Breaking News

Canada -ਕੈਨੇਡਾ ਨੇ ਕੱਖੋਂ ਹੌਲੇ ਕਰ ਦਿੱਤੇ ਅੰਤਰ-ਰਾਸ਼ਟਰੀ ਵਿਦਿਆਰਥੀ

Canada -ਕੈਨੇਡਾ ਨੇ ਕੱਖੋਂ ਹੌਲੇ ਕਰ ਦਿੱਤੇ ਅੰਤਰ-ਰਾਸ਼ਟਰੀ ਵਿਦਿਆਰਥੀ

(ਕੈਲਗਰੀ ਪ੍ਰੋਟੈਸਟ) ਬਹੁਤੇ ਵਿਦਵਾਨ ਇਹਨਾਂ ਜਵਾਕਾਂ ਦਾ ਹੀ ਕਸੂਰ ਕੱਢੀ ਜਾਂਦੇ ਹਨ। ਪਰ ਇਹਨਾਂ ਨੂੰ ਕਨੇਡਾ ਦੀ ਸਰਕਾਰ ਵੱਲੋਂ ਸ਼ਰੇਆਮ exploit ਕੀਤਾ ਜਾ ਰਿਹਾ ਹੈ। ਇਹਨਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕਨੇਡਾ ਦੀ ਸਰਕਾਰ ਵੱਲੋਂ ‘ਕਨੇਡੀਅਨ ਡਰੀਮ’ ਵੇਚਿਆ ਜਾਂਦਾ ਹੈ। ਜਿਸ ਦੇ ਪੈਕੇਜ’ਚ ਸਟੱਡੀ ਪਰਮਿਟ ਹੁੰਦਾ ਹੈ ਤੇ ਸਟੱਡੀ ਪੂਰੀ ਕਰਕੇ ਤਿੰਨ ਸਾਲ ਦਾ PGWP (Post-Graduation Work Permit) ਤੇ ਉਸ ਤੋਂ ਪੀ.ਆਰ ਲੈਣ ਦਾ ਡਰੀਮ। ਜੇਕਰ ਇਹ ਡਰੀਮ ਨਾ ਹੋਵੇ ਤਾਂ ਹਜ਼ਾਰਾਂ ਡਾਲਰ ਫੀਸ ਭਰਕੇ ਗਰੀਬ ਦੇਸ਼ਾਂ’ਚੋਂ ਕਨੇਡਾ ਕੋਈ ਕਿਉਂ ਪੜਨ ਆਵੇ। ਉਹ ਵੀ ਕੋਈ ਵੱਡੀ ਪੜਾਈ ਨਹੀਂ ਸਗੋਂ ਆਮ ਜਿਹੇ ਕੋਰਸ ਜਿਨ੍ਹਾਂ ਦੀ ਵਾਪਸ ਜਾ ਕੇ ਧੇਲੇ ਦੀ ਬੁੱਕਤ ਨਹੀਂ।

ਕਨੇਡਾ ਦੀ ਸਰਕਾਰ ਨੇ ਪਹਿਲਾਂ ਇਹਨਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ। ਹੁਣ ਜਿਨ੍ਹਾਂ ਕਾਲਜਾਂ’ਚ ਪੜ੍ਹਨ ਲਈ ਵੀਜ਼ੇ ਜਾਰੀ ਕੀਤੇ ਸਨ ਉਹਨਾਂ ਹੀ ਕਾਲਜਾਂ ਨੂੰ PGWP ਜਾਰੀ ਕਰਨ ਲਈ recognize ਨਹੀਂ ਕਰ ਰਹੇ। ਜੇਕਰ ਉਹ ਕਾਲਜ ਠੀਕ ਨਹੀਂ ਸਨ ਤਾਂ ਵੀਜ਼ੇ ਕਿਉਂ ਜਾਰੀ ਕੀਤੇ ਸਨ। ਉਦੋਂ ਹੀ refuse ਕਰ ਦਿੰਦੇ। ਕਿਉਂਕਿ ਇਹਨਾਂ ਨੇ ਆਪਣੀ economy ਚੱਲਦੀ ਰੱਖਣ ਲਈ ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੋਂ ਸੈਕੜੇ ਲੱਖਾਂ ਡਾਲਰ ਵਸੂਲਣੇ ਹਨ। ਉਦੋੰ ਕੋਈ ਇਤਰਾਜ਼ ਨਹੀਂ ਕੀਤਾ ਗਿਆ ਤੇ ਹੁਣ ਇਤਰਾਜ਼ ਹੋ ਗਿਆ। ਇਹ ਸ਼ਰੇਆਮ exploitation ਹੈ। ਲੁੱਟ ਹੈ। ਵਿਦਿਆਰਥੀਆਂ ਦੇ ਭਵਿੱਖ ਨਾਲ ਮਜ਼ਾਕ ਹੈ।

ਬਾਕੀ ਪੀਸਫੁੱਲ ਪ੍ਰੋਟੈਸਟ ਦਾ ਹੱਕ ਕਨੇਡਾ ਦਾ ਕਾਨੂੰਨ ਦਿੰਦਾ ਹੈ ਜਿਹੜਾ ਕਿ ਇਹ ਬੱਚੇ ਵਰਤ ਰਹੇ ਹਨ। ਇਸ’ਚ ਕੋਈ ਵੀ ਗਲਤ ਗੱਲ ਨਹੀਂ। ਹੋਰ ਵੀ ਯੂਨੀਅਨਾਂ ਵਾਲੇ ਇਸ ਤਰਾਂ ਦੇ ਪ੍ਰੋਟੈਸਟ ਅਕਸਰ ਕਰਦੇ ਰਹਿੰਦੇ ਹਨ। ਹੁਣ ਜਿਹੜੇ ਸਾਡੇ ਐਮ.ਪੀ ਓਟਵਾ ਬੈਠੇ ਹਨ ਉਹਨਾਂ ਨੂੰ ਦਖ਼ਲ ਦੇਣਾ ਚਾਹੀਦਾ ਹੈ। ਇਹ ਮਸਲਾ ਛੋਟੇ ਜਿਹੇ ਦਖ਼ਲ ਨਾਲ ਨਿੱਬੜ ਸਕਦਾ ਹੈ। ਮੀਡੀਆ ਨੂੰ ਇਹਨਾਂ ਵਿਦਿਆਰਥੀਆਂ ਦਾ ਪੱਖ ਸਹੀ ਤਰੀਕੇ ਰੱਖਣਾ ਚਾਹੀਦਾ ਹੈ।
– ਸਤਵੰਤ ਸਿੰਘ

-ਕੈਨੇਡਾ ਨੇ ਕੱਖੋਂ ਹੌਲੇ ਕਰ ਦਿੱਤੇ ਅੰਤਰ-ਰਾਸ਼ਟਰੀ ਵਿਦਿਆਰਥੀ
-ਐਮਰਜੈਂਸੀ ਰੂਮ ਦੇ ਡਾਕਟਰ ਦੇ ਰਹੇ ਨੇ ਜਵਾਬ
-ਸਰੀ ‘ਚ ਔਰਤ ਦੀ ਬਾਂਹ ‘ਚ ਲੱਗੀਆਂ ਗੋਲੀਆਂ
-ਐਬਸਫੋਰਡ ਪੁਲਿਸ ਦੀ ਗੋਲੀ ਨਾਲ ਭਗੌੜੇ ਦੀ ਮੌਤ ਦਾ ਖਦਸ਼ਾ
-ਗੁਰਦੁਆਰਾ ਦਸਮੇਸ਼ ਦਰਬਾਰ ਵਰਜੀਨੀਆ ‘ਚ ਲੱਗੀ ਅੱਗ ‘ਤੇ ਸ਼ੱਕ
-ਗੁਰਦੁਆਰਿਆਂ ‘ਚ ਯੋਗਾ ਕਰਵਾਉਣ ‘ਤੇ ਜਥੇਦਾਰ ਵਲੋਂ ਮੁਕੰਮਲ ਰੋਕ
-ਇਯਾਲੀ ਵਲੋਂ ਬੀਬੀ ਖਾਲੜਾ ਨੂੰ ਖੁਦ ਦੇ ਹਲਕੇ ਦੀ ਪੇਸ਼ਕਸ਼

Check Also

Ludhiana ਲੁਧਿਆਣਾ: ਨੌਜਵਾਨ ਨੇ ਚਲਦੀ ਸਕਾਰਪੀਓ ’ਚ ਆਪਣੇ ਆਪ ਨੂੰ ਮਾਰੀ ਗੋਲੀ

Ludhiana ਲੁਧਿਆਣਾ: ਨੌਜਵਾਨ ਨੇ ਚਲਦੀ ਸਕਾਰਪੀਓ ’ਚ ਆਪਣੇ ਆਪ ਨੂੰ ਮਾਰੀ ਗੋਲੀ ਸੜਕ ’ਤੇ ਲੱਗੇ …