Breaking News
Home / ਪੰਜਾਬ / ਕਿਸਾਨ ਨੇ ਰੋਕ ਲਈ ਫੌਜੀਆਂ ਦੀ ਬੱਸ, ਮੁਆਫੀ ਮੰਗਕੇ ਛੁੱਟੀ ਫੌਜ

ਕਿਸਾਨ ਨੇ ਰੋਕ ਲਈ ਫੌਜੀਆਂ ਦੀ ਬੱਸ, ਮੁਆਫੀ ਮੰਗਕੇ ਛੁੱਟੀ ਫੌਜ

ਇਕ ਕਿਸਾਨ ਯੂਨੀਅਨ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਉਨਾਂ ਦੀਆਂ ਮੰਗਾਂ ਪ੍ਰਵਾਨ ਨਾ ਹੋਣ ਤੱਕ ਯਾਤਰੀ ਰੇਲਾਂ ਚੱਲਣ ਦੀ ਆਗਿਆ ਨਾ ਦੇਣ ਬਾਰੇ ਲਏ ਗਏ ਫੈਸਲੇ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਇਸ ਨਾਲ ਲੋਕਾਂ ਲਈ ਮੁਸ਼ਕਲਾਂ ਪੈਦਾ ਹੋਣਗੀਆਂ ਅਤੇ ਸੂਬੇ ਲਈ ਗੰਭੀਰ ਨਤੀਜੇ ਨਿਕਲ ਸਕਦੇ ਹਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪਿੱਦੀ) ਵੱਲੋਂ ਕੀਤੇ ਗਏ ਐਲਾਨ ਕਿ ਉਹ ਉਸ ਵੇਲੇ ਤੱਕ ਮੁਸਾਫਰ ਰੇਲਾਂ ਰੋਕਣਗੇ, ਜਦੋਂ ਤੱਕ ਖੇਤੀ ਕਾਨੂੰਨਾਂ ਦਾ ਮੁੱਦਾ ਹੱਲ ਨਹੀਂ ਹੋ ਜਾਂਦਾ, ਉਪਰ ਪ੍ਰਤੀਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਜਿਹੀ ਮੁਖਾਫ਼ਤ ਕਰਕੇ ਯੂਨੀਅਨ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਵਿਰੁੱਧ ਭੁਗਤ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਬਾਕੀਆਂ ਸਾਰੀਆਂ 31 ਕਿਸਾਨ ਜਥੇਬੰਦੀਆਂ ਨੇ ਅਗਲੇ 15 ਦਿਨਾਂ ਲਈ ਸੂਬੇ ਵਿੱਚ ਮਾਲ ਅਤੇ ਮੁਸਾਫਰ ਰੇਲਾਂ ਦੀ ਆਵਾਜਾਈ ਦੀ ਆਗਿਆ ਦਿੰਦੇ ਹੋਏ ਰੇਲ ਟਰੈਕਾਂ ਤੋਂ ਹਟਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਤਾਂ ਇਕ ਯੂਨੀਅਨ ਦਾ ਇਹ ਫੈਸਲਾ ਸਮਝੋਂ ਬਾਹਰ ਹੈ। ਉਨਾਂ ਕਿਹਾ ਕਿ ਇਹ ਕਦਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪਿੱਦੀ) ਨੂੰ ਲੋਕਾਂ ਤੋਂ ਅਲੱਗ-ਥਲੱਗ ਕਰ ਦੇਵੇਗਾ। ਉਨਾਂ ਨੇ ਕਮੇਟੀ ਨੂੰ ਇਸ ਸਖਤ ਸਟੈਂਡ ਵਿਰੁੱਧ ਸਾਵਧਾਨ ਕਰਦਿਆਂ ਕਿਹਾ ਕਿ ਇਸ ਨਾਲ ਉਨਾਂ ਪ੍ਰਤੀ ਲੋਕਾਂ ਦਾ ਹੰੁਗਾਰਾ ਮੱਠਾ ਪੈ ਸਕਦਾ ਹੈ ਕਿਉਂ ਜੋ ਹੁਣ ਤੱਕ ਖੇਤੀ ਕਾਨੂੰਨਾਂ ਵਿਰੁੱਧ ਲੋਕਾਂ ਨੇ ਕਿਸਾਨ ਅੰਦੋਲਨ ਦੀ ਖੁੱਲ ਕੇ ਹਮਾਇਤ ਕੀਤੀ। ਉਨਾਂ ਕਿਹਾ,‘‘ਜਦੋਂ ਸੂਬਾ ਸਰਕਾਰ ਅਤੇ ਪੰਜਾਬ ਦੇ ਹਰੇਕ ਵਾਸੀ ਕਿਸਾਨਾਂ ਨਾਲ ਡਟ ਕੇ ਖੜਾ ਹੋਇਆ ਹੈ ਤਾਂ ਇਸ ਕਿਸਾਨ ਯੂਨੀਅਨ ਨੇ ਆਪਣੇ ਹੀ ਸੂਬੇ ਵਿਰੁੱਧ ਪੈਂਤੜਾ ਕਿਉਂ ਲਿਆ ਹੋਇਆ ਹੈ।’’

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਯਾਤਰੂ ਰੇਲ ਗੱਡੀਆਂ ਵਾਸਤੇ ਰਸਤਾ ਦੇਣ ਤੋਂ ਅੱਜ ਮੁੜ ਇਨਕਾਰ ਕਰ ਦਿੱਤਾ ਹੈ। ਇਹ ਖੁਲਾਸਾ ਕਿਸਾਨ ਜਥੇਬੰਦੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਪੁਲੀਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਕੀਤਾ। ਜਥੇਬੰਦੀ ਵੱਲੋਂ ਇਥੇ ਜੰਡਿਆਲਾ ਵਿਖੇ ਰੇਲ ਪਟੜੀਆ ਨੇੜੇ ਲੱਗਪਗ ਦੋ ਮਹੀਨਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਸ੍ਰੀ ਪੰਧੇਰ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਸਿਰਫ ਮਾਲ ਗੱਡੀਆ ਨੂੰ ਰਸਤਾ ਦੇਣ ਦੇ ਫ਼ੈਸਲੇ ਨੂੰ ਸਹਿਮਤੀ ਦਿੱਤੀ ਹੈ। ਜੇਕਰ ਇਸ ਮਾਮਲੇ ਵਿਚ ਪੁਲੀਸ ਨੇ ਕੋਈ ਵਧੀਕੀ ਵੀ ਕੀਤੀ ਤਾਂ ਵੀ ਉਨ੍ਹਾਂ ਦੀ ਜਥੇਬੰਦੀ ਆਪਣੇ ਫ਼ੈਸਲੇ ਤੋ ਪਿੱਛੇ ਨਹੀਂ ਹਟੇਗੀ। ਇਸੇ ਦੌਰਾਨ ਰੇਲ ਗੱਡੀਆਂ ਦੀ ਆਮਦ ਨੂੰ ਦੇਖਦਿਆਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ।

ਕਿਸਾਨ ਨੇ ਰੋਕ ਲਈ ਫੌਜੀਆਂ ਦੀ ਬੱਸ, ਮੁਆਫੀ ਮੰਗਕੇ ਛੁੱਟੀ ਫੌਜ

ਫੌਜੀ ਨੇ ਉਤਾਰਿਆ ਮੋਦੀ ਦੀ ਫੋਟੋ ਤੋਂ ਜੁੱਤੀਆਂ ਦਾ ਹਾਰ

ਫੌਜੀ ਜਵਾਨਾਂ ਨੇ ਮੋਦੀ ਦੀ ਫੋਟੋ ‘ਤੋਂ ਉਤਾਰਿਆ ਜੁੱਤੀਆਂ ਦਾ ਹਾਰ ਤਾਂ ਕਿਸਾਨਾਂ ਨੇ ਘੇਰ ਲਏ

ਮੋਦੀ ਦੇ ਗਲੋਂ ਫੌਜੀਆਂ ਨੂੰ ਜੁੱਤੀਆਂ ਦਾ ਹਾਰ ਲਾਉਣਾ ਪਿਆ ਮਹਿੰਗਾ, ਦੇਖੋ ਕਿਵੇਂ ਛੁੱਟਿਆ ਖਹਿੜਾ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: