Breaking News

Ranveer Singh ਹੁਣ ”ਧੁਰੰਧਰ” ਸਟਾਰ ਰਣਵੀਰ ਸਿੰਘ ਨੂੰ ਮਿਲੀ ਧਮਕੀ! ਬਾਲੀਵੁੱਡ ਸਿਤਾਰਿਆਂ ”ਚ ਦਹਿਸ਼ਤ ਦਾ ਮਾਹੌਲ

Ranveer Singh receives threatening WhatsApp voice note after Rohit Shetty house shooting incident

Ranveer Singh ਹੁਣ ”ਧੁਰੰਧਰ” ਸਟਾਰ ਰਣਵੀਰ ਸਿੰਘ ਨੂੰ ਮਿਲੀ ਧਮਕੀ! ਬਾਲੀਵੁੱਡ ਸਿਤਾਰਿਆਂ ”ਚ ਦਹਿਸ਼ਤ ਦਾ ਮਾਹੌਲ

 

 

 

 

 

 

 

 

 

 

 

 

 

 

 

 

 

 

 

 

 

 

 

 

 

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਧਮਕੀ ਮਿਲਣ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਰਣਵੀਰ ਸਿੰਘ ਨੂੰ ਵਟਸਐਪ (WhatsApp) ‘ਤੇ ਇੱਕ ਧਮਕੀ ਭਰਿਆ ਵਾਇਸ ਨੋਟ ਪ੍ਰਾਪਤ ਹੋਇਆ ਹੈ, ਜਿਸ ਵਿੱਚ ਉਨ੍ਹਾਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਧਮਕੀ ਮਿਲਣ ਤੋਂ ਤੁਰੰਤ ਬਾਅਦ ਮੁੰਬਈ ਪੁਲਸ ਹਰਕਤ ਵਿੱਚ ਆ ਗਈ ਹੈ।

 

 

 

 

 

 

 

 

 

 

 

 

 

ਅਦਾਕਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਦੇ ਘੇਰੇ ਨੂੰ ਪਹਿਲਾਂ ਨਾਲੋਂ ਦੁੱਗਣਾ ਕਰ ਦਿੱਤਾ ਗਿਆ ਹੈ। ਪੁਲਸ ਦੀਆਂ ਟੀਮਾਂ ਧਮਕੀ ਭਰਿਆ ਵਾਇਸ ਨੋਟ ਭੇਜਣ ਵਾਲੇ ਵਿਅਕਤੀ ਦੀ ਭਾਲ ਵਿੱਚ ਜੁਟ ਗਈਆਂ ਹਨ।

ਰੋਹਿਤ ਸ਼ੈੱਟੀ ਦੇ ਘਰ ਵੀ ਹੋਈ ਸੀ ਫਾਇਰਿੰਗ

 

 

 

 

 

 

 

 

 

 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪ੍ਰਸਿੱਧ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਘਰ ‘ਤੇ ਵੀ ਭਾਰੀ ਫਾਇਰਿੰਗ ਹੋਈ ਸੀ। 31 ਜਨਵਰੀ ਦੀ ਅੱਧੀ ਰਾਤ ਨੂੰ ਸ਼ੈੱਟੀ ਦੇ ਘਰ ਦੇ ਬਾਹਰ 5 ਰਾਊਂਡ ਫਾਇਰਿੰਗ ਕੀਤੀ ਗਈ ਸੀ, ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਰਣਵੀਰ ਸਿੰਘ ਨੂੰ ਮਿਲੀ ਇਸ ਧਮਕੀ ਨੂੰ ਉਸੇ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

 

 

 

 

 

 

 

 

 

 

 

 

 

 

 

 

 

 

 

ਸਲਮਾਨ ਖਾਨ ਤੋਂ ਬਾਅਦ ਹੁਣ ਰਣਵੀਰ ਨਿਸ਼ਾਨੇ ‘ਤੇ?
ਇਸ ਤੋਂ ਪਹਿਲਾਂ ਸੁਪਰਸਟਾਰ ਸਲਮਾਨ ਖਾਨ ਦੇ ਘਰ ‘ਤੇ ਵੀ ਫਾਇਰਿੰਗ ਹੋ ਚੁੱਕੀ ਹੈ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਹੁਣ ਰਣਵੀਰ ਸਿੰਘ ਨੂੰ ਮਿਲੀ ਇਸ ਧਮਕੀ ਨੇ ਮੁੰਬਈ ਪੁਲਸ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਕਿਸੇ ਵੱਡੇ ਗੈਂਗਸਟਰ ਦਾ ਹੱਥ ਤਾਂ ਨਹੀਂ ਹੈ।

Check Also

Urmila Matondkar’s ex-husband ਮਸ਼ਹੂਰ ਅਦਾਕਾਰਾ ਦੇ ਸਾਬਕਾ ਪਤੀ ਨੇ ਚੁੱਪ ਚਪੀਤੇ ਕਰਵਾ ਲਿਆ ਦੂਜਾ ਵਿਆਹ, ਸਾਂਝੀਆਂ ਕੀਤੀਆਂ ਤਸਵੀਰਾਂ

Urmila Matondkar’s ex-husband Mohsin Akhtar marries Nidhaa Bhatt 2 years after divorce: ‘You brought light …