Breaking News

Bathinda – ਅਟੈਚੀ ‘ਚੋਂ ਮਿਲੀ ਕੁੜੀ ਦੀ ਦੇਹ ਮਾਮਲੇ ‘ਚ ਵੱਡੀ ਅਪਡੇਟ, ਮ੍ਰਿਤਕ ਕੁੜੀ ਦੀ ਹੋ ਗਈ ਪਛਾਣ

Bathinda – ਅਟੈਚੀ ‘ਚੋਂ ਮਿਲੀ ਕੁੜੀ ਦੀ ਦੇਹ ਮਾਮਲੇ ‘ਚ ਵੱਡੀ ਅਪਡੇਟ, ਮ੍ਰਿਤਕ ਕੁੜੀ ਦੀ ਹੋ ਗਈ ਪਛਾਣ

ਬਠਿੰਡਾ ਵਿਚ ਸੂਟਕੇਸ ਵਿਚੋਂ ਮਿਲੀ ਦੇਹ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਬੀਤੇ ਕੱਲ ਲਾਲ ਰੰਗ ਦੇ ਸੂਟਕੇਸ ਵਿਚੋਂ ਇਕ ਕੁੜੀ ਦੀ ਲਾਸ਼ ਮਿਲੀ ਸੀ। ਘਟਨਾ ਮਗਰੋਂ ਇਲਾਕੇ ਵਿਚ ਦਹਿਸ਼ਤ ਫੈਲ ਗਈ ਸੀ ਤੇ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਆਖਿਰਕਾਰ ਇਹ ਕੁੜੀ ਹੈ ਕੌਣ।

 

 

ਮ੍ਰਿਤਕ ਕੁੜੀ ਦੀ ਪਛਾਣ ਹੋ ਚੁੱਕੀ ਹੈ। ਕੁੜੀ ਦੀ ਮੋਗਾ ਦੇ ਬਾਘਾਪੁਰਾਣਾ ਦੀ ਰਹਿਣ ਵਾਲੀ ਹੈ ਤੇ ਬਠਿੰਡਾ ਵਿਚ ਇਕ ਦੋਸਤ ਦੇ ਨਾਲ ਰਹਿ ਰਹੀ ਸੀ। ਕੁੜੀ ਦਾ ਨਾਂ ਮੱਲਿਕਾ ਦੱਸਿਆ ਜਾ ਰਿਹਾ ਹੈ ਜੋ ਕਾਫੀ ਸਮੇਂ ਤੋਂ ਬਠਿੰਡਾ ਵਿਚ ਰਹਿ ਰਹੀ ਸੀ ਤੇ ਪਰਿਵਾਰ ਵਿਚ ਕਿਸੇ ਹੋਰ ਮੈਂਬਰ ਦਾ ਪਤਾ ਨਹੀਂ ਲੱਗ ਸਕਿਆ ਹੈ।

 

 

ਪੁਲਿਸ ਨੇ 72 ਘੰਟੇ ਲਈ ਕੁੜੀ ਦੀ ਦੇਹ ਨੂੰ ਮੋਰਚਰੀ ਵਿਚ ਰਖਵਾਇਆ ਹੈ ਤੇ ਬਠਿੰਡਾ ਦੇ ਆਸ-ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੁੜੀ ਬਾਰੇ ਜਿਸ ਨੂੰ ਵੀ ਕੋਈ ਜਾਣਕਾਰੀ ਹੈ ਤਾਂ ਪੁਲਿਸ ਨੂੰ ਰਿਪੋਰਟ ਕੀਤੀ ਜਾਵੇ। ਪੁਲਿਸ ਨੇ ਵੱਖ-ਵੱਖ ਟੀਮਾਂ ਲਗਾ ਕੇ ਜਾਂਚ ਕਰ ਰਹੀ ਹੈ।

 

 

 

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਈ ਐਂਗਲਾਂ ਤੋਂ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਸੂਟਕੇਸ ਇੱਥੇ ਕੌਣ ਅਤੇ ਕਦੋਂ ਸੁੱਟ ਕੇ ਗਿਆ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਮਾਮਲਾ ਪ੍ਰੇਮ ਸਬੰਧ, ਆਪਸੀ ਝਗੜੇ ਜਾਂ ਕਿਸੇ ਰੰਜਿਸ਼ ਨਾਲ ਤਾਂ ਨਹੀਂ ਜੁੜਿਆ।

 

 

ਦੱਸਣਯੋਗ ਹੈ ਕਿ ਪਿੰਡ ਬਹਮਨ ਦੀਵਾਨਾ ਨੇੜੇ ਇੱਕ ਖ਼ਾਲੀ ਜਗ੍ਹਾ ਤੋਂ ਲਾਲ ਰੰਗ ਦਾ ਸੂਟਕੇਸ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਸੀ। ਜਦੋਂ ਪੁਲਸ ਨੇ ਸੂਟਕੇਸ ਖੋਲ੍ਹਿਆ ਤਾਂ ਉਸ ‘ਚਕਰੀਬ 20 ਸਾਲ ਦੀ ਨੌਜਵਾਨ ਕੁੜੀ ਦੀ ਲਾਸ਼ ਮਿਲੀ ਸੀ। ਲਾਸ਼ ਦੀ ਹਾਲਤ ਦੇਖ ਕੇ ਪਹਿਲੀ ਨਜ਼ਰ ‘ਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਕੁੜੀ ਦਾ ਕਤਲ ਕਰਕੇ ਲਾਸ਼ ਨੂੰ ਸੂਟਕੇਸ ‘ਚ ਬੰਦ ਕਰ ਇੱਥੇ ਸੁੱਟਿਆ ਗਿਆ ਹੈ।

 

 

 

ਕੁੜੀ ਦੇ ਸਰੀਰ ’ਤੇ ‘ਕਾਕੂ’ ਨਾਂ ਦਾ ਟੈਟੂ ਵੀ ਬਣਿਆ ਹੋਇਆ ਸੀ, ਜੋ ਪਛਾਣ ਦਾ ਮਹੱਤਵਪੂਰਨ ਸੁਰਾਗ ਬਣਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ’ਤੇ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਜ਼ਰੂਰੀ ਸਬੂਤ ਇਕੱਠੇ ਕੀਤੇ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਗਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਲਦ ਹੀ ਇਸ ਸਨਸਨੀਖੇਜ਼ ਕਤਲ ਮਾਮਲੇ ਦਾ ਖ਼ੁਲਾਸਾ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

 

Check Also

Asha Bhosle – ਉੱਘੀ ਗਾਇਕਾ ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ

Veteran Singer Asha Bhosle Dies At 92 In MumbaiAsha Bhosle, the legendary voice behind hits …