Breaking News

Meloni Trump Photo Controversy: ਮੈਂ G7 ਦੌਰਾਨ ਟਰੰਪ ਨਾਲ ਫੋਟੋ ਕਰਵਾਉਣ ਲਈ ‘ਮਿੰਨਤਾਂ’ ਨਹੀਂ ਕੀਤੀਆਂ: Meloni

Meloni Trump Photo Controversy: ਮੈਂ G7 ਦੌਰਾਨ ਟਰੰਪ ਨਾਲ ਫੋਟੋ ਕਰਵਾਉਣ ਲਈ ‘ਮਿੰਨਤਾਂ’ ਨਹੀਂ ਕੀਤੀਆਂ: Meloni

ਡੋਨਾਲਡ ਟਰੰਪ ਵਲੋਂ ਇਹ ਕਹਿਣਾ ਕਿ ਇਟਲੀ ਦੀ ਪ੍ਰਧਾਨ ਮੰਤਰੀ ਮੇਰੇ ਨਾਲ ਇੱਕ ਫੋਟੋ ਖਿਚਵਾਉਣ ਲਈ ਮਿਨਤਾਂ ਤਰਲੇ ਕਰਦੀ ਰਹੀ ਤੋਂ ਖ਼ਫ਼ਾ ਹੋਕੇ ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਜਾਨੀ ਨੇ ਆਪਣਾ ਅਮਰੀਕਾ ਦੌਰਾ ਕੀਤਾ ਰੱਦ , ਕਿਹਾ ਇਟਲੀ ਮੰਗਤਾ ਨਹੀਂ ਹੈ

ਟਰੰਪ ਦੇ ਬਿਆਨ ਨੂੰ ਝੂਠਾ ਤੇ ਮਨਘੜਤ ਦੱਸਿਆ; ਇਟਲੀ ਦੇ ਵਿਦੇਸ਼ ਮੰਤਰੀ ਵੱਲੋਂ ਇਟਲੀ ਵਾਸੀਆਂ ਦਾ ਅਪਮਾਨ ਕਹਿੰਦਿਆਂ ਅਮਰੀਕਾ ਦੌਰਾ ਰੱਦ ਕੀਤਾ; G7 ਸੰਮੇਲਨ ਦੌਰਾਨ ਖਿੱਚੀ ਤਸਵੀਰ ਨੂੰ ਲੈ ਕੇ ਛਿੜਿਆ ਵਿਵਾਦ

ਇਟਲੀ ਦੀ ਪ੍ਰਧਾਨ ਮੰਤਰੀ Giorgia Meloni ਅਤੇ ਅਮਰੀਕੀ ਰਾਸ਼ਟਰਪਤੀ Donald Trump ਵਿਚਾਲੇ ਤਣਾਅ ਉਸ ਵੇਲੇ ਹੋਰ ਵਧ ਗਿਆ ਜਦੋਂ ਟਰੰਪ ਦੇ ਇੱਕ ਬਿਆਨ ’ਤੇ ਇਟਲੀ ਨੇ ਸਖ਼ਤ ਇਤਰਾਜ਼ ਜਤਾਇਆ। ਟਰੰਪ ਨੇ ਦਾਅਵਾ ਕੀਤਾ ਸੀ ਕਿ ਹਾਲ ਹੀ ਵਿੱਚ ਹੋਏ G7 ਸੰਮੇਲਨ ਦੌਰਾਨ ਮੇਲੋਨੀ ਨੇ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ “ਮਿੰਨਤਾਂ ਕੀਤੀਆਂ ਸਨ” ਅਤੇ ਉਨ੍ਹਾਂ ਨੇ ਤਰਸ ਖਾ ਕੇ ਫੋਟੋ ਕਰਵਾਈ ਸੀ।

ਮੇਲੋਨੀ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਮਨਘੜਤ ਕਰਾਰ ਦਿੰਦਿਆਂ ਕਿਹਾ ਕਿ ਨਾ ਉਹ ਅਤੇ ਨਾ ਹੀ ਇਟਲੀ ਕਿਸੇ ਅੱਗੇ ਮਿੰਨਤਾਂ ਕਰਦਾ ਹੈ। ਉਨ੍ਹਾਂ ਕਿਹਾ ਕਿ ਟਰੰਪ ਦੀਆਂ ਟਿੱਪਣੀਆਂ ਸੁਣ ਕੇ ਉਹ ਹੈਰਾਨ ਹਨ ਅਤੇ ਇਹ ਸਮਝਣਾ ਮੁਸ਼ਕਲ ਹੈ ਕਿ ਉਹ ਆਪਣੇ ਸਹਿਯੋਗੀਆਂ ਨਾਲ ਅਜਿਹਾ ਵਿਹਾਰ ਕਿਉਂ ਕਰ ਰਹੇ ਹਨ।

ਵਿਵਾਦ ਵਧਣ ਤੋਂ ਬਾਅਦ ਇਟਲੀ ਦੇ ਵਿਦੇਸ਼ ਮੰਤਰੀ Antonio Tajani ਨੇ 21 ਅਤੇ 22 ਜੂਨ ਨੂੰ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਟਰੰਪ ਦੇ ਬਿਆਨ ਨਾ ਸਿਰਫ਼ ਮੇਲੋਨੀ, ਸਗੋਂ ਪੂਰੇ ਇਟਲੀ ਦਾ ਅਪਮਾਨ ਹਨ।

ਇਸ ਮਾਮਲੇ ‘ਤੇ ਇਟਲੀ ਦੇ ਰਾਸ਼ਟਰਪਤੀ Sergio Mattarella ਸਮੇਤ ਕਈ ਸੀਨੀਅਰ ਆਗੂਆਂ ਨੇ ਮੇਲੋਨੀ ਦੇ ਹੱਕ ਵਿੱਚ ਖੜ੍ਹਦਿਆਂ ਟਰੰਪ ਦੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ। ਰੱਖਿਆ ਮੰਤਰੀ Guido Crosetto ਨੇ ਕਿਹਾ ਕਿ ਉਹ ਕਦੇ ਸੋਚ ਵੀ ਨਹੀਂ ਸਕਦੇ ਕਿ ਮੇਲੋਨੀ ਕਿਸੇ ਕੋਲ ਫੋਟੋ ਲਈ ਬੇਨਤੀ ਕਰੇਗੀ।

ਇਹ ਵਿਵਾਦ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਮੇਲੋਨੀ ਨੇ G7 ਸੰਮੇਲਨ ਦਾ ਮਾਹੌਲ ਸਕਾਰਾਤਮਕ ਦੱਸਦਿਆਂ ਟਰੰਪ ਨਾਲ ਕਿਸੇ ਵੀ ਤਣਾਅ ਤੋਂ ਇਨਕਾਰ ਕੀਤਾ ਸੀ। ਹੁਣ ਇਸ ਘਟਨਾ ਨੇ ਦੋਵੇਂ ਨੇਤਾਵਾਂ ਅਤੇ ਦੋਵੇਂ ਦੇਸ਼ਾਂ ਵਿਚਾਲੇ ਰਿਸ਼ਤਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Check Also

US Iran MOU signed: ਡੋਨਲਡ ਟਰੰਪ, ਜੇਡੀ ਵੈਂਸ ਅਤੇ ਇਰਾਨੀ ਸਪੀਕਰ ਵੱਲੋਂ MOU ’ਤੇ ਦਸਤਖਤ

US Iran MOU signed: ਡੋਨਲਡ ਟਰੰਪ, ਜੇਡੀ ਵੈਂਸ ਅਤੇ ਇਰਾਨੀ ਸਪੀਕਰ ਵੱਲੋਂ MOU ’ਤੇ ਦਸਤਖਤ …