Breaking News

Fake teaser shows Aamir Khan as Sri Guru Nanak Sahib- ਸ੍ਰੀ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦਿਖਾਇਆ ਗਿਆ ਆਮਿਰ ਖ਼ਾਨ

Fake teaser shows Aamir Khan as Sri Guru Nanak Sahib-

 

 

 

 

ਸ਼ਰਮਨਾਕ ਹਰਕਤ ! ਸ੍ਰੀ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦਿਖਾਇਆ ਗਿਆ ਆਮਿਰ ਖ਼ਾਨ, ਯੂਟਿਊਬ ‘ਤੇ ਕੀਤਾ ਅਪਲੋਡ, ਪੰਜਾਬ ‘ਚ ਵਿਰੋਧ, ਗ੍ਰਿਫ਼ਤਾਰੀ ਦੀ ਉੱਠੀ ਮੰਗ

 

 

 

 

ਸ਼ਰਮਨਾਕ ਹਰਕਤ ! ਸ੍ਰੀ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦਿਖਾਇਆ ਗਿਆ ਆਮਿਰ ਖ਼ਾਨ, ਯੂਟਿਊਬ ‘ਤੇ ਕੀਤਾ ਅਪਲੋਡ, ਪੰਜਾਬ ‘ਚ ਵਿਰੋਧ, ਗ੍ਰਿਫ਼ਤਾਰੀ ਦੀ ਉੱਠੀ ਮੰਗ
ਪ੍ਰਿਤਪਾਲ ਸਿੰਘ ਨੇ ਆਮਿਰ ਖਾਨ ਪ੍ਰੋਡਕਸ਼ਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਧੋਖਾਧੜੀ ਦੀ ਤੁਰੰਤ ਜਨਤਕ ਤੌਰ ‘ਤੇ ਨਿੰਦਾ ਕਰਨ ਅਤੇ ਸਪੱਸ਼ਟ ਕਰਨ ਕਿ ਉਨ੍ਹਾਂ ਦਾ ਇਸ ਟੀਜ਼ਰ ਜਾਂ ਪੋਸਟਰ ਨਾਲ ਕੋਈ ਸਬੰਧ ਨਹੀਂ ਹੈ।

 

 

 

Punjab News: ਟੀ-ਸੀਰੀਜ਼ ਦੇ ਨਾਮ ‘ਤੇ ਇੱਕ ਫਰਜ਼ੀ ਅਕਾਊਂਟ ਬਣਾ ਕੇ ਸੋਸ਼ਲ ਮੀਡੀਆ ਯੂਟਿਊਬ ‘ਤੇ ਇੱਕ ਫਰਜ਼ੀ ਪੋਸਟਰ ਤੇ ਟੀਜ਼ਰ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਵਿੱਚ ਅਦਾਕਾਰ ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਭੂਮਿਕਾ ਵਿੱਚ ਦਿਖਾਇਆ ਗਿਆ ਹੈ। ਇਸ ਕਾਰਵਾਈ ਵਿਰੁੱਧ, ਭਾਜਪਾ ਦੇ ਸੀਨੀਅਰ ਬੁਲਾਰੇ ਪੰਜਾਬ ਪ੍ਰਿਤਪਾਲ ਸਿੰਘ ਬਾਲੀਆਂਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਸ਼ਿਕਾਇਤ ਕੀਤੀ ਹੈ ਅਤੇ ਇਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

 

 

 

ਭਾਜਪਾ ਆਗੂ ਪ੍ਰਿਤਪਾਲ ਸਿੰਘ ਬਾਲੀਵਾਲ ਨੇ ਕਿਹਾ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ ਜਿਸਦਾ ਉਦੇਸ਼ ਸਿੱਖ ਭਾਈਚਾਰੇ ਨੂੰ ਭੜਕਾਉਣਾ, ਉਨ੍ਹਾਂ ਦੇ ਧਰਮ ਦਾ ਅਪਮਾਨ ਕਰਨਾ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨਾ ਹੈ।

 

 

 

 

ਕਿਹਾ ਜਾ ਰਿਹਾ ਹੈ ਕਿ ਫਰਜ਼ੀ ਚੈਨਲ ਨੇ ਟੀ-ਸੀਰੀਜ਼ ਦੇ ਨਾਮ ਦੀ ਦੁਰਵਰਤੋਂ ਕਰਕੇ ਇਹ ਇਤਰਾਜ਼ਯੋਗ ਸਮੱਗਰੀ ਫੈਲਾਈ ਹੈ। ਪ੍ਰਿਤਪਾਲ ਸਿੰਘ ਨੇ ਪੰਜਾਬ ਪੁਲਿਸ, ਸਾਈਬਰ ਸੈੱਲ ਤੇ ਸਾਈਬਰ ਸੁਰੱਖਿਆ ਏਜੰਸੀਆਂ ਤੋਂ ਮੰਗ ਕੀਤੀ ਹੈ ਕਿ ਇਸ ਧੋਖਾਧੜੀ ਵਿੱਚ ਸ਼ਾਮਲ ਲੋਕਾਂ ਦੇ ਆਈਪੀ ਤੇ ਐਮਏਸੀ ਪਤੇ ਟਰੇਸ ਕੀਤੇ ਜਾਣ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਅਪਰਾਧਿਕ ਕਾਰਵਾਈ ਕੀਤੀ ਜਾਵੇ।

 

 

 

 

ਪ੍ਰਿਤਪਾਲ ਸਿੰਘ ਨੇ ਆਮਿਰ ਖਾਨ ਪ੍ਰੋਡਕਸ਼ਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਧੋਖਾਧੜੀ ਦੀ ਤੁਰੰਤ ਜਨਤਕ ਤੌਰ ‘ਤੇ ਨਿੰਦਾ ਕਰਨ ਅਤੇ ਸਪੱਸ਼ਟ ਕਰਨ ਕਿ ਉਨ੍ਹਾਂ ਦਾ ਇਸ ਟੀਜ਼ਰ ਜਾਂ ਪੋਸਟਰ ਨਾਲ ਕੋਈ ਸਬੰਧ ਨਹੀਂ ਹੈ।

 

 

 

 

 

ਖਾਸ ਗੱਲ ਇਹ ਹੈ ਕਿ ਇਸ ਦੇ ਟੀਜ਼ਰ ਦੇ ਪੋਸਟਰ ‘ਤੇ ਸਿਰਫ਼ ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਹ ਸਪੱਸ਼ਟ ਹੈ ਕਿ ਇਹ ਟੀਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ। ਟੀਜ਼ਰ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕਿਤੇ ਵੀ ਨਹੀਂ ਦਿਖਾਇਆ ਗਿਆ ਹੈ ਪਰ ਇਸ ਟੀਜ਼ਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਡਿਸਕਲੇਮਰ ਵੀ ਲਿਖਿਆ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਵੀਡੀਓ ਇੱਕ ਪ੍ਰਸ਼ੰਸਕ ਦੁਆਰਾ ਬਣਾਇਆ ਗਿਆ ਇੱਕ ਸੰਕਲਪ ਹੈ, ਜੋ ਸਿਰਫ ਮਨੋਰੰਜਨ ਦੇ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ। ਇਹ ਅਧਿਕਾਰਤ ਤੌਰ ‘ਤੇ ਕਿਸੇ ਪ੍ਰੋਡਕਸ਼ਨ ਹਾਊਸ, ਅਦਾਕਾਰ ਜਾਂ ਫਿਲਮ ਸਟੂਡੀਓ ਨਾਲ ਜੁੜਿਆ ਨਹੀਂ ਹੈ, ਅਤੇ ਨਾ ਹੀ ਇਹ ਕੋਈ ਅਧਿਕਾਰਤ ਟ੍ਰੇਲਰ ਹੈ।

 

 

 

 

 

 

 

 

 

Check Also

Influencer Manjit Kaur Dies ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ ਹੋਈ ਮੌਤ

Influencer Manjit Kaur Dies Weeks After Horrific Burn Incident Breaking: ਸੋਸ਼ਲ ਮੀਡੀਆ Influencer ਮਨਪ੍ਰੀਤ ਕੌਰ …