Breaking News

Married Navy Staffer Kills Lover – Navy ਕਰਮਚਾਰੀ ਨੇ ਕੀਤਾ ਪ੍ਰੇਮਿਕਾ ਦਾ ਕਤਲ, ਫਰਿੱਜ ‘ਚੋਂ ਮਿਲੇ ਲਾਸ਼ ਦੇ ਟੁਕੜੇ

Married Navy Staffer Kills Lover

ਨੇਵੀ ਕਰਮਚਾਰੀ ਨੇ ਕੀਤਾ ਪ੍ਰੇਮਿਕਾ ਦਾ ਕਤਲ, ਫਰਿੱਜ ‘ਚੋਂ ਮਿਲੇ ਲਾਸ਼ ਦੇ ਟੁਕੜੇ

ਭਾਰਤੀ ਜਲ ਸੈਨਾ ਦੇ ਇੱਕ ਕਰਮਚਾਰੀ ਨੇ ਕਥਿਤ ਤੌਰ ’ਤੇ ਇੱਕ 28 ਸਾਲਾ ਔਰਤ ਦਾ ਕਤਲ ਕਰ ਦਿੱਤਾ। ਇਸ ਉਪਰੰਤ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਇੱਥੋਂ ਦੇ ਗਜੂਵਾਕਾ ਇਲਾਕੇ ਵਿੱਚ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਅਨੁਸਾਰ ਮੁਲਜ਼ਮ ਨੇ ਆਨਲਾਈਨ ਚਾਕੂ ਖਰੀਦਿਆ ਅਤੇ ਲਾਸ਼ ਦੇ ਟੁਕੜੇ ਕਰਕੇ ਕੁੱਝ ਹਿੱਸੇ ਫਰਿੱਜ ਵਿੱਚ ਰੱਖ ਦਿੱਤੇ। ਇਸ ਦੌਰਾਨ ਐਤਵਾਰ ਨੂੰ ਅਦਾਵੀਵਰਮ ਨੇੜੇ ਇੱਕ ਖਾਲੀ ਥਾਂ ‘ਤੇ ਸਿਰ ਅਤੇ ਹੱਥ ਸਾੜ ਦਿੱਤੇ।

 

 

 

 

 

 

 

ਪੁਲੀਸ ਨੇ ਦੱਸਿਆ ਕਿ ਆਈ ਐੱਨ ਐੱਸ ਡੇਗਾ (INS Dega) ਵਿੱਚ ਤਾਇਨਾਤ ਚਿੰਤਦਾ ਰਵਿੰਦਰ ਵਜੋਂ ਪਛਾਣੇ ਗਏ ਮੁਲਜ਼ਮ ਨੇ ਮ੍ਰਿਤਕ ਪੋਲੀਪੱਲੀ ਮੌਨਿਕਾ ਨਾਲ 2021 ਤੋਂ ਇੱਕ ਡੇਟਿੰਗ ਐਪਲੀਕੇਸ਼ਨ ਰਾਹੀਂ ਮਿਲਣ ਤੋਂ ਬਾਅਦ ਸੰਪਰਕ ਬਣਾਇਆ ਹੋਇਆ ਸੀ। ਅਧਿਕਾਰੀ ਨੇ ਦੱਸਿਆ, “ਨੇਵੀ ਸਟਾਫ (ਰਵਿੰਦਰ) ਨੇ ਐਤਵਾਰ ਨੂੰ ਮੌਨਿਕਾ ਦਾ ਆਪਣੇ ਘਰ ਵਿੱਚ ਹੋਈ ਤਕਰਾਰ ਤੋਂ ਬਾਅਦ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਲਾਸ਼ ਦੇ ਟੁਕੜੇ ਕਰਕੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ।”

 

 

 

 

 

 

 

 

 

 

 

 

 

 

ਪੁਲੀਸ ਨੇ ਦੱਸਿਆ ਕਿ ਸਮੇਂ ਦੇ ਨਾਲ ਦੋਵਾਂ ਵਿਚਾਲੇ ਸਬੰਧ ਬਣ ਗਏ ਅਤੇ ਉਹ ਅਕਸਰ ਵਿਸ਼ਾਖਾਪਟਨਮ ਦੇ ਵੱਖ-ਵੱਖ ਸਥਾਨਾਂ ਜਿਵੇਂ ਕਿ ਪਾਰਕਾਂ ਅਤੇ ਥੀਏਟਰਾਂ ਵਿੱਚ ਮਿਲਦੇ ਸਨ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੇ ਅਨੁਸਾਰ ਔਰਤ ਨੇ ਕਥਿਤ ਤੌਰ ‘ਤੇ ਉਸ ਤੋਂ 3.5 ਲੱਖ ਰੁਪਏ ਲਏ ਸਨ ਅਤੇ ਉਨ੍ਹਾਂ ਦੇ ਸਬੰਧਾਂ ਬਾਰੇ ਉਸ ਦੀ ਪਤਨੀ ਨੂੰ ਦੱਸਣ ਦੀ ਧਮਕੀ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ। ਅਧਿਕਾਰੀ ਨੇ ਅੱਗੇ ਦੱਸਿਆ ਕਿ ਘਟਨਾ ਵਾਲੇ ਦਿਨ ਮੁਲਜ਼ਮ ਨੇ ਕਥਿਤ ਤੌਰ ‘ਤੇ ਉਸ ਨੂੰ ਆਪਣੇ ਫਲੈਟ ‘ਤੇ ਬੁਲਾਇਆ ਸੀ, ਜਿੱਥੇ ਉਨ੍ਹਾਂ ਵਿਚਕਾਰ ਤਿੱਖੀ ਬਹਿਸ ਹੋਈ ਅਤੇ ਫਿਰ ਉਸ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।

 

Check Also

Manipur- ਮਨੀਪੁਰ ’ਚ ਮੁੜ ਹਿੰਸਾ ਭੜਕੀ, ਬੰਬ ਧਮਾਕੇ ਨਾਲ ਦੋ ਬੱਚਿਆਂ ਦੀ ਮੌਤ ਮਗਰੋਂ ਤੋੜਭੰਨ ਅਤੇ ਸਾੜਫੂਕ

Manipur firing after mobs tried to storm a CRPF camp. Oil tankers set ablaze to …