Breaking News

Rapper Badshah ਦੇ ਨਵੇਂ ਗਾਣੇ ’ਤੇ Panchkula ਵਿੱਚ FIR ਦਰਜ

Rapper Badshah ਦੇ ਨਵੇਂ ਗਾਣੇ ’ਤੇ Panchkula ਵਿੱਚ FIR ਦਰਜ

ਗਾਣੇ ਵਿਚ ਵਰਤੀ ਇਤਰਾਜ਼ਯੋਗ ਸ਼ਬਦਾਵਲੀ ਦਾ ਮਹਿਲਾ ਕਮਿਸ਼ਨ ਵੱਲੋਂ ਨੋਟਿਸ

 

 

 

ਬੌਲੀਵੁੱਡ ਦੇ ਗਾਇਕ ਅਤੇ ਰੈਪਰ ਬਾਦਸ਼ਾਹ (ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ) ਆਪਣੇ ਨਵੇਂ ਹਰਿਆਣਵੀ ਗਾਣੇ ‘ਟਟੀਹਰੀ’ ਕਾਰਨ ਵਿਵਾਦਾਂ ਵਿੱਚ ਫਸ ਗਏ ਹਨ। ਇਸ ਗਾਣੇ ਦੇ ਬੋਲਾਂ ਅਤੇ ਵੀਡੀਓ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ-20 ਸਾਈਬਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਚੰਡੀਮੰਦਰ ਦੇ ਰਹਿਣ ਵਾਲੇ ਅਭੈ ਚੌਧਰੀ ਦੀ ਸ਼ਿਕਾਇਤ ‘ਤੇ ਕੀਤੀ ਗਈ।

 

 

 

ਇਸ ਦੇ ਨਾਲ ਹੀ ਹਰਿਆਣਾ ਮਹਿਲਾ ਕਮਿਸ਼ਨ ਨੇ ਵੀ ਗਾਣੇ ਵਿੱਚ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਦਾ ਨੋਟਿਸ ਲੈਂਦਿਆਂ ਬਾਦਸ਼ਾਹ ਨੂੰ ਸੰਮਨ ਭੇਜਿਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ 13 ਮਾਰਚ ਨੂੰ ਪਾਣੀਪਤ ਵਿੱਚ ਹੋਵੇਗੀ।

 

 

ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਇਹ ਗਾਣਾ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਪਰ ਇਸ ਵਿੱਚ ਵਰਤੇ ਗਏ ਕੁਝ ਸ਼ਬਦ ਅਤੇ ਦ੍ਰਿਸ਼ ਅਸ਼ਲੀਲ ਹਨ ਜੋ ਔਰਤਾਂ ਦਾ ਅਪਮਾਨ ਕਰਦੇ ਹਨ।

 

 

ਸ਼ਿਕਾਇਤਕਰਤਾ ਅਨੁਸਾਰ ਗਾਣੇ ਵਿੱਚ ‘ਟਟੀਰੀ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਵੀਡੀਓ ਵਿੱਚ ਕੁੜੀਆਂ ਨੂੰ ਸਕੂਲ ਦੀ ਵਰਦੀ ਵਿੱਚ ਦਿਖਾਇਆ ਗਿਆ ਹੈ ਜਿਸ ਦੇ ਬੋਲ ਬੱਚਿਆਂ ਅਤੇ ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।

 

 

ਸ਼ਿਕਾਇਤ ਵਿੱਚ ਗਾਣੇ ਨੂੰ ਤੁਰੰਤ ਹਟਾਉਣ ਅਤੇ ਬਾਦਸ਼ਾਹ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੁਲੀਸ ਨੇ ਅਸ਼ਲੀਲਤਾ ਅਤੇ ਔਰਤਾਂ ਦੀ ਗਲਤ ਪੇਸ਼ਕਾਰੀ ਨਾਲ ਸਬੰਧਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸਬ-ਇੰਸਪੈਕਟਰ ਦੇਸਰਾਜ ਨੂੰ ਸੌਂਪ ਦਿੱਤੀ ਹੈ।

Check Also

TTE viral video: ਚੱਲਦੀ ਟ੍ਰੇਨ ‘ਚ ਹੰਗਾਮਾ! TTE ਨਾਲ ਉਲਝੇ ‘ਅੜਬ’ ਯਾਤਰੀ ‘ਤੇ ਭੜਕੀ ਜਨਤਾ, ਵੀਡੀਓ ਹੋਈ ਵਾਇਰਲ!

TTE viral video: ਚੱਲਦੀ ਟ੍ਰੇਨ ‘ਚ ਹੰਗਾਮਾ! TTE ਨਾਲ ਉਲਝੇ ‘ਅੜਬ’ ਯਾਤਰੀ ‘ਤੇ ਭੜਕੀ ਜਨਤਾ, …