Breaking News

Amritsar : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ

Amritsar News: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ
ਇਤਰਾਜ਼ਯੋਗ ਮੱਦਾਂ ਹਟਾਓ ਜਾਂ ਟਕਰਾਅ ਲਈ ਰਹੋ ਤਿਆਰ: ਜਥੇਦਾਰ ਗੜਗੱਜ

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ 2026 ਵਿੱਚੋ ਕੁਝ ਇਤਰਾਜ਼ਯੋਗ ਮੱਦਾਂ ਹਟਾਉਣ ਬਾਰੇ ਇੱਕ ਵਿਸਥਾਰਤ ਪੱਤਰ ਭੇਜਿਆ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਜਾਰੀ ਕੀਤੇ ਗਏ ਇਸ ਸੱਤ ਸਫਿਆਂ ਦੇ ਪੱਤਰ ਵਿੱਚ ਇਤਰਾਜ਼ਯੋਗ ਮੱਦਾਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਉਸ ਨਾਲ ਪੈਣ ਵਾਲੇ ਪ੍ਰਭਾਵਾਂ ਨੂੰ ਦੱਸਿਆ ਗਿਆ ਹੈ। ਪੱਤਰ ਵਿੱਚ ਸਰਕਾਰ ਨੂੰ ਆਖਿਆ ਗਿਆ ਹੈ ਕਿ ਇਹਨਾਂ ਮੱਦਾਂ ਨੂੰ ਹਟਾਇਆ ਜਾਵੇ।

ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਕੱਤਰੇਤ ਵਿੱਚ ਸੱਦਿਆ ਗਿਆ ਸੀ ,ਜਿੱਥੇ ਉਹਨਾਂ ਨੂੰ ਇਹਨਾਂ ਇਤਰਾਜ਼ਯੋਗ ਮੱਦਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ 15 ਦਿਨਾਂ ਦੇ ਵਿੱਚ ਇਹਨਾਂ ਇਤਰਾਜ਼ਯੋਗ ਮੱਦਾਂ ਨੂੰ ਹਟਾ ਦਿੱਤਾ ਜਾਵੇ। ਜੇਕਰ ਸਰਕਾਰ ਇਹਨਾਂ ਮੱਦਾਂ ਨੂੰ ਨਹੀਂ ਹਟਾਉਂਦੀ ਹੈ ਤਾਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਇਸ ਮਾਮਲੇ ਵਿੱਚ ਅਗਲੇਰਾ ਕੋਈ ਠੋਸ ਫੈਸਲਾ ਕੀਤਾ ਜਾਵੇਗਾ।

ਸੱਤ ਸਫਿਆਂ ਦੇ ਇਸ ਪੱਤਰ ਵਿੱਚ ਕਸਟੋਡੀਅਨ, ਬੀੜਾ ਤੋਂ ਸਰੂਪ ਸ਼ਬਦ ਕੀਤੇ ਜਾਣ, ਪਾਵਨ ਸਰੂਪਾਂ ਦੀ ਪ੍ਰਕਾਸ਼ਨਾ ਤੋਂ ਬਾਅਦ ਇਸ ਦੇ ਵੇਰਵੇ ਜਨਤਕ ਕਰਨ ਸਬੰਧੀ ਮੱਦਾਂ ’ਤੇ ਇਤਰਾਜ਼ ਕੀਤਾ ਗਿਆ ਹੈ। ਪੱਤਰ ਵਿੱਚ ਦੱਸਿਆ ਹੈ ਕਿ ਇਹਨਾਂ ਇਤਰਾਜ਼ਯੋਗ ਮੱਦਾਂ ਦੇ ਕਾਰਨ ਸਿੱਖ ਸੰਗਤ ,ਪਾਠੀ ਸਿੰਘਾਂ ਤੇ ਹੋਰਨਾਂ ਵਿੱਚ ਸਹਿਮ ਦੀ ਭਾਵਨਾ ਹੈ। ਉਨਾ ਆਖਿਆ ਕਿ ਇਹਨਾਂ ਮੱਦਾਂ ਨੂੰ ਕਾਨੂੰਨ ਦੇ ਵਿੱਚੋਂ ਹਟਾਇਆ ਜਾਵੇ।

ਦੱਸਣਯੋਗ ਹੈ ਕਿ ਦੂਜੇ ਪਾਸੇ ਮੁੱਖ ਮੰਤਰੀ ਇਸ ਕਾਨੂੰਨ ਵਿੱਚ ਸੋਧ ਕਰਨ ਜਾਂ ਇਸ ਨੂੰ ਵਾਪਸ ਲੈਣ ਤੋਂ ਪਹਿਲਾਂ ਹੀ ਮਨਾ ਕਰ ਚੁੱਕੇ ਹਨ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਸਰਕਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਾਲੇ ਟਕਰਾਅ ਵਧਣ ਦੀਆਂ ਸੰਭਾਵਨਾ ਵੱਧ ਗਈਆਂ ਹਨ। ਇਸ ਦੌਰਾਨ ਕਈ ਸਿੱਖ ਜਥੇਬੰਦੀਆਂ ਵੱਲੋਂ ਵੀ ਇਹਨਾਂ ਮੱਦਾਂ ’ਤੇ ਇਤਰਾਜ਼ ਅਤੇ ਖਦਸ਼ੇ ਪ੍ਰਗਟਾਏ ਜਾ ਚੁੱਕੇ ਹਨ।

Check Also

Punjab ਫਾਈਨਾਂਸ ਦਾ ਕਾਰੋਬਾਰ ਕਰਨ ਵਾਲੀ ਫਰੀਦਕੋਟ ਦੀ ਮਹਿਲਾ ਦਾ ਮਨੀਲਾ ਵਿੱਚ ਗੋ+ਲੀ ਮਾ+ਰ ਕੇ ਕ+ਤਲ

Punjab ਫਾਈਨਾਂਸ ਦਾ ਕਾਰੋਬਾਰ ਕਰਨ ਵਾਲੀ ਫਰੀਦਕੋਟ ਦੀ ਮਹਿਲਾ ਦਾ ਮਨੀਲਾ ਵਿੱਚ ਗੋਲੀ ਮਾਰ ਕੇ …