Punjabi Singer: ਪੰਜਾਬੀ ਗਾਇਕ ‘ਤੇ ਜਾਨਲੇਵਾ ਹ+ਮਲਾ, ਬਦਮਾਸ਼ਾਂ ਨੇ ਤੇਜ਼ਧਾਰ ਹਥਿ+ਆਰਾਂ ਨਾਲ ਵੱ+ਢਿਆ; ਡਾਕਟਰ ਬੋਲੇ- ‘ਸਿਰ ਦੀ ਹੱਡੀ ਦੇ ਹੋਏ ਦੋ ਟੁੱਕੜੇ…’
ਪੰਜਾਬੀ ਗਾਇਕ ‘ਤੇ ਜਾਨਲੇਵਾ ਹਮਲਾ, ਹਸਪਤਾਲ ‘ਚ ਲੜ ਰਿਹਾ ਜਿੰਦਗੀ-ਮੌਤ ਦੀ ਜੰਗ
ਲੁਧਿਆਣਾ ਸ਼ਹਿਰ ਦੇ ਅੰਬੇਦਕਰ ਨਗਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਾਈਵ ਪਰਫੋਰਮੈਂਸ ਗਾਇਕ ਅਮਨ ਸਹੋਤਾ ‘ਤੇ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਇਹ ਘਟਨਾ ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਇਲਾਕੇ ਵਿੱਚ ਵਾਪਰੀ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਮੁਤਾਬਕ ਹਮਲੇ ਦੌਰਾਨ ਅਮਨ ਸਹੋਤਾ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਹ ਥਾਂ ‘ਤੇ ਹੀ ਡਿੱਗ ਪਿਆ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੇ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਲੁਧਿਆਣਾ ਪਹੁੰਚਾਇਆ। ਪਰ ਜਦੋਂ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ, ਤਾਂ ਉਸ ਨੂੰ ਤੁਰੰਤ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਇਸ ਸਮੇਂ ਮੌਤ ਨਾਲ ਜੂਝ ਰਿਹਾ ਹੈ।
Attack on Punjabi Singer: ਲੁਧਿਆਣਾ ਵਿੱਚ ਅੰਬੇਡਕਰ ਨਗਰ ਇਲਾਕੇ ਵਿੱਚ ਪੰਜਾਬੀ ਗਾਇਕ ਅਮਨ ਸਹੋਤਾ ‘ਤੇ ਚਾਰ ਤੋਂ ਪੰਜ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਅਮਨ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸਦਿਆਂ ਦੇਰ ਰਾਤ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।
ਸਿਰ ਦੀ ਹੱਡੀ ਦੇ ਹੋਏ ਦੋ ਟੁੱਕੜੇ
ਡਾਕਟਰਾਂ ਦੇ ਮੁਤਾਬਕ, ਹੁਣ ਤੱਕ ਜੋ ਸ਼ੱਕ ਹੈ ਕਿ ਸ਼ਾਇਦ ਅਮਨ ਦੀ ਸਿਰ ਦੀ ਹੱਡੀ ਦੇ ਹੋਏ ਦੋ ਟੁੱਕੜੇ ਹੋ ਗਏ ਹਨ ਅਤੇ ਉਸਦੀ ਅੱਖ ਤੱਕ ਬਾਹਰ ਆ ਗਈ ਹੈ। ਬਾਕੀ ਸੀਟੀ ਸਕੈਨ ਤੋਂ ਹੋਰ ਸਪਸ਼ਟ ਹੋਏਗਾ। ਜ਼ਖਮੀ ਅਮਨ ਦੁੱਗਰੀ ਇਲਾਕੇ ਦੇ ਹਿੰਮਤ ਨਗਰ ਦਾ ਰਹਿਣ ਵਾਲਾ ਹੈ ਅਤੇ ਅਕਸਰ ਸਟੇਜ ਸ਼ੋਅ ਕਰਦਾ ਹੈ।
ਤੇਜ਼ਧਾਰ ਹਥਿਆਰਾਂ ਨਾਲ ਹੋਇਆ ਹਮਲਾ
ਅਮਨ ਦੇ ਦੋਸਤ ਅਰਸ਼ ਕੁਮਾਰ ਨੇ ਦੱਸਿਆ ਕਿ ਅਮਨ ਕਿਸੇ ਕੰਮ ਲਈ ਅੰਬੇਡਕਰ ਨਗਰ ਗਿਆ ਸੀ, ਜਿੱਥੇ ਕੁਝ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਛਾਣ ਵਾਲੇ ਦੋਸਾਤਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਹਸਪਤਾਲ ਪਹੁੰਚਾਇਆ। ਗਾਇਕ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਪੂਰੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਪੰਜਾਬੀ ਨਾਮੀ ਗਾਇਕ ‘ਤੇ ਹੋਇਆ ਜਾਨਲੇਵਾ ਹ*ਮ*ਲਾ, ਸਿਰ ਦੀ ਟੁੱਟੀ ਹੱਡੀ, 5 ਬਦਮਾਸ਼ਾਂ ਨੇ ਘੇਰ ਕੇ ਕੀਤਾ ਹ*ਮ*ਲਾ