Breaking News

Entertainment News – ਕਮੇਡੀਅਨ ਚੰਦਨ ਪ੍ਰਭਾਕਰ ਦਾ ਖੁਲਾਸਾ ! ”ਲਾਫਟਰ ਚੈਲੇਂਜ” ”ਚੋਂ ਰਿਜੈਕਟ ਹੋ ਗਏ ਸੀ ਕਪਿਲ, ਮੈਂ ਮੇਕਰਸ ਅੱਗੇ ਜੋੜੇ ਸੀ ਹੱਥ

Entertainment News – ਕਮੇਡੀਅਨ ਚੰਦਨ ਪ੍ਰਭਾਕਰ ਦਾ ਖੁਲਾਸਾ ! ”ਲਾਫਟਰ ਚੈਲੇਂਜ” ”ਚੋਂ ਰਿਜੈਕਟ ਹੋ ਗਏ ਸੀ ਕਪਿਲ, ਮੈਂ ਮੇਕਰਸ ਅੱਗੇ ਜੋੜੇ ਸੀ ਹੱਥ

ਮਸ਼ਹੂਰ ਕਾਮੇਡੀਅਨ ਚੰਦਨ ਪ੍ਰਭਾਕਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੇ ਬਚਪਨ ਦੇ ਦੋਸਤ ਕਪਿਲ ਸ਼ਰਮਾ ਨਾਲ ਆਪਣੀ ਦੋਸਤੀ ਅਤੇ ਕਰੀਅਰ ਦੇ ਕਈ ਅਣਸੁਣੇ ਕਿੱਸੇ ਸਾਂਝੇ ਕੀਤੇ ਹਨ।

 

 

 

 

 

 

ਚੰਦਨ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਕਪਿਲ ਨੂੰ ਕਾਮੇਡੀ ਦੀ ਦੁਨੀਆ ਵਿੱਚ ਪਛਾਣ ਦਿਵਾਉਣ ਲਈ ਆਪਣਾ ਕਰੀਅਰ ਦਾਅ ‘ਤੇ ਲਗਾ ਦਿੱਤਾ ਸੀ। ਕਪਿਲ ਸ਼ਰਮਾ ਅਤੇ ਚੰਦਨ ਪ੍ਰਭਾਕਰ ਦੀ ਦੋਸਤੀ ਅੰਮ੍ਰਿਤਸਰ ਵਿੱਚ ਸਕੂਲ ਦੇ ਦਿਨਾਂ ਦੌਰਾਨ ਹੋਈ ਸੀ। ਅਦਾਕਾਰੀ ਦੇ ਜਨੂੰਨ ਕਾਰਨ ਦੋਵੇਂ ਸਕੂਲ ਦੇ ਪ੍ਰੋਗਰਾਮਾਂ ਅਤੇ ਲੋਕਲ ਥੀਏਟਰ ਵਿੱਚ ਇਕੱਠੇ ਕੰਮ ਕਰਦੇ ਸਨ।

 

 

 

 

 

 

 

 

 

 

 

 

ਸ਼ੁਰੂਆਤੀ ਦਿਨਾਂ ਵਿੱਚ ਜਦੋਂ ਉਨ੍ਹਾਂ ਕੋਲ ਸਟੇਜ ‘ਤੇ ਪਹਿਨਣ ਲਈ ਕੱਪੜੇ ਨਹੀਂ ਹੁੰਦੇ ਸਨ, ਤਾਂ ਉਹ ਆਪਣੇ ਪਿਤਾ ਜਾਂ ਚਾਚਾ ਦੇ ਪੁਰਾਣੇ ਸਫਾਰੀ ਸੂਟ ਪਹਿਨ ਕੇ ਪ੍ਰਦਰਸ਼ਨ ਕਰਦੇ ਸਨ। ਦਿਲਚਸਪ ਗੱਲ ਇਹ ਹੈ ਕਿ ਚੰਦਨ ਨੇ ਮਕੈਨੀਕਲ ਇੰਜੀਨੀਅਰਿੰਗਕੀਤੀ ਸੀ ਤੇ ਨੌਕਰੀ ਵੀ ਸ਼ੁਰੂ ਕਰ ਦਿੱਤੀ ਸੀ ਪਰ ਅਦਾਕਾਰੀ ਦੇ ਸ਼ੌਕ ਕਾਰਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।

 

 

 

 

 

 

 

 

 

ਸਾਲ 2007 ਵਿੱਚ ਜਦੋਂ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਆਡੀਸ਼ਨ ਸ਼ੁਰੂ ਹੋਏ, ਤਾਂ ਅੰਮ੍ਰਿਤਸਰ ਤੋਂ ਚਾਰ ਦੋਸਤ (ਚੰਦਨ, ਕਪਿਲ, ਰਾਜੀਵ ਠਾਕੁਰ ਅਤੇ ਸੁਦੇਸ਼ ਲਹਿਰੀ) ਮੁੰਬਈ ਗਏ। ਚੰਦਨ, ਰਾਜੀਵ ਅਤੇ ਸੁਦੇਸ਼ ਦੀ ਚੋਣ ਹੋ ਗਈ ਪਰ ਕਪਿਲ ਸ਼ਰਮਾ ਨੂੰ ਰਿਜੈਕਟ ਕਰ ਦਿੱਤਾ ਗਿਆ। ਕਪਿਲ ਨੇ ਦਿੱਲੀ ਵਿੱਚ ਵੀ ਆਡੀਸ਼ਨ ਦਿੱਤਾ ਪਰ ਉੱਥੇ ਵੀ ਨਾਕਾਮਯਾਬ ਰਹੇ।

 

 

 

 

 

 

 

 

 

 

 

 

 

 

 

 

 

 

ਚੰਦਨ ਨੇ ਦੱਸਿਆ ਕਿ ਉਨ੍ਹਾਂ ਨੇ ਕਪਿਲ ਲਈ ਮੇਕਰਸ ਅੱਗੇ ਹੱਥ ਜੋੜੇ ਅਤੇ ਸਿਫਾਰਿਸ਼ ਕੀਤੀ। ਮੇਕਰਸ ਨੇ ਸ਼ਰਤ ਰੱਖੀ ਕਿ ਕਪਿਲ ਨੂੰ ਸ਼ੋਅ ਵਿੱਚ ਲੈਣ ਲਈ ਚੰਦਨ ਨੂੰ ਸ਼ੋਅ ਛੱਡਣਾ ਪਵੇਗਾ। ਚੰਦਨ ਨੇ ਬਿਨਾਂ ਦੇਰੀ ਕੀਤੇ ਸ਼ੋਅ ਛੱਡ ਦਿੱਤਾ ਤੇ ਕਪਿਲ ਦੀ ਐਂਟਰੀ ਕਰਵਾਈ। ਬਾਅਦ ਵਿੱਚ ਚੰਦਨ ਦੀ ਵਾਈਲਡ ਕਾਰਡ ਰਾਹੀਂ ਵਾਪਸੀ ਹੋਈ ਅਤੇ ਫਿਨਾਲੇ ਵਿੱਚ ਕਪਿਲ ਜੇਤੂ ਬਣੇ ਜਦਕਿ ਚੰਦਨ ਰਨਰ-ਅੱਪ ਰਹੇ।

 

 

 

 

 

 

 

 

ਸਾਲ 2013 ਵਿੱਚ ਜਦੋਂ ਕਪਿਲ ਨੇ ਆਪਣਾ ਸ਼ੋਅ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਚੰਦਨ ਨੂੰ ‘ਚੰਦੂ ਚਾਹਵਾਲਾ’ ਦਾ ਕਿਰਦਾਰ ਦਿੱਤਾ, ਜਿਸ ਨੇ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਦਿਵਾਈ। ਹਾਲਾਂਕਿ, ਮਾਰਚ 2017 ਵਿੱਚ ਆਸਟ੍ਰੇਲੀਆ ਟੂਰ ਦੌਰਾਨ ਫਲਾਈਟ ਵਿੱਚ ਹੋਏ ਇੱਕ ਵਿਵਾਦ ਕਾਰਨ ਦੋਵਾਂ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਸੀ ਅਤੇ ਚੰਦਨ ਨੇ ਸ਼ੋਅ ਛੱਡ ਦਿੱਤਾ ਸੀ।

 

 

 

 

 

 

 

 

 

 

 

 

 

 

 

 

ਜ਼ਿਕਰਯੋਗ ਹੈ ਕਿ ਜਦੋਂ ਚੰਦਨ ਦੇ ਘਰ ਧੀ ਨੇ ਜਨਮ ਲਿਆ, ਤਾਂ ਕਪਿਲ ਉਨ੍ਹਾਂ ਦੇ ਘਰ ਸ਼ਗਨ ਦੇਣ ਆਏ ਅਤੇ ਭਾਵੁਕ ਹੋ ਕੇ ਪੁਰਾਣੀ ਦੋਸਤੀ ਦਾ ਵਾਸਤਾ ਦੇ ਕੇ ਉਨ੍ਹਾਂ ਨੂੰ ਵਾਪਸ ਸ਼ੋਅ ਵਿੱਚ ਬੁਲਾਇਆ। ਚੰਦਨ ਨੇ ਕਪਿਲ ਦੇ ਔਖੇ ਸਮੇਂ (ਡਿਪਰੈਸ਼ਨ) ਦੌਰਾਨ ਵੀ ਇੱਕ ਢਾਲ ਵਾਂਗ ਉਨ੍ਹਾਂ ਦਾ ਸਾਥ ਦਿੱਤਾ। ਹਾਲਾਂਕਿ, ਜਦੋਂ ਕਪਿਲ ਦਾ ਨਵਾਂ ਸ਼ੋਅ ਨੈੱਟਫਲਿਕਸ ‘ਤੇ ਆਇਆ, ਤਾਂ ਚੰਦਨ ਨੇ ਇਸ ਨੂੰ ਫਿਰ ਤੋਂ ਛੱਡ ਦਿੱਤਾ ਹੈ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …