ ਦਿਵਾਲਾ ਨਿਕਲ ਚੁੱਕਿਆ ਹੈ।
ਗੁੰਡੇ ਹੁਣ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਚੁੱਕਾ ਹੈ।
📍 ਪਿੰਡ ਕੋਟਲਾ ਸੈਦਾਂ, PS ਕੱਥੂਨੰਗਲ, ਹਲਕਾ ਮਜੀਠਾ
ਸਾਬਕਾ ਸਰਪੰਚ ਬਲਕਾਰ ਸਿੰਘ ਨਾਲ ਜੁੜਿਆ ਮਾਮਲਾ ਇੱਕ ਵਾਰ ਫਿਰ ਦੱਸਦਾ ਹੈ ਕਿ ਮਜੀਠਾ ਵਿੱਚ ਕਾਨੂੰਨ ਦਾ ਰਾਜ ਨਹੀਂ, ਸਗੋਂ ਗੁੰਡਿਆਂ ਦਾ ਸਰਕਾਰੀ ਸਰਪ੍ਰਸਤੀ ਵਿਚ ਰਾਜ ਚੱਲ ਰਿਹਾ ਹੈ।
👉 ਲੋਕ ਪੁੱਛ ਰਹੇ ਹਨ — ਕੀ ਸਰਕਾਰ ਦੇ ਇਸ਼ਾਰਿਆਂ ‘ਤੇ ਹੀ ਗੁੰਡਾਗਰਦੀ ਨੂੰ ਸਹਾਰਾ ਦਿੱਤਾ ਜਾ ਰਿਹਾ ਹੈ?
👉 ਪੁਲਿਸ ਅਤੇ ਪ੍ਰਸ਼ਾਸਨ ਦੀ ਚੁੱਪੀ ਕਈ ਗੰਭੀਰ ਸਵਾਲ ਖੜੇ ਕਰ ਰਹੀ ਹੈ।
ਮਜੀਠਾ ਵਿੱਚ ਹੁਣ ਕਾਨੂੰਨ ਵਿਵਸਥਾ ਅਤੇ ਪੁਲਿਸ ਨਾਮ ਦੀ ਚੀਜ਼ ਲਗਭਗ ਖ਼ਤਮ ਹੋ ਚੁੱਕੀ ਹੈ।
ਪੰਜਾਬ ਨੂੰ ਬਦਲਾਅ ਨਹੀਂ, ਸੁਰੱਖਿਆ ਅਤੇ ਇਨਸਾਫ ਚਾਹੀਦਾ ਹੈ।
“ਜਦੋਂ ਬੱਚੇ ਵੀ ਆਪਣੇ ਘਰਾਂ ਵਿੱਚ ਗੋਲੀਆਂ ਤੋਂ ਸੁਰੱਖਿਅਤ ਨਾ ਰਹਿਣ, ਤਾਂ ਸਮਝੋ ਪੰਜਾਬ ‘ਚ ਸਰਕਾਰ ਨਹੀਂ… ਜੰਗਲ ਰਾਜ ਚੱਲ ਰਿਹਾ ਹੈ!” 🚨
ਮਜੀਠਾ ਦੇ ਨਾਗ ਕਲਾਂ ਵਿੱਚ ਚੱਲੀ ਗੋਲੀ ਨਾਲ 10 ਸਾਲ ਦੀ ਮਾਸੂਮ ਬੱਚੀ ਗੰਭੀਰ ਜ਼ਖਮੀ ਹੋ ਗਈ ਅਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ।
ਇਹ ਸਿਰਫ਼ ਇੱਕ ਘਟਨਾ ਨਹੀਂ — ਇਹ ਭਗਵੰਤ ਮਾਨ ਅਤੇ “ਕੱਚੇ DGP” ਦੀ ਨਾਕਾਮੀ ਦਾ ਖੁੱਲ੍ਹਾ ਸਬੂਤ ਹੈ।
👉 ਭਗਵੰਤ ਮਾਨ PR, ਡਰਾਮਿਆਂ, ਭ੍ਰਿਸ਼ਟਾਚਾਰ ਅਤੇ ਕੁਰਸੀ ਬਚਾਉਣ ਵਿੱਚ ਮਸਤ ਹੈ, ਜਦਕਿ ਪੰਜਾਬ ਹਰ ਰੋਜ਼ ਗੋਲੀਆਂ, ਧਮਕੀਆਂ, ਜ਼ਬਰਦਸਤੀ ਵਸੂਲੀਆਂ ਅਤੇ ਗੈਂਗਸਟਰਾਂ ਦੇ ਖੌਫ ਹੇਠ ਜੀਅ ਰਿਹਾ ਹੈ।
👉 “ਕੱਚਾ DGP” ਸਿਰਫ਼ ਪ੍ਰੈਸ ਕਾਨਫਰੰਸਾਂ ਅਤੇ ਸੋਸ਼ਲ ਮੀਡੀਆ ਦੇ ਦਾਅਵਿਆਂ ਤੱਕ ਸੀਮਿਤ ਰਹਿ ਗਿਆ ਹੈ, ਜ਼ਮੀਨ ‘ਤੇ ਪੰਜਾਬੀਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤੀ ਗਈ ਹੈ।
👉 ਭਗਵੰਤ ਮਾਨ ਖੁਦ ਤਾਂ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਹੇਠ ਘੁੰਮਦੇ ਹਨ, ਪਰ ਪੰਜਾਬ ਦੇ ਮਾਸੂਮ ਬੱਚੇ ਖੂਨ ਵਿੱਚ ਲਥਪਥ ਹੋ ਰਹੇ ਹਨ।
👉 ਇੱਕ ਬੱਚੀ ਦਾ ਵਗਦਾ ਖੂਨ ਪੁੱਛ ਰਿਹਾ ਹੈ —
ਅਖ਼ੀਰ ਪੰਜਾਬ ਨੂੰ ਬਚਾਉਣ ਵਾਲਾ ਹੈ ਕੌਣ?