Who Turned the LPU Protest Violent? Sunil Jakhar Demands NIA Probe, Raises Questions About Outsiders
LPU ਘਟਨਾ ਤੋਂ ਬਾਅਦ ਕਈ ਇਲਾਕਿਆਂ ‘ਚ ਇੰਟਰਨੈੱਟ ਬੰਦ, DGP ਨੇ ਦਿੱਤੇ ਕਾਰਵਾਈ ਦੇ ਹੁਕਮ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਭਾਵੇਂ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਯੂਨੀਵਰਸਿਟੀ ਦੇ ਨੇੜਲੇ ਇਲਾਕਿਆਂ ਵਿਚ ਅਹਿਤਿਆਰ ਦੇ ਤੌਰ ‘ਤੇ ਇੰਟਰਨੈੱਟ ਸੇਵਾਵਾਂ ਕੁਝ ਦੇਰ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦਰਮਿਆਨ ਡੀ.ਜੀ.ਪੀ. ਗੌਰਵ ਯਾਦਵ ਅੱਜ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਯੂਨੀਵਰਸਿਟੀ ਪਹੁੰਚੇ ਹਨ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਕਿਸੇ ਨੇ ਵੀ ਕਾਨੂੰਨ ਆਪਣੇ ਹੱਥ ਵਿਚ ਲਿਆ ਹੈ, ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡੀ. ਜੀ. ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨਾਲ ਗੱਲਬਾਤ ਮਗਰੋਂ ਪਤਾ ਲੱਗਾ ਹੈ ਕਿ ਵਿਦਿਆਰਥੀਆਂ ਵਿਚਾਲੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲੈ ਕੇ ਕਾਫੀ ਰੋਸ ਸੀ, ਪਰ ਪੁਲਸ ਨੇ ਗੱਲਬਾਤ ਨਾਲ ਮਸਲੇ ਦਾ ਹੱਲ ਕੱਢਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸਾਰੇ ਮਾਮਲੇ ਵਿਚ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਜਿਵੇਂ ਹਾਲਾਤ ਵਿਗੜੇ ਅਸੀਂ ਪਹਿਲਾਂ ਹੀ ਫੈਸਲਾ ਲੈ ਲਿਆ ਸੀ ਕਿ ਵਿਦਿਆਰਥੀਆਂ ਉਪਰ ਫੋਰਸ ਦੀ ਵਰਤੋਂ ਨਹੀਂ ਕੀਤੀ ਜਾਵੇਗੀ।

ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿਚ ਐੱਫ. ਆਈ. ਆਰ. ਦਰਜ ਹੋਈ ਹੈ। ਜਾਂਚ ਟੀਮ ਗੰਭੀਰਤਾ ਨਾਲ ਸਾਰੇ ਮਾਮਲੇ ਵਿਚ ਜਾਂਚ ਕਰੇਗੀ। ਜਿਨ੍ਹਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੁਲਸ ਦੀਆਂ ਗੱਡੀਆਂ ਉਪਰ ਹਮਲਾ ਹੋਇਆ ਹੈ, ਜਿਨ੍ਹਾਂ ਨੇ ਭੰਨਤੋੜ ਕੀਤੀ, ਅਸੀਂ ਜਾਂਚ ਕਰ ਰਹੇ ਹਾਂ, ਸੀਸੀਟੀਵੀ ਵੀਡੀਓ ਦੇਖ ਰਹੇ ਹਾਂ, ਕਾਨੂੰਨ ਹੱਥ ਵਿਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਾਂਤਮਈ ਪ੍ਰਦਰਸ਼ਨ ਦੌਰਾਨ ਬਾਹਰੀ ਹਥਿਆਰਬੰਦ ਲੋਕਾਂ ਦੀ ਸਮੂਲੀਅਤ ਤੋਂ ਬਾਅਦ ਅਚਾਨਕ ਸਥਿਤੀ ਕਿਵੇਂ ਭੜਕ ਗਈ, ਇਹ ਜਾਂਚ ਦਾ ਵਿਸ਼ਾ ਹੈ।
ਨੌਜ਼ਵਾਨ ਦੀਆਂ ਭਾਵਨਾਂਵਾਂ ਦੀ ਆੜ ਵਿਚ ਇਹ ਕਿਤੇ ਕੋਈ ਰਾਜਨੀਤਿਕ ਰੰਜਿਸ ਤਹਿਤ ਜਾਂ ਪੜੋਸੀ ਮੁਲਕ ਤੇ ਵਿਦੇਸ਼ਾਂ ਵਿੱਚ ਬੈਠੇ ਵੱਖਵਾਦੀਆਂ ਦੇ ਗੁਰਗਿਆਂ ਵੱਲੋਂ ਪੰਜਾਬ…— Sunil Jakhar (@sunilkjakhar) September 28, 2026
ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਾਂਤਮਈ ਪ੍ਰਦਰਸ਼ਨ ਦੌਰਾਨ ਬਾਹਰੀ ਹਥਿਆਰਬੰਦ ਲੋਕਾਂ ਦੀ ਸਮੂਲੀਅਤ ਤੋਂ ਬਾਅਦ ਅਚਾਨਕ ਸਥਿਤੀ ਕਿਵੇਂ ਭੜਕ ਗਈ, ਇਹ ਜਾਂਚ ਦਾ ਵਿਸ਼ਾ ਹੈ।
ਨੌਜ਼ਵਾਨ ਦੀਆਂ ਭਾਵਨਾਂਵਾਂ ਦੀ ਆੜ ਵਿਚ ਇਹ ਕਿਤੇ ਕੋਈ ਰਾਜਨੀਤਿਕ ਰੰਜਿਸ ਤਹਿਤ ਜਾਂ ਪੜੋਸੀ ਮੁਲਕ ਤੇ ਵਿਦੇਸ਼ਾਂ ਵਿੱਚ ਬੈਠੇ ਵੱਖਵਾਦੀਆਂ ਦੇ ਗੁਰਗਿਆਂ ਵੱਲੋਂ ਪੰਜਾਬ ਵਿਚ ਅੱਗ ਭੜਕਾਉਣ ਦੀ ਕੋਸ਼ਿਸ ਤਾਂ ਨਹੀਂ ?
ਇਹ ਇਕ ਗੰਭੀਰ ਗੱਲ ਹੈ ਤੇ ਇਸ ਪਿੱਛਲੀਆਂ ਬਾਹਰੀ ਜਾਂ ਅੰਦਰੁਨੀ ਤਾਕਤਾਂ ਦੀ ਪਹਿਚਾਣ ਲਈ ਜਰੂਰੀ ਹੈ ਕਿ ਵਿਦਿਆਰਥੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਅਤੇ ਉਨ੍ਹਾਂ ਦੇ ਹਿੱਤ ਸੁਰੱਖਿਅਤ ਰੱਖਦੇ ਹੋਏ ਇਸ ਘਟਨਾਕ੍ਰਮ ਦੀ ਜਾਂਚ ਐਨਆਈਏ ਤੋਂ ਕਰਵਾਈ ਜਾਵੇ।
ਕਿਉਂਕਿ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਜਦੋਂ ਕੋਈ ਪਾਰਟੀ ਛੱਡ ਜਾਂਦਾ ਹੈ ਤਾਂ ਇਹ ਆਪਣੀ ਰਾਜਨਿਤਿਕ ਤਿਲਮਿਲਾਹਟ ਦਾ ਪ੍ਰਗਟਾਵਾਂ ਅਜਿਹੀਆਂ ਬਦਲੇਖੋਰੀ ਵਾਲੀ ਕਾਰਵਾਈਆਂ ਨਾਲ ਕਰਦੇ ਰਹੇ ਹਨ। ਪੰਜਾਬ ਵਿਚ ਹੁਣ ਜਦੋਂ ਚੋਣਾਂ ਨਜਦੀਕ ਹਨ ਤੇ ਆਮ ਆਦਮੀ ਪਾਰਟੀ ਦੇ ਲੀਡਰ ਚੋਣਾਂ ਜਿੱਤਣ ਲਈ “ਸਾਮ, ਦਾਮ, ਦੰਡ, ਭੇਦ ਦੀ ਨੀਤੀ” ਨੂੰ ਆਪਣੀ ਅਧਿਕਾਰਤ ਨੀਤੀ ਹੋਣ ਦਾ ਐਲਾਨ ਕਰ ਚੁੱਕੇ ਹਨ ਤਾਂ ਇਸ ਸਰਹੱਦੀ ਸੂਬੇ ਵਿਚ ਇਸ ਤਰਾਂ ਦੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਪਿੱਛੇ ਆਈਐਸਆਈ ਤੇ ਵਿਦੇਸ਼ਾਂ ਵਿੱਚ ਬੈਠੇ ਵੱਖਵਾਦੀਆਂ ਦੀਆਂ ਬਾਹਰੀ ਤਾਕਤਾਂ ਹਨ ਜਾਂ ਆਪਣੇ ਸਿਆਸੀ ਹਿੱਤਾਂ ਲਈ ਪੰਜਾਬ ਦੀ ਹੀ ਕੋਈ ਧਿਰ ਇਸ ਵਿਚ ਸ਼ਾਮਿਲ ਹੈ।ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਜਾਂਚ ਰਾਹੀਂ ਅਜਿਹੀਆਂ ਤਾਕਤਾਂ ਬੇਨਕਾਬ ਹੋਣੀਆਂ ਚਾਹੀਦੀਆਂ ਹਨ।
ਕਿਤੇ ਅਜਿਹਾ ਤਾਂ ਨਹੀਂ ਕਿ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦੀ ਜਲੰਧਰ ਫੇਰੀ ਤੋਂ ਪਹਿਲਾਂ ਸਿਆਸੀ ਤੌਰ ਤੇ ਡਰੇ ਲੋਕਾਂ ਵੱਲੋਂ ਮਹੌਲ ਖਰਾਬ ਕਰਨ ਲਈ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਕੋਸ਼ਿਸ ਕੀਤੀ ਗਈ ਹੋਵੇ। ਅਜਿਹੀ ਜਾਂਚ ਜਰੂਰੀ ਹੈ ਕਿ ਕੌਣ ਲੋਕ ਸਾਡੇ ਬੱਚਿਆਂ ਨੂੰ ਮਹੌਲ ਖਰਾਬ ਕਰਨ ਲਈ ਬਰੂਦ ਵਜੋਂ ਵਰਤਣਾ ਚਾਹੁੰਦਾ ਹੈ। – ਸੁਨੀਲ ਜਾਖੜ
The sudden escalation of a peaceful protest by students at Lovely Professional University following the involvement of armed outsiders is a matter that warrants investigation. It should be examined whether someone exploited the students’ emotions to settle a political score, or whether agents of separatists based in a neighboring country or operating from other foreign countries tried to inflame tensions in Punjab.
This is a serious matter. To identify any external or internal forces behind the incident, the National Investigation Agency (NIA) should investigate it while respecting the students’ feelings and protecting their interests.
When someone leaves the Aam Aadmi Party because they are dissatisfied with its policies, the party has, in the past, expressed its political resentment through retaliatory actions. With elections approaching in Punjab, AAP leaders who have declared साम दाम दंड भेद — (persuasion, inducement, punishment and division)—to be their policy for winning elections, this incident should therefore be investigated to determine whether external forces linked to the ISI or separatists based in other foreign countries were involved, or whether a group within Punjab acted for its own political interests. Such forces should be exposed through an investigation that safeguards the students’ interests.
Could it be that, ahead of Union Home Minister Shri Amit Shah’s visit to Jalandhar, people afraid of the visit’s political implications tried to disturb the atmosphere by playing with the students’ future? An investigation is needed to establish who wants to use our children as fuel to create unrest.