MoS Ravneet Singh Bittu asks Actor Diljit Dosanjh & Director Honey Trehan will they make a movie on the police officers assassinated during the 1984 era. Bittu says I’m not against the movie but one-sided story shouldn’t be shown. Further, Bittu says BJP has nothing to do with the Ban of movie & questioned Diljit Dosanjh video, Bittu says Diljit himself said online watch the movie take subscription of Z5 before it goes down, they have earned income by giving the offers & then removed the movie from the OTT Platform.
‘Diljit Dosanjh ਨੂੰ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿਆਂਗੇ’, ‘ਸਤਲੁਜ’ ਨੂੰ ਲੈ ਕੇ ਭੜਕੇ BJP ਆਗੂ ਰਵਨੀਤ ਬਿੱਟੂ
ਬੀਬੀ ਖਾਲੜਾ ਨੇ ਇੰਨੀ ਵਾਰੀ ਚੋਣ ਲੜੀ ਉਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਫਿਲਮ ਬਣਾਉਣ ਵਾਲਿਆਂ ਨੂੰ ਪੈਸੇ ਨਾਲ ਮਤਲਬ ਹੈ ਪੰਜਾਬ ਨਾਲ ਨਹੀਂ – ਰਵਨੀਤ ਬਿੱਟੂ
ਕਿਸੇ ਨੂੰ ਖਾਲੜਾ ਸਾਬ੍ਹ ਨਾਲ ਲੈਣਾ ਦੇਣਾ ਨਹੀਂ ਕੋਈ ਜਾਣਦਾ ਵੀ ਨਹੀਂ ਸੀ ਬਸ ਫਿਲਮ ‘ਚ Diljit Dosanjh ਹੈ ਤਾਂ ਉਹ ਚੱਲ ਰਹੀ ਹੈ- ਰਵਨੀਤ ਬਿੱਟੂ
Diljit Dosanjh ਵਰਗੇ ਨੂੰ ਮਾਹੌਲ ਖਰਾਬ ਨਹੀਂ ਕਰਨ ਦੇਵਾਂਗੇ ਜਦੋਂ ਕੱਟੜਪੰਥੀਆਂ ਨੇ ਇਹਦਾ ਵਿਰੋਧ ਕੀਤਾ ਇਹ ਡਰ ਗਿਆ ਤੇ ਫਿਲਮ ਰਿਲੀਜ਼ ਕਰ ਦਿੱਤੀ- ਰਵਨੀਤ ਬਿੱਟੂ
” ਚਰਨਜੀਤ ਚੰਨੀ ਨੇ ਸੁਆਦ ਲਿਆ ਦਿੱਤਾ ‘ ਚੰਨੀ ਤੇ ਉਸਦੇ ਸਾਥੀਆਂ ਨੇ ਕਾਂਗਰਸ ਪਾਰਟੀ ਦੀਆਂ ਚੂਲ਼ਾਂ ਹਿਲਾ ਦਿੱਤੀਆਂ – MOS ਰਵਨੀਤ ਬਿੱਟੂ
ਅੱ*ਤ*ਵਾ*ਦੀ*ਆਂ ਨੇ ਜਿਹੜੇ ਆਮ ਲੋਕ, ਪੁਲਿਸ ਵਾਲੇ ਮਾ*ਰੇ ਉਹਨਾਂ ਦੀ ਸਟੋਰੀ ‘ਤੇ ਵੀ ਫਿਰ ਫਿਲਮ ਬਣਾਓ
Ravneet Bittu on Diljit Dosanjh Satluj Ban : ਰਵਨੀਤ ਸਿੰਘ ਬਿੱਟੂ ਨੇ ‘ਸਤਲੁਜ’ ਫਿਲਮ ਨੂੰ ਲੈ ਕੇ ਪੰਜਾਬ ‘ਚ ਭਖੇ ਮਾਹੌਲ ‘ਤੇ ਦਿਲਜੀਤ ਦੋਸਾਂਝ ਤੇ ਫਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ‘ਤੇ ਇੱਕਪਾਸੜ ਫਿਲਮ ਬਣਾਉਣ ਦਾ ਇਲਜ਼ਾਮ ਲਾਉਂਦਿਆਂ ਅਧੂਰਾ ਸੱਚ ਵਿਖਾਉਣ ਦੀ ਗੱਲ ਕਹੀ ਹੈ।
Ravneet Bittu on Diljit Dosanjh Satluj Ban : ਕੇਂਦਰੀ ਰਾਜ ਮੰਤਰੀ ਅਤੇ ਭਾਜਪਾ (BJP) ਆਗੂ ਰਵਨੀਤ ਸਿੰਘ ਬਿੱਟੂ ਨੇ ‘ਸਤਲੁਜ’ ਫਿਲਮ ਨੂੰ ਲੈ ਕੇ ਪੰਜਾਬ ‘ਚ ਭਖੇ ਮਾਹੌਲ ‘ਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਨੇ ਦਿਲਜੀਤ ਦੋਸਾਂਝ ਤੇ ਫਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ‘ਤੇ ਇੱਕਪਾਸੜ ਫਿਲਮ ਬਣਾਉਣ ਦਾ ਇਲਜ਼ਾਮ ਲਾਉਂਦਿਆਂ ਅਧੂਰਾ ਸੱਚ ਵਿਖਾਉਣ ਦੀ ਗੱਲ ਕਹੀ ਹੈ। ਉਨ੍ਹਾਂ ਦਿਲਜੀਤ ਦੋਸਾਂਝ ‘ਤੇ ਕਈ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹ ਸਿਰਫ਼ ਖਰੀਦੋ-ਫਰੋਖਤ ਕਰ ਰਿਹਾ ਹੈ ਅਤੇ ਇਹ ਕਾਨੂੰਨ ਛਿੱਕੇ ਟੰਗ ਕੇ ਇੱਕ ਬਹੁਤ ਵੱਡੀ ਸ਼ਰਾਰਤ ਕੀਤੀ ਗਈ ਹੈ।
‘ਦਿਲਜੀਤ ਵੱਲੋਂ ਇੱਕਪਾਸੜ ਫਿਲਮ ਬਣਾਈ ਗਈ’
ਬਿੱਟੂ ਨੇ ਦਿਲਜੀਤ ਦੋਸਾਂਝ ਅਤੇ ਫਿਲਮ ਨਿਰਮਾਤਾ ਹਨੀ ਤ੍ਰੇਹਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਉਸ ਦੌਰ ‘ਤੇ ਫਿਲਮ ਬਣਾਈ ਜਾ ਰਹੀ ਹੈ ਤਾਂ ਨਿਹੱਥੇ ਆਈਪੀਐਸ ਅਧਿਕਾਰੀਆਂ ਅਤੇ ਹੋਰ ਪੀੜਤਾਂ ਦੀਆਂ ਕਹਾਣੀਆਂ ਵੀ ਦਿਖਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਫਿਲਮ ਵਿੱਚ ਸਿਰਫ਼ ਇੱਕ ਪੱਖ ਨੂੰ ਹੀ ਉਭਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਮ ਇੱਕ ਪਾਸੜ ਨਹੀਂ ਹੋਣੀ ਚਾਹੀਦੀ ਅਤੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀ ਪੇਸ਼ਕਾਰੀ ਇੱਕ “ਵੱਡੀ ਸ਼ਰਾਰਤ” ਹੈ। ਬਿੱਟੂ ਨੇ ਇਹ ਵੀ ਸਵਾਲ ਉਠਾਇਆ ਕਿ ਦਿਲਜੀਤ ਦੋਸਾਂਝ ਵੱਲੋਂ ਫਿਲਮ ਜਲਦੀ ਓਟੀਟੀ ਤੋਂ ਹਟਣ ਦੀ ਗੱਲ ਕਿਵੇਂ ਪਹਿਲਾਂ ਹੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਬਾਰੇ ਵੀ ਸਪੱਸ਼ਟੀਕਰਨ ਆਉਣਾ ਚਾਹੀਦਾ ਹੈ।
‘ਪੁਲਿਸ ਦੀ ਛਵੀ ਖ਼ਰਾਬ ਕਰਨ ਦਾ ਇਲਜ਼ਾਮ’
ਬਿੱਟੂ ਨੇ ਦਾਅਵਾ ਕੀਤਾ ਕਿ ਫਿਲਮ ਵਿੱਚ ਪੰਜਾਬ ਪੁਲਿਸ ਨੂੰ ਅਜਿਹੇ ਢੰਗ ਨਾਲ ਦਰਸਾਇਆ ਗਿਆ ਹੈ, ਜਿਸ ਨਾਲ ਪੁਲਿਸ ਦੀ ਛਵੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਫਿਲਮਾਂ ਦਾ ਸਮਾਜ ਅਤੇ ਕਾਨੂੰਨ-ਵਿਵਸਥਾ ‘ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਉਨ੍ਹਾਂ ਹਿੰਦੂ ਪਰਿਵਾਰਾਂ ਅਤੇ ਅੱਤਵਾਦ ਪ੍ਰਭਾਵਿਤ ਦੌਰ ਦੇ ਹੋਰ ਪੀੜਤਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤਜ਼ਰਬਿਆਂ ਅਤੇ ਕੁਰਬਾਨੀਆਂ ਨੂੰ ਵੀ ਇਤਿਹਾਸ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਦਾਦਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਬਾਰੇ ਇਸ ਫਿਲਮ ‘ਚ ਕੁੱਝ ਵੀ ਨਹੀਂ ਕਿਹਾ ਗਿਆ ਹੈ।
‘ਕੀ ਤੁਸੀ ਪੰਜਾਬ ‘ਚ ਅੱਗ ਲਾਉਣੀ ਹੈ?’
ਬਿੱਟੂ ਨੇ ਦਿਲਜੀਤ ਦੋਸਾਂਝ ਦੀ ਫਿਲਮ ‘ਚਮਕੀਲਾ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਫਿਲਮ ਨਿਰਮਾਤਾਵਾਂ ਨੂੰ ਕਿਸੇ ਵੀ ਇਤਿਹਾਸਕ ਜਾਂ ਸੰਵੇਦਨਸ਼ੀਲ ਵਿਸ਼ੇ ‘ਤੇ ਫਿਲਮ ਬਣਾਉਣ ਦਾ ਅਧਿਕਾਰ ਹੈ, ਪਰ ਉਨ੍ਹਾਂ ਦੇ ਅਨੁਸਾਰ ਪੰਜਾਬ ਦੇ ਇਤਿਹਾਸ ਨੂੰ ਇਕ ਪਾਸੜ ਢੰਗ ਨਾਲ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੀ ਪੇਸ਼ਕਾਰੀ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਤੁਸੀ ਪੰਜਾਬ ‘ਚ ਅੱਗ ਲਾਉਣੀ ਹੈ ?
‘ਪੂਰਾ ਸੱਚ ਵਿਖਾਇਆ ਜਾਵੇ’
ਰਵਨੀਤ ਸਿੰਘ ਬਿੱਟੂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਉਸ ਸਮੇਂ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਪੂਰੀ ਤਰ੍ਹਾਂ ਦਬਾਇਆ ਜਾ ਰਿਹਾ ਸੀ, ਤਾਂ ਖਾਲੜਾ ਆਪਣੇ ਕੰਮ ਨੂੰ ਜਾਰੀ ਰੱਖਣ ਅਤੇ ਵਿਦੇਸ਼ ਯਾਤਰਾਵਾਂ ਕਰਨ ਵਿੱਚ ਕਿਵੇਂ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਵੀ ਇਮਾਨਦਾਰੀ ਨਾਲ ਜਵਾਬ ਮਿਲਣਾ ਚਾਹੀਦਾ ਹੈ।
ਬਿੱਟੂ ਨੇ ਕਿਹਾ ਕਿ ਅੱਤਵਾਦ ਨੂੰ ਕਿਸੇ ਇੱਕ ਧਰਮ ਜਾਂ ਭਾਈਚਾਰੇ ਨਾਲ ਨਹੀਂ ਜੋੜਿਆ ਜਾ ਸਕਦਾ। ਉਨ੍ਹਾਂ ਕਿਹਾ, “ਹਿੰਸਾ ਦਾ ਕੋਈ ਧਰਮ ਨਹੀਂ ਹੁੰਦਾ।” ਉਨ੍ਹਾਂ ਦੇ ਅਨੁਸਾਰ ਉਸ ਦੌਰ ਵਿੱਚ ਹਥਿਆਰਾਂ ਦੀ ਵਰਤੋਂ ਪੁਲਿਸ ਮੁਲਾਜ਼ਮਾਂ, ਸਰਕਾਰੀ ਅਧਿਕਾਰੀਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਬੇਗੁਨਾਹ ਨਾਗਰਿਕਾਂ ਖ਼ਿਲਾਫ਼ ਵੀ ਕੀਤੀ ਗਈ ਸੀ, ਇਸ ਲਈ ਇਤਿਹਾਸ ਨੂੰ ਪੇਸ਼ ਕਰਦੇ ਸਮੇਂ ਸਾਰੇ ਪੀੜਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ।
ਫਿਲਮ ਦਾ ਸਮਰਥਨ ਕਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਸਵਾਲ ਕੀਤਾ, “ਕੀ ਤੁਸੀਂ ਅੱਜ ਵੀ ਖਾਲਿਸਤਾਨ ਦਾ ਸਮਰਥਨ ਕਰਦੇ ਹੋ?” ਉਨ੍ਹਾਂ ਕਿਹਾ ਕਿ ਜੇ ਜਵਾਬ ‘ਨਹੀਂ’ ਹੈ ਤਾਂ ਖਾਲਿਸਤਾਨ ਦੇ ਨਾਮ ‘ਤੇ ਹੋਈ ਹਿੰਸਾ ਨੂੰ ਵੀ ਰੱਦ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਭਵਿੱਖ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ।
ਅੰਤ ਵਿੱਚ ਬਿੱਟੂ ਨੇ ਕਿਹਾ ਕਿ ਫਿਲਮ ਨੂੰ ਲੈ ਕੇ ਚੱਲ ਰਹੀ ਬਹਿਸ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਨਹੀਂ ਹਟਾਉਣੀ ਚਾਹੀਦੀ। ਉਨ੍ਹਾਂ ਦੇ ਅਨੁਸਾਰ ਪੰਜਾਬ ਦਾ ਭਵਿੱਖ ਰੁਜ਼ਗਾਰ, ਸਿੱਖਿਆ, ਵਿਕਾਸ ਅਤੇ ਸਥਿਰਤਾ ‘ਤੇ ਨਿਰਭਰ ਕਰਦਾ ਹੈ, ਨਾ ਕਿ ਪੁਰਾਣੇ ਜ਼ਖ਼ਮਾਂ ਨੂੰ ਮੁੜ ਖੋਲ੍ਹਣ ‘ਤੇ। ਉਨ੍ਹਾਂ ਕਿਹਾ ਕਿ ਇਤਿਹਾਸ ‘ਤੇ ਚਰਚਾ ਹੋ ਸਕਦੀ ਹੈ, ਪਰ ਹਿੰਸਾ ਦਾ ਮਹਿਮਾ-ਮੰਡਨ ਨਹੀਂ ਹੋਣਾ ਚਾਹੀਦਾ।