Breaking News ਮੰਦਭਾਗੀ ਖਬਰ, ਉੱਘੀ ਪੰਜਾਬੀ ਸ਼ਖਸੀਅਤ ਦਾ ਅਚਾਨਕ ਦੇਹਾਂਤ; ਸੰਗੀਤ ਤੇ ਸੱਭਿਆਚਾਰ ਨੂੰ ਵੱਡਾ ਘਾਟਾ
Punjabi Writer Death: ਪੰਜਾਬੀ ਸਾਹਿੱਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।
Punjabi Writer Death: ਪੰਜਾਬੀ ਸਾਹਿੱਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਉੱਘੇ ਪੰਜਾਬੀ ਲੇਖਕ ਅਤੇ ਅਨੁਵਾਦਕ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਿੱਤ ਤੇ ਪ੍ਰਬੰਧ ਅਫਸਰ ਦਲੀਪ ਸਿੰਘ ਉਪਲ ਅੱਜ ਸਵੇਰੇ 5 ਵਜੇ ਆਪਣੇ ਗ੍ਰਹਿ ਅਰਬਨ ਅਸਟੇਟ ਪਟਿਆਲਾ ਵਿਖੇ ਦੇਹਾਂਤ ਹੋ ਗਿਆ। ਇਹ ਸੂਚਨਾ ਪਟਿਆਲਾ ਤੋਂ ਪੰਜਾਬੀ ਸਾਹਿੱਤ ਸਭਾ ਦੇ ਪ੍ਰਧਾਨ ਤੇ ਉੱਘੇ ਬਾਲ-ਸਾਹਿੱਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਦਿੱਤੀ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਦਲੀਪ ਸਿੰਘ ਉੱਪਲ ਪੰਜਾਬੀ ਯੂਨੀਵਰਸਿਟੀ ਦੇ ਲੰਮਾ ਸਮਾਂ ਪ੍ਰਸ਼ਾਸਕੀ ਅਧਿਕਾਰੀ ਹੋਣ ਦੇ ਨਾਲ ਨਾਲ ਗਹਿਰ ਗੰਭੀਰ ਪਾਠਕ, ਸੁਚੇਤ ਲੇਖਕ ਅਤੇ ਸ਼ਾਸਤਰੀ ਸੰਗੀਤ ਦੇ ਗੂੜ੍ਹ ਗਿਆਤਾ ਸਨ। ਉਨ੍ਹਾਂ ਦੀ ਪੰਜਾਬੀ , ਅੰਗਰੇਜ਼ੀ ਤੇ ਹਿੰਦੀ ਸਾਹਿੱਤ ਉੱਪਰ ਵੀ ਮਜ਼ਬੂਤ ਪਕੜ ਸੀ। ਦਲੀਪ ਸਿੰਘ ਉੱਪਲ ਸਾਹਿਬ ਨੇ ਆਪਣੀ ਸਵੈ ਜੀਵਨੀ “ਹਿੰਮਤ ਦੇ ਹਾਸਲ” ਅਤੇ ਕਹਾਣੀ ਸੰਗ੍ਰਹਿ “ਦੋ ਤੇਰੀਆਂ ਦੋ ਮੇਰੀਆਂ” ਮੈਨੂੰ ਭੇਂਟ ਕਰਦਿਆਂ ਡਾ. ਦਲੀਪ ਕੌਰ ਟਿਵਾਣਾ ਤੇ ਸਾਬਕਾ ਵੀ ਸੀ ਡਾ. ਐਚ ਕੇ ਮਨਮੋਹਨ ਸਿੰਘ ਦੀ ਹਾਜ਼ਰੀ ਵਿੱਚ ਕਿਹਾ ਸੀ ਕਿ ਮੈਂ ਤੁਹਾਡੇ ਲਗਪਗ ਸਾਰੇ ਹੀ ਕਾਵਿ ਸੰਗ੍ਰਹਿ ਪੜ੍ਹੇ ਹਨ। ਇਹ ਗੱਲ ਕਿਸੇ ਪੁਰਸਕਾਰ ਤੋਂ ਘੱਟ ਨਹੀਂ ਸੀ।
ਉੱਪਲ ਸਾਹਿਬ ਦੇ ਸਦੀਵੀ ਵਿਛੋੜੇ ਕੇ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਦੀ ਜੀਵਨ ਸਾਥਣ ਡਾ. ਕਮਲੇਸ਼ ਉੱਪਲ, ਸਪੁੱਤਰ ਡਾ. ਅਲੰਕਾਰ ਸਿੰਘ, ਬੇਟੀ ਡਾ. ਨਿਵੇਦਿਤਾ ਸਿੰਘ ਅਤੇ ਦਾਮਾਦ ਡਾ. ਭੀਮ ਇੰਦਰ ਸਿੰਘ ਨਾਲ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।