Breaking News
Home / ਪੰਜਾਬ / ਬੇਅਦਬੀ ਕਰਨ ਵਾਲੇ ਨੂੰ ਦਲਿਤ ਕਹਿਣਾ, ਦਲਿਤ‍ਾਂ ਨੂੰ ਕਲੰਕਿਤ ਕਰਨ ਦਾ ਵਰਤਾਰਾ ਹੈ।

ਬੇਅਦਬੀ ਕਰਨ ਵਾਲੇ ਨੂੰ ਦਲਿਤ ਕਹਿਣਾ, ਦਲਿਤ‍ਾਂ ਨੂੰ ਕਲੰਕਿਤ ਕਰਨ ਦਾ ਵਰਤਾਰਾ ਹੈ।

ਸੰਘੀਉ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਨਿਹੰਗ ਸਿੰਘ ਵੀ ਰੰਗਰੇਟੇ ਹੀ ਹਨ ਜਿਹੜਾ ਤੁਸੀਂ ਕਲ ਦਾ ਜੱਟ ਅੱ ਤ ਵਾ ਦ ਦਾ ਰੋ਼ਲਾ ਪਾਇਆ ਹੋਇਆ- ਉਹਦੇ ਕਰਕੇ ਦੱਸਿਆ। ਉਦਾ ਸਾਨੂੰ ਸਿੱਖੀ ਵਿਚ ਕੋਈ ਜਾਤ ਪਾਤ ਨੂੰ ਦੱਸਣ ਵਿਚ ਕੋਈ ਦਿਲਚਸਪੀ ਨਹੀਂ

ਦਲਿਤ ਲਫ਼ਜ ਤੋੰ ਲੈਕੇ ਦਲਿਤ ਪਛਾਣ ਬਾਰੇ ਨਾ ਤਾਂ ਦਲਿਤਪੁਣੇ ਦਾ ਝੰਡਾ ਚੁੱਕੀ ਲੋਕਾਂ ਨੂੰ ਪਤਾ ਹੈ ਤੇ ਨਾ ਹੀ ਸਰਕਾਰੀ ਅਦਾਰੇ ਇਸ ਨੂੰ ਮਾਨਤਾ ਦੇੰਦੇ ਨੇ। ਸਭ ਜਾਣਦੇ ਹਨ ਕਿ ਗੁਰੂ ਦੀ ਬੇਅਦਬੀ ਕਰਨ ਵਾਲਾ ਨਾ ਤੇ ਕਿਸੇ ਜਾਤ ਦਾ ਹੋ ਸਕਦਾ ਤੇ ਨਾ ਹੀ ਧਰਮ ਦਾ। ਉਸ ਨਸ਼ੇੜੀ ਦੀ ਅਕਲ ਦਾ ਨਾਸ਼ ਹੋ ਗਿਆ ਸੀ ਜਿਸ ਕਰਕੇ ਉਸਨੇ ਕਿਸੇ ਦੇ ਬਹਿਕਾਵੇ ‘ਚ ਆ ਕੇ ਇਹ ਕਦਮ ਚੁੱਕਿਆ।


ਕੋਈ ਵੀ ਬੰਦਾ, ਜਾਤ ਜਾਂ ਸਮੂਹ ਅਜਿਹੇ ਦੁਸ਼ਟ ਨੂੰ ਅਪਣਾ ਕੇ ਕਲ਼ੰਕ ਨਹੀੰ ਖੱਟੇਗਾ। ਬਹੁਤ ਸਾਰੇ ਰੰਗਰੇਟੇ (ਜੋ ਕਿ ਕੋਈ ਜਾਤ ਨਹੀੰ, ਰੰਘੜ-ਬੇਟੇ ਦੀ ਪਦਵੀ ਹੈ) ਸਿੱਖ ਦੁਸ਼ਟ ਦਾ ਸੋਧਾ ਲਾਉਣ ਵਾਲੇ ਨਿਹੰਗ ਜਥੇ ਬਾਰੇ ਮਾਣ ਨਾਲ ਦੱਸ ਅਤੇ ਲਿਖ ਰਹੇ ਹਨ, ਕਿ ਬਾਬਾ ਸਰਵਜੀਤ ਸਿੰਘ ਸਣੇ ਫੌਜਾਂ ਰੰਘਰੇਟੇ ਹਨ।
ਇਹ ਮਾਣ ਕਰਨਯੋਗ ਗੱਲ ਹੈ।

ਪਰ ਜਿਵੇੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਆਗੂ ਮਾਇਆਵਤੀ ਸਣੇ ਕਈ ਹੋਰ ਬੇਅਦਬੀ ਕਰਨ ਵਾਲੇ ਟੀਟੂ ਨੂੰ ਆਪਣਾ ਹੀਰੋ ਬਣਾ ਕੇ ਪੇਸ਼ ਕਰ ਰਹੇ ਨੇ, ਉਹ ਮਾਣਮੱਤੇ ਰੰਘਰੇਟੇ ਸਿੱਖਾਂ ਨੂੰ ਕਲੰਕਿਤ ਕਰਨ ਵਾਲੀ ਗੱਲ ਹੈ।

ਰੰਘਰੇਟੇ ਸਿੱਖ ਆਪਣੇ ਆਪ ਨੂੰ ਗੁਰੂਦੋਖੀ ਪਛਾਣ ਨਾਲ ਰੰਗਿਆ ਨਹੀੰ ਵੇਖਣਾ ਚਾਹੁੰਦੇ। ਬਲਕਿ ਹਮੇਸ਼ਾਂ ਵਾਂਗ ਗੁਰੂ ਦੇ ਬੇਟੇ ਵਜੋੰ ਮਾਣ ਸਨਮਾਣ ਦੇ ਹੱਕਦਾਰ ਹਨ, ਜਿੰਨਾ ਨਿੱਤ ਦਿਨ ਹੋ ਰਹੀਆਂ ਬੇਅਦਬੀਆਂ ਨੂੰ ਆਪਣੇ ਜਲਾਲ ਨਾਲ ਠੱਲ੍ਹਿਆ ਹੈ।

#ਮਹਿਕਮਾ_ਪੰਜਾਬੀ

Check Also

ਸੋਸ਼ਲ ਮੀਡੀਆ ਤੇ ਗ਼ਰਜਣ ਵਾਲੀ ਮਿਣ ਮਿਣ ਕਰਦੀ ਖ਼ੁਦ ਦੇਖ ਲਓ

ਅਕਾਲੀ, ਆਪ ਅਤੇ ਹੋਰ ਪਾਰਟੀਆਂ ਵਿਚਲੇ ਫੈਨਾਂ ਦੇ ਹਿਰਦੇ ਵਲੂੰਧਰ ਕੇ ਮੂਸੇਵਾਲਾ ਕਾਂਗਰਸੀ ਬਣ ਗਿਆ। …

%d bloggers like this: