Breaking News

Shri Kumar Medicos Chandigarh Murder Case: ਸਬ ਇੰਸਪੈਕਟਰ ਸਣੇ ਪੰਜ ਪੁਲੀਸ ਮੁਲਾਜ਼ਮ ਮੁਅੱਤਲ

Shri Kumar Medicos Chandigarh Murder Case: ਸਬ ਇੰਸਪੈਕਟਰ ਸਣੇ ਪੰਜ ਪੁਲੀਸ ਮੁਲਾਜ਼ਮ ਮੁਅੱਤਲ
ਮੁਅੱਤਲ ਮੁਲਾਜ਼ਮਾਂ ਵਿਚ ਤਿੰਨ ਮਹਿਲਾ ਕਰਮੀ ਵੀ ਸ਼ਾਮਲ; ਨਾਕਿਆਂ ’ਤੇ ਚੈਕਿੰਗ ਦੌਰਾਨ ਵਰਤੀ ਲਾਪ੍ਰਵਾਹੀ; ਹਮਲਾਵਰ ਪੁਲੀਸ ਦੀ ਨਜ਼ਰ ਤੋਂ ਬਚ ਕੇ ਹੋਏ ਸੀ ਫਰਾਰ

ਚੰਡੀਗੜ੍ਹ ਵਿੱਚ ਸੈਕਟਰ 11 ਦੀ ਸ੍ਰੀ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਕਤਲ ਮਾਮਲੇ ਵਿੱਚ ਪੁਲੀਸ ਵਿਭਾਗ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਇੱਕ ਸਬ-ਇੰਸਪੈਕਟਰ (ਐਸਆਈ) ਸਮੇਤ ਪੰਜ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਤਿੰਨ ਮਹਿਲਾ ਪੁਲੀਸ ਕਰਮਚਾਰੀ ਵੀ ਸ਼ਾਮਲ ਹਨ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਸ਼ਹਿਰ ਵਿੱਚ ਲਗਾਏ ਗਏ ਨਾਕਿਆਂ ‘ਤੇ ਡਿਊਟੀ ਕਰ ਰਹੇ ਪੁਲੀਸ ਮੁਲਾਜ਼ਮਾਂ ਨੇ ਚੈਕਿੰਗ ਦੌਰਾਨ ਲਾਪ੍ਰਵਾਹੀ ਵਰਤੀ। ਇਸ ਕਾਰਨ ਸ਼ੂਟਰ ਪੁਲੀਸ ਦੀ ਪਕੜ ਤੋਂ ਬਚ ਕੇ ਫਰਾਰ ਹੋਣ ਵਿੱਚ ਕਾਮਯਾਬ ਰਹੇ।

ਅਧਿਕਾਰੀਆਂ ਮੁਤਾਬਕ ਨਾਕਿਆਂ ‘ਤੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਸਖ਼ਤੀ ਨਾਲ ਜਾਂਚ ਨਹੀਂ ਕੀਤੀ ਗਈ, ਜਿਸ ਕਾਰਨ ਹਮਲਾਵਰਾਂ ਨੂੰ ਭੱਜਣ ਦਾ ਮੌਕਾ ਮਿਲ ਗਿਆ। ਇਸ ਲਾਪ੍ਰਵਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਨੇ ਤੁਰੰਤ ਕਾਰਵਾਈ ਕੀਤੀ ਹੈ।

ਕੈਸ਼ੀਅਰ ਜਾਨਕੀਦਾਸ ਨਿਸ਼ਾਨੇ ’ਤੇ ਨਹੀਂ ਸੀ;

ਇਹ ਪਤਾ ਲੱਗਿਆ ਹੈ ਕਿ ਸ਼ੂਟਰਾਂ ਦੇ ਨਿਸ਼ਾਨੇ ’ਤੇ ਸ੍ਰੀ ਕੁਮਾਰ ਕੈਮਿਸਟ ਦਾ ਕੈਸ਼ੀਅਰ ਜਾਨਕੀਦਾਸ ਨਹੀਂ ਸੀ ਬਲਕਿ ਇਸ ਸੈਕਟਰ ਦਾ ਵੱਡਾ ਕੈਮਿਸਟ ਦਾ ਮਾਲਕ ਸੀ। ਉਸ ਨੂੰ ਮਾਰਨ ਦੀ ਸੁਪਾਰੀ ਫਿਰੋਜ਼ਪੁਰ ਦੇ ਇਕ ਸ਼ਖਸ ਨੇ ਦਿੱਤੀ ਸੀ। ਇਹ ਜਾਣਕਾਰੀ ਮਿਲੀ ਹੈ ਕਿ ਸ਼ੂਟਰ ਸ੍ਰੀ ਕੁਮਾਰ ਮੈਡੀਕੋਜ਼ ਦੇ ਚੱਕਰ ਵਿਚ ਉਲਝ ਗਏ ਕਿਉਂਕਿ ਇਸ ਸੈਕਟਰ ਵਿਚ ਇਸ ਨਾਂ ਦੀਆਂ ਕਈ ਦੁਕਾਨਾਂ ਹਨ।

ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੇਕਰ ਹੋਰ ਕਿਸੇ ਮੁਲਾਜ਼ਮ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਤਲ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਅਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।

Check Also

SHOCKING! ਯੂਕਰੇਨ ’ਚ Lakshmi Mittal ਦੇ Steel Plant ’ਤੇ ਰੂਸ ਦਾ Missile Attack, ਮੌਤਾਂ ਮਗਰੋਂ Production ਠੱਪ!

SHOCKING! ਯੂਕਰੇਨ ’ਚ Lakshmi Mittal ਦੇ Steel Plant ’ਤੇ ਰੂਸ ਦਾ Missile Attack, ਮੌਤਾਂ ਮਗਰੋਂ …