ਜੈਕਾਰਿਆਂ ਨੂੰ ਨ ਫ ਰ ਤ ਕਰਨ ਵਾਲੇ ਕਾਮਰੇਡ ਆਹ ਵੀਡੀਉ ਦੇਖਣ

ਪਿਛਲੇ ਲੰਮੇ ਸਮੇਂ ਤੋਂ ਤਾਮਿਲਨਾਡੂ ਦੇ ਕਿਸਾਨ ਦਿੱਲੀ ਜੰਤਰ ਮੰਤਰ ਤੇ ਮੋਰਚਾ ਲਾਈ ਬੈਠੇ ਹਨ .. ਉਹਨਾਂ ਨੂੰ ਤਿੰਨ ਵਖਤ ਦਾ ਲੰਗਰ ਗੁਰੂ ਘਰੋੰ ਭੇਜਿਆ ਜਾਂਦਾ ਹੈ .. ਜਦੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਗੁਰੂਘਰ ਤੇ ਸਿੱਖਾਂ ਨੂੰ ਰੱਬ ਦਾ ਦਰਜਾ ਦਿੱਤਾ ਤੇ ਕਿਹਾ ਕਿ ਸੌ ਬੰਦਾ ਵੀ ਅਸੀ ਲੰਗਰ ਛਕੀਏ ਤਾਂ ਉਹ ਪੁੱਛਦੇ ਨਹੀਂ ਕਿ ਤੁਸੀ ਕਿੱਥੋ ਆਏ ਹੋ ਕੌਣ ਹੋ .. ਬੱਸ ਸਾਡੀਆਂ ਲੋੜਾਂ ਨੂੰ ਨਿਰਸਵਾਰਥ ਪੂਰੀਆਂ ਕਰਦੇ ਹਨ ..

ਦੂਜੇ ਪਾਸੇ ਪੰਜਾਬ ਚ ਲੱਗੇ ਕਿਸਾਨੀ ਮੋਰਚੇ ਚ ਸਿੱਖੀ ਦਾ ਜੈਕਾਰਾ ਲਾਉਣ ਤੇ ਕਾਮਰੇਡਾਂ ਨੂੰ ਏਨੀ ਤਕਲੀਫ ਹੋਈ ਕਿ ਉਹਨਾਂ ਜਹਿਰ ਗਲੱਛਦਿਆਂ ਕਿਹਾ ਕਿ ਤੁਸੀ ਗੁਰੂਘਰ ਨਹੀਂ ਬੈਠੇ ਜਿਹੜਾ ਜੈਕਾਰਾ ਲਾ ਰਹੇ ਓ… ਕਾਮਰੇਡਾਂ ਦੀ ਸਿੱਖੀ ਪ੍ਰਤੀ ਨ ਫ ਰ ਤ ਨੇਂ ਪਹਿਲਾਂ ਵੀ ਕਿਸਾਨੀ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਹੁਣ ਵੀ ਕਰਨਗੇ .. ਇਹਨਾਂ ਕਿਸਾਨੀ ਮੋਰਚੇ ਨੂੰ ਕਾਮਰੇਡੀ ਰੂਪ ਦੇ ਕੇ ਧਰਮ ਵਿਰੁੱਧ ਜਹਿਰ ਸੁੱਟਣ ਦਾ ਕੰਮ ਕਰ ਰਹੇ ਹਨ .. ਹਾਲਾਕਿ ਸਿੱਖੀ ਤੇ ਕਿਸਾਨੀ ਨੂੰ ਅੱਡੋ ਅੱਡ ਕਰਕੇ ਨਹੀਂ ਵੇਖਿਆ ਜਾ ਸਕਦਾ .. ਗੁਰੂ ਨਾਨਕ ਪਾਤਸ਼ਾਹ ਨੇਂ ਆਪ ਹੱਲ ਵਾਹ ਕੇ ਬਾਣੀ ਪੜਦਿਆਂ ਜੋ ਸਿੱਖੀ ਤੇ ਕਿਸਾਨੀ ਦਾ ਰਿਸ਼ਤਾ ਗੰਢਿਆ ਹੈ ਇਹ ਕਾਮਰੇਡ ਉਸਨੂੰ ਤੋੜ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨਾਂ ਚਾਹੁੰਦੇ ਹਨ ..

ਸਾਰੇ ਕਿਸਾਨਾਂ ਨੂੰ ਅਪੀਲ ਹੈ ਕਿ ਇਹਨਾਂ ਰੂਸੀ ਫੰਡਰ ਗਾਂਵਾ ਤੋਂ ਬਚੋ ਤੇ ਗੁਰੂ ਦਾ ਓਟ ਆਸਰਾ ਲੈ ਕੇ ਦਿੱਲੀ ਤੋੰ ਆਪਣੇ ਹੱਕ ਲਓ .. ਇਹਨਾਂ ਪਿੱਛੇ ਲੱਗੇ ਤਾਂ ਇਹ ਸਾਡੀਆਂ ਲਾਸ਼ਾ ਦਾ ਸੌਦਾ ਕਰਕੇ ਇਨਕਲਾਬ ਦਿੱਲੀ ਨੂੰ ਵੇਚ ਦੇਣਗੇ।

– ਅਮ੍ਰਿਤਪਾਲ ਸਿੰਘ