FS Vikram Misri slams Pak for “preposterous” claims that India targets its own cities, calls out lies on Nankana Sahib drone attack, and accuses Pak of stoking communal discord through disinformation.
Bathinda – ਬਠਿੰਡਾ ਆਰਮੀ ਬੇਸ ਉਤੇ ਹਮਲਾ ਹੋਇਆ, ਪਾਕਿਸਤਾਨੀ ਹਮਲੇ ‘ਚ ਦੋ ਵਿਦਿਆਰਥੀਆਂ ਦੀ ਮੌਤ: MEA
8 ਮਈ ਦੀ ਰਾਤ ਯਾਨੀ ਵੀਰਵਾਰ ਨੂੰ ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ ‘ਤੇ ਹਵਾਈ ਹਮਲੇ ਦੀ ਕੋਸ਼ਿਸ਼ ਕੀਤੀ। ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਕਾਰਵਾਈ ਕੀਤੀ। ਅੱਜ ਰੱਖਿਆ, ਗ੍ਰਹਿ, ਵਿੱਤ ਅਤੇ ਸਿਹਤ ਮੰਤਰਾਲਿਆਂ ਨੇ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਹਨ। ਇਸ ਦੌਰਾਨ, ਬੀਐਸਐਫ ਨੇ ਸਾਂਬਾ ਸੈਕਟਰ ਵਿੱਚ ਘੁਸਪੈਠ ਕਰਨ ਵਾਲੇ 7 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਸ ਦੇ ਨਾਲ ਹੀ ਤਣਾਅ ਦੇ ਵਿਚਕਾਰ ਆਈਪੀਐਲ 2025 ਨੂੰ ਰੋਕ ਦਿੱਤਾ ਗਿਆ ਹੈ।
ਆਪ੍ਰੇਸ਼ਨ ਸਿੰਦੂਰ ਦੇ ਜਵਾਬ ਵਿੱਚ ਬੁੱਧਵਾਰ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੀ ਗਈ ਕਾਇਰਤਾਪੂਰਨ ਕਾਰਵਾਈ ਵਿੱਚ ਦੋ ਭਾਰਤੀ ਵਿਦਿਆਰਥੀ ਮਾਰੇ ਗਏ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਕੱਲ੍ਹ ਰਾਤ ਪਾਕਿਸਤਾਨ ਨੇ ਕਰਾਚੀ ਅਤੇ ਲਾਹੌਰ ਵਰਗੇ ਵੱਡੇ ਹਵਾਈ ਅੱਡਿਆਂ ਤੋਂ ਸਿਵਲੀਅਨ ਜਹਾਜ਼ਾਂ ਨੂੰ ਢਾਲ ਵਜੋਂ ਵਰਤਿਆ ਅਤੇ ਸਰਹੱਦ ਦੇ ਨੇੜੇ ਉਨ੍ਹਾਂ ਹੀ ਰਸਤਿਆਂ ਵਿਚਕਾਰ ਲੜਾਕੂ ਜਹਾਜ਼ ਭੇਜੇ।
ਇਸ ਦੀ ਆੜ ਹੇਠ, ਲੜਾਕੂ ਜਹਾਜ਼ਾਂ ਨੂੰ ਹਮਲੇ ਲਈ ਭੇਜਿਆ ਗਿਆ। ਭਾਰਤੀ ਹਵਾਈ ਸੈਨਾ ਨੇ ਪੂਰੀ ਚੌਕਸੀ ਅਤੇ ਸੰਜਮ ਨਾਲ ਸਥਿਤੀ ਨੂੰ ਸੰਭਾਲਿਆ ਅਤੇ ਨਾਗਰਿਕ ਜਹਾਜ਼ਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ। ਭਾਰਤ ਦੇ ਵਿਦੇਸ਼ ਸਕੱਤਰ ਨੇ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਭੜਕਾਊ ਅਤੇ ਖ਼ਤਰਨਾਕ ਕਰਾਰ ਦਿੱਤਾ ਅਤੇ ਕਿਹਾ ਕਿ ਸਾਡੀ ਹਵਾਈ ਸੈਨਾ ਸਮਰੱਥ ਹੈ, ਪਰ ਅਸੀਂ ਨਾਗਰਿਕਾਂ ਲਈ ਅਸਮਾਨ ਨੂੰ ਸੁਰੱਖਿਅਤ ਰੱਖਣ ਲਈ ਇੱਕ ਜ਼ਿੰਮੇਵਾਰ ਰਵੱਈਆ ਅਪਣਾਇਆ ਹੈ।
8 ਮਈ ਦੀ ਰਾਤ ਯਾਨੀ ਵੀਰਵਾਰ ਨੂੰ ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ ‘ਤੇ ਹਵਾਈ ਹਮਲੇ ਦੀ ਕੋਸ਼ਿਸ਼ ਕੀਤੀ। ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਪਠਾਨਕੋਟ, ਬਠਿੰਡਾ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਨਕਾਮ ਕਰ ਦਿੱਤਾ ਗਿਆ।
ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਕਾਰਵਾਈ ਕੀਤੀ। ਅੱਜ ਰੱਖਿਆ, ਗ੍ਰਹਿ, ਵਿੱਤ ਅਤੇ ਸਿਹਤ ਮੰਤਰਾਲਿਆਂ ਨੇ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਹਨ। ਇਸ ਦੌਰਾਨ, ਬੀਐਸਐਫ ਨੇ ਸਾਂਬਾ ਸੈਕਟਰ ਵਿੱਚ ਘੁਸਪੈਠ ਕਰਨ ਵਾਲੇ 7 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਸ ਦੇ ਨਾਲ ਹੀ ਤਣਾਅ ਦੇ ਵਿਚਕਾਰ ਆਈਪੀਐਲ 2025 ਨੂੰ ਰੋਕ ਦਿੱਤਾ ਗਿਆ ਹੈ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੱਲ੍ਹ ਰਾਤ ਕੀਤੀਆਂ ਗਈਆਂ ਇਨ੍ਹਾਂ ਭੜਕਾਊ ਕਾਰਵਾਈਆਂ ਨੇ ਭਾਰਤੀ ਸ਼ਹਿਰਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਫੌਜੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਹਥਿਆਰਬੰਦ ਬਲਾਂ ਨੇ ਢੁਕਵਾਂ ਅਤੇ ਜ਼ਿੰਮੇਵਾਰੀ ਨਾਲ ਜਵਾਬ ਦਿੱਤਾ।
ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ, ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਉਤੇ ਭਾਰੀ ਕੈਲੀਬਰ ਹਥਿਆਰਾਂ ਨਾਲ ਵੀ ਗੋਲੀਬਾਰੀ ਕੀਤੀ। 36 ਥਾਵਾਂ ‘ਤੇ ਘੁਸਪੈਠ ਦੀ ਕੋਸ਼ਿਸ਼ ਲਈ ਲਗਭਗ 300 ਤੋਂ 400 ਡਰੋਨਾਂ ਦੀ ਵਰਤੋਂ ਕੀਤੀ ਗਈ। ਭਾਰਤੀ ਹਥਿਆਰਬੰਦ ਬਲਾਂ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਡਰੋਨਾਂ ਨੂੰ ਡੇਗ ਦਿੱਤਾ। ਇੰਨੇ ਵੱਡੇ ਪੱਧਰ ‘ਤੇ ਹਵਾਈ ਘੁਸਪੈਠ ਪਿੱਛੇ ਪਾਕਿਸਤਾਨ ਦਾ ਉਦੇਸ਼ ਹਵਾਈ ਰੱਖਿਆ ਪ੍ਰਣਾਲੀ ਬਾਰੇ ਪਤਾ ਲਗਾਉਣਾ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨਾ ਸੀ। ਡਿੱਗੇ ਹੋਏ ਡਰੋਨ ਦੇ ਮਲਬੇ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਹ ਤੁਰਕੀ ਦੇ ਐਸੀਗਾਰਡ ਸੋਂਗਰ ਡਰੋਨ ਹਨ।