Breaking News

Diljit Dosanjh – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸਟੇਜ ਉਤੇ ਆ ਚੜ੍ਹੇ ਖਾ+ਲਿ+ਸਤਾਨੀ

Diljit Dosanjh – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸਟੇਜ ਉਤੇ ਆ ਚੜ੍ਹੇ ਖਾਲਿਸਤਾਨੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ (Punjabi singer Diljit Dosanjh) ਦੇ ਇਕ ਸ਼ੋਅ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਇਕ ਨੌਜਵਾਨ ਖਾਲਿਸਤਾਨੀ ਸਮਰਥਨ ਵਾਲਾ ਝੰਡਾ ਫੜ ਕੇ ਅਚਾਨਕ ਸਟੇਜ ਉਤੇ ਚੜ੍ਹ ਗਿਆ ਤੇ ਨੱਚਣ ਲੱਗਾ।

ਇਸ ਦੌਰਾਨ ਜਦੋਂ ਦਿਲਜੀਤ ਨੂੰ ਇਸ ਦਾ ਪਤਾ ਲੱਗਾ ਤੋਂ ਉਹ ਰੁਕ ਗਿਆ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਕੈਲਗਰੀ ਵਿੱਚ ਆਪਣੇ ‘ਔਰਾ 2026’ (Aura 2026) ਕੰਸਰਟ ਦੌਰਾਨ ਖ਼ਾਲਿਸਤਾਨ ਪੱਖੀਆਂ ਨੂੰ ਜਵਾਬ ਦਿੱਤਾ ਸੀ।

ਰਾਤ ਹੋਏ ਇਸ ਸ਼ੋਅ ਦੌਰਾਨ ਜਦੋਂ ਕੁਝ ਵਿਅਕਤੀਆਂ ਨੇ ਖ਼ਾਲਿਸਤਾਨੀ ਝੰਡੇ ਲਹਿਰਾਉਣੇ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ, ਤਾਂ ਦਿਲਜੀਤ ਨੇ ਸਟੇਜ ਤੋਂ ਹੀ ਉਨ੍ਹਾਂ ਨੂੰ ਟੋਕਦਿਆਂ ਕਿਹਾ, “ਜਿੰਨੇ ਝੰਡੇ ਦਿਖਾਉਣੇ ਨੇ, ਦਿਖਾਈ ਚੱਲੋ।” ਦਿਲਜੀਤ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਉਹ ਕੰਸਰਟ ਵਾਲੀ ਥਾਂ ’ਤੇ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਬਰਦਾਸ਼ਤ ਨਹੀਂ ਕਰਨਗੇ ਅਤੇ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Check Also

Punjab News: ਪੰਜਾਬੀ ਗਾਇਕ ਖਿਲਾਫ FIR ਦਰਜ, ਜਾਣੋ ਕਿਸ ਗੱਲ ਨੂੰ ਲੈ ਕੇ ਭੱਖਿਆ ਵਿਵਾਦ? ਇੰਡਸਟਰੀ ‘ਚ ਮੱਚੀ ਤਰਥੱਲੀ…

Punjab News: ਪੰਜਾਬੀ ਗਾਇਕ ਖਿਲਾਫ FIR ਦਰਜ, ਜਾਣੋ ਕਿਸ ਗੱਲ ਨੂੰ ਲੈ ਕੇ ਭੱਖਿਆ ਵਿਵਾਦ? …