Breaking News

MP- ਪੁਲਸ ਦੀ ਸੁਪਰਡੈਂਟ ਨੂੰ ਜੇਲ੍ਹ ”ਚ ਬੰਦ ”ਕਾਤਲ” ਨਾਲ ਹੋ ਗਿਆ ਪਿਆਰ ! ਬਜਰੰਗ ਦਲ ਨੇ ਕਰਾਇਆ ਦੋਹਾਂ ਦਾ ਵਿਆਹ

MP- ਪੁਲਸ ਦੀ ਮੁਸਲਿਮ ਸੁਪਰਡੈਂਟ ਨੂੰ ਜੇਲ੍ਹ ”ਚ ਬੰਦ ”ਕਾਤਲ” ਨਾਲ ਹੋ ਗਿਆ ਪਿਆਰ ! ਬਜਰੰਗ ਦਲ ਨੇ ਕਰਾਇਆ ਦੋਹਾਂ ਦਾ ਵਿਆਹ

 

 

 

ਅਕਸਰ ਪੁਲਸ ਨੂੰ ਜੁਰਮ ਘਟਾਉਣ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਦੇਖਿਆ ਜਾਂਦਾ ਹੈ, ਪਰ ਮੱਧ ਪ੍ਰਦੇਸ਼ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਪੁਲਸ ਤੇ ਮੁਲਜ਼ਮ ਦੇ ਸਬੰਧ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਜੇਲ੍ਹ ਵਿੱਚ ਤਾਇਨਾਤ ਇੱਕ ਮੁਸਲਿਮ ਮਹਿਲਾ ਜੇਲ੍ਹ ਅਧਿਕਾਰੀ ਨੇ ਇਕ ਹਿੰਦੂ ਕੈਦੀ ਨਾਲ ਵਿਆਹ ਕਰਵਾ ਲਿਆ ਹੈ।

 

 

 

 

 

ਵਿਆਹ ਤੋਂ ਪਹਿਲਾਂ ਮਹਿਲਾ ਅਧਿਕਾਰੀ ਨੇ ਹਿੰਦੂ ਧਰਮ ਅਪਣਾਇਆ ਤੇ ਇਹ ਵਿਆਹ ਛਤਰਪੁਰ ਦੇ ਇੱਕ ਸਥਾਨਕ ਮੰਦਰ ਵਿੱਚ ਪੂਰੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਦੋਵਾਂ ਨੇ ਅਗਨੀ ਦੇ ਸਾਹਮਣੇ 7 ਫੇਰੇ ਲਏ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਵਿਆਹ ਵਿੱਚ ਬਜਰੰਗ ਦਲ ਦੇ ਵਰਕਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸੰਗਠਨ ਦੇ ਅਹੁਦੇਦਾਰਾਂ ਨੇ ਉਕਤ ਮਹਿਲਾ ਦਾ ‘ਕੰਨਿਆਦਾਨ’ ਕੀਤਾ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ।

 

 

 

 

 

 

 

 

 

 

 

 

 

ਜਾਣਕਾਰੀ ਅਨੁਸਾਰ, ਚੰਦਲਾ ਇਲਾਕੇ ਦਾ ਨੌਜਵਾਨ ਧਰਮਿੰਦਰ ਸਿੰਘ ਕਤਲ ਦੇ ਇੱਕ ਮਾਮਲੇ ਵਿੱਚ ਛਤਰਪੁਰ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ, ਜਦਕਿ ਰੇਵਾ ਦੀ ਰਹਿਣ ਵਾਲੀ ਫਿਰੋਜ਼ਾ ਖਾਤੂਨ ਸਤਨਾ ਜੇਲ੍ਹ ‘ਚ ਅਸਿਸਟੈਂਟ ਸੁਪਰਡੈਂਟ ਦੇ ਅਹੁਦੇ ‘ਤੇ ਤਾਇਨਾਤ ਸੀ ਅਤੇ ਮੂਲ ਰੂਪ ਵਿੱਚ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ। ਜੇਲ੍ਹ ਵਿੱਚ ਡਿਊਟੀ ਦੌਰਾਨ ਹੀ ਮਹਿਲਾ ਅਧਿਕਾਰੀ ਅਤੇ ਕੈਦੀ ਵਿਚਕਾਰ ਗੱਲਬਾਤ ਸ਼ੁਰੂ ਹੋਈ, ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਨੌਜਵਾਨ ਹਾਲ ਹੀ ਵਿੱਚ ਜੇਲ੍ਹ ‘ਚੋਂ ਬਾਹਰ ਆਇਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।

 

 

 

 

 

 

 

 

 

 

 

 

 

 

 

 

 

 

 

 

 

ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਖਰੀ ਚਰਚਾ ਛਿੜ ਗਈ ਹੈ ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਹਿੰਦੂ ਸੰਗਠਨਾਂ ਨੇ ਇਸ ਨੂੰ ‘ਘਰ ਵਾਪਸੀ’ ਅਤੇ ਪਿਆਰ ਦੀ ਜਿੱਤ ਦੱਸਿਆ ਹੈ, ਜਦਕਿ ਕੁਝ ਲੋਕ ਇੱਕ ਸਰਕਾਰੀ ਅਧਿਕਾਰੀ ਅਤੇ ਇੱਕ ਮੁਲਜ਼ਮ ਵਿਅਕਤੀ ਦੇ ਸਬੰਧਾਂ ‘ਤੇ ਨੈਤਿਕ ਸਵਾਲ ਵੀ ਚੁੱਕ ਰਹੇ ਹਨ।

 

 

 

 

 

 

 

 

 

 

 

Check Also

Haridwar: ਦਲਿਤ ਕਾਂਗਰਸ ਪ੍ਰਧਾਨ ਦੀ ਰੈਲੀ ਵਾਲੀ ਥਾਂ ਨੂੰ ਸੰਘੀਆਂ ਨੇ ਧੋ ਕੇ ਕੀਤਾ ‘ਸੁੱਚਾ’

Haldwani ‘Purification’ Ritual After Mallikarjun Kharge’s Rally Sparks Political Row ਦਲਿਤ ਕਾਂਗਰਸ ਪ੍ਰਧਾਨ ਦੀ ਰੈਲੀ …