Breaking News

Breaking News -ਅਮਰੀਕਾ ਵਿਖੇ ਪੰਜਾਬੀ ਨੌਜਵਾਨ ਨੇ ਆਪਣੇ ਮਾਂ-ਬਾਪ ਅਤੇ ਨਾਨੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ

Breaking News -ਅਮਰੀਕਾ ਵਿਖੇ ਪੰਜਾਬੀ ਨੌਜਵਾਨ ਨੇ ਆਪਣੇ ਮਾਂ-ਬਾਪ ਅਤੇ ਨਾਨੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ

ਅਮਰੀਕਾ ਦੇ ਟੈਕਸਸ ਸੂਬੇ ਦੇ ਛੋਟੇ ਜਿਹੇ ਸ਼ਹਿਰ ਐਲਟੋਨ ਵਿਖੇ ਮੰਗਲਵਾਰ 16 ਜੂਨ ਨੂੰ ਇੱਕ ਪੰਜਾਬੀ ਨੌਜਵਾਨ ਨੇ ਆਪਣੇ ਮਾਂ-ਬਾਪ ਅਤੇ ਨਾਨੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਹੈ।

 

ਹਿਡਾਲਗੋ ਕਾਊਂਟੀ ਸ਼ੈਰਿਫ਼ ਦਫ਼ਤਰ ਨੇ ਮ੍ਰਿਤਕਾਂ ਦੀ ਪਛਾਣ 56 ਸਾਲਾ ਸਵੀਟਾ ਰਾਮ, 46 ਸਾਲਾ ਕਮਲੇਸ਼ ਰਾਣੀ ਅਤੇ 73 ਸਾਲਾ ਮਿੰਦਰ ਕੌਰ ਵਜੋਂ ਕੀਤੀ। ਪਰਿਵਾਰ ਬੰਗਾ ਨੇੜਲੇ ਪਿੰਡ ਲੱਖਪੁਰ ਨਾਲ ਸਬੰਧਤ ਦੱਸਿਆ ਗਿਆ ਹੈ।
ਕਥਿਤ ਦੋਸ਼ੀ ਦੀ ਪਛਾਣ ਇਨ੍ਹਾਂ ਦੇ ਛੋਟੇ ਬੇਟੇ ਗੌਰਵ ਚੋਪੜਾ (19) ਵਜੋਂ ਕੀਤੀ ਗਈ ਹੈ।

 

 

 

 

ਮਿਲੀ ਜਾਣਕਾਰੀ ਮੁਤਾਬਕ ਮਾਂ ਤੇ ਨਾਨੀ ਦੀ ਮੌਤ ਮੌਕੇ ‘ਤੇ ਹੀ ਹੋ ਗਈ ਜਦਕਿ ਬਾਪ, ਜਿਸਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ, ਦੀ ਬਾਅਦ ਵਿੱਚ ਮੌਤ ਹੋ ਗਈ,
ਹਿਡਾਲਗੋ ਕਾਊਂਟੀ ਸ਼ੈਰਿਫ਼ ਐਡੀ ਗੁਏਰਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੌਰਵ ਚੋਪੜਾ ਉੱਤੇ ਤਿੰਨ ਕਤਲਾਂ ਦੇ ਦੋਸ਼ ਤੋਂ ਇਲਾਵਾ ਕਤਲ ਦੀ ਕੋਸ਼ਿਸ਼ ਕਰਨ ਦਾ ਵੀ ਇੱਕ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਉਸ ਨੇ ਆਪਣੇ 21 ਸਾਲਾ ਭਰਾ ਉੱਤੇ ਇੱਕ ਗੋਲੀ ਚਲਾਈ ਸੀ, ਪਰ ਉਹ ਨਿਸ਼ਾਨੇ ਤੋਂ ਖੁੰਝ ਗਈ।

 

 

21 ਸਾਲਾ ਭਰਾ ਨੇ ਜਾਂਚਕਰਤਿਆਂ ਨੂੰ ਦੱਸਿਆ ਕਿ ਜਦੋਂ ਉਹ ਪੌੜੀਆਂ ਚੜ੍ਹ ਰਿਹਾ ਸੀ ਤਾਂ ਉਸ ਨੇ ਜ਼ਮੀਨ ਉੱਤੇ ਪਈਆਂ ਲੱਤਾਂ ਦੇਖੀਆਂ। ਉਹ ਸਦਮੇ ਵਿੱਚ ਸੀ ਕਿ ਇਸ ਤੋਂ ਬਾਅਦ ਉਸਦਾ ਛੋਟਾ ਭਰਾ ਗੌਰਵ ਚੋਪੜਾ ਉਸ ਵੱਲ ਆਇਆ, ਉਸ ਨੇ ਬੰਦੂਕ ਕੱਢੀ ਅਤੇ ਉਸਦੇ ਸਿਰ ਵੱਲ ਤਾਣ ਕੇ ਇੱਕ ਗੋਲੀ ਚਲਾਈ, ਜੋ ਲੱਗਣ ਤੋਂ ਖੁੰਝ ਗਈ।

 

 

 

ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਘਰ ਦੇ ਅੰਦਰ ਪਿੱਛਾ ਕੀਤਾ, ਪਰ ਉਹ ਕਿਸੇ ਤਰ੍ਹਾਂ ਬਚ ਨਿਕਲਿਆ। ਵੱਡੇ ਭਰਾ ਨੇ ਅਧਿਕਾਰੀਆਂ ਨੂੰ ਫੋਨ ਕਰ ਦਿੱਤਾ ਕਿ ਉਹ ਇੱਕ ਚਿੱਟੀ ਲੈਕਸਸ ਕਾਰ ਵਿੱਚ ਘਰੋਂ ਫਰਾਰ ਹੋ ਗਿਆ ਹੈ।

 

 

ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸਦਾ ਪਿੱਛਾ ਕੀਤਾ ਤੇ ਥੋੜ੍ਹੀ ਦੂਰ ਜਾ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਗੱਡੀ ‘ਚੋਂ ਘਟਨਾ ਦੌਰਾਨ ਵਾਪਰੀ ਗੰਨ ਵੀ ਬਰਾਮਦ ਹੋਈ ਹੈ।
ਪੁਲਿਸ ਕਤਲ ਦਾ ਮਨਸ਼ਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

 

 

 

 

ਘਰ ਦੇ ਤਿੰਨ ਜੀਅ ਮਾਰੇ ਗਏ, ਚੌਥੇ ਨੂੰ ਲੰਮਾ ਸਮਾਂ ਜੇਲ੍ਹ ‘ਚ ਰਹਿਣਾ ਪਵੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

*ਤਸਵੀਰਾਂਃ ਮ੍ਰਿਤਕ ਸਵੀਟਾ ਰਾਮ, ਕਮਲੇਸ਼ ਰਾਣੀ ਅਤੇ ਕਥਿਤ ਦੋਸ਼ੀ ਗੌਰਵ ਚੋਪੜਾ।

 

Check Also

World News ”ਗੋਰੀ ਮੇਮ” ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ ”ਚ ਹੀ ਨਰਕ ਬਣਾ”ਤੀ ਜ਼ਿੰਦਗੀ

World News ”ਗੋਰੀ ਮੇਮ” ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ ”ਚ …