Breaking News

Breaking – ਆਖ਼ਿਰ ਕੌਣ ਹੈ ਟਰੰਪ ਦੇ ਡਿਨਰ ‘ਚ ਗੋਲ਼ੀਆਂ ਚਲਾਉਣ ਵਾਲਾ ਕੋਲ ਥਾਮਸ ! NASA ‘ਚ ਵੀ…

Breaking – ਆਖ਼ਿਰ ਕੌਣ ਹੈ ਟਰੰਪ ਦੇ ਡਿਨਰ ‘ਚ ਗੋਲ਼ੀਆਂ ਚਲਾਉਣ ਵਾਲਾ ਕੋਲ ਥਾਮਸ ! NASA ‘ਚ ਵੀ.

 


 

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਸ਼ਨੀਵਾਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਾਲਾਨਾ ‘ਵ੍ਹਾਈਟ ਹਾਊਸ ਕੋਰਸਪੌਂਡੈਂਟਸ ਐਸੋਸੀਏਸ਼ਨ’ (WHCA) ਡਿਨਰ ਦੌਰਾਨ ਤਾਬੜਤੋੜ ਗੋਲ਼ੀਆਂ ਚੱਲ ਗਈਆਂ।

ਇਸ ਡਿਨਰ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜੂਦ ਸਨ, ਜਿਨ੍ਹਾਂ ਨੂੰ ਗੋਲ਼ੀਆਂ ਦੀ ਆਵਾਜ਼ ਆਉਣ ਮਗਰੋਂ ਤੁਰੰਤ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਇਆ ਗਿਆ। ਪੁਲਸ ਨੇ ਮੌਕੇ ‘ਤੇ ਹੀ 31 ਸਾਲਾ ਮੁਲਜ਼ਮ ਕੋਲ ਥਾਮਸ ਐਲਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 


 

ਕੌਣ ਹੈ ਕੋਲ ਥਾਮਸ ਐਲਨ ?
31 ਸਾਲਾ ਕੋਲ ਐਲਨ ਕੈਲੀਫੋਰਨੀਆ ਦੇ ਟੋਰੈਂਸ ਦਾ ਰਹਿਣ ਵਾਲਾ ਹੈ। ਉਸ ਦੇ ਲਿੰਕਡਇਨ ਪ੍ਰੋਫਾਈਲ ਅਨੁਸਾਰ ਉਹ ਇੱਕ ਮਕੈਨੀਕਲ ਇੰਜੀਨੀਅਰ ਅਤੇ ਕੰਪਿਊਟਰ ਸਾਇੰਟਿਸਟ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਨਾਸਾ ‘ਚ ਵੀ ਰਿਸਰਚ ਫੈਲੋ ਰਿਹਾ ਹੈ ਅਤੇ ਇੱਕ ਮਸ਼ਹੂਰ ਸਟੱਡੀ ਆਰਗੇਨਾਈਜ਼ੇਸ਼ਨ ‘ਚ ‘ਟੀਚਰ ਆਫ ਦਿ ਮੰਥ’ ਵਜੋਂ ਵੀ ਚੁਣਿਆ ਜਾ ਚੁੱਕਾ ਹੈ। ਗ੍ਰਿਫ਼ਤਾਰੀ ਵੇਲੇ ਉਸ ਕੋਲੋਂ ਇੱਕ ਸ਼ਾਟਗਨ, ਇੱਕ ਹੈਂਡਗਨ ਅਤੇ ਕਈ ਚਾਕੂ ਵੀ ਬਰਾਮਦ ਹੋਏ ਹਨ।

 


 

ਜ਼ਿਕਰਯੋਗ ਹੈ ਕਿ ਇਹ ਘਟਨਾ ‘ਵਾਸ਼ਿੰਗਟਨ ਹਿਲਟਨ’ ਹੋਟਲ ਵਿੱਚ ਵਾਪਰੀ, ਜਿੱਥੇ ਰਾਸ਼ਟਰਪਤੀ ਟਰੰਪ, ਫਸਟ ਲੇਡੀ ਮੇਲਾਨੀਆ ਟਰੰਪ ਅਤੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਸਣੇ ਕਈ ਦਿੱਗਜ ਮੌਜੂਦ ਸਨ। ਕੋਲ ਐਲਨ ਨੇ ਸਕਿਓਰਿਟੀ ਮੈਗਨੇਟੋਮੀਟਰ ਕੋਲ ਪਹਿਲਾਂ ਇੱਕ ਸੀਕ੍ਰੇਟ ਸਰਵਿਸ ਏਜੰਟ ‘ਤੇ ਗੋਲੀ ਚਲਾਈ। ਖ਼ੁਸ਼ਕਿਸਮਤੀ ਨਾਲ ਏਜੰਟ ਨੇ ਬੁਲੇਟਪ੍ਰੂਫ ਜੈਕੇਟ ਪਾਈ ਹੋਈ ਸੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਿਆ।

 

 

ਗੋਲੀਆਂ ਚੱਲਣ ਤੋਂ ਬਾਅਦ ਟਰੰਪ ਅਤੇ ਮੇਲਾਨੀਆ ਡਾਇਸ ਦੇ ਪਿੱਛੇ ਲੁਕ ਗਏ ਅਤੇ ਸੀਕ੍ਰੇਟ ਸਰਵਿਸ ਨੇ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢਿਆ। ਟਰੰਪ ਨੇ ਬਾਅਦ ਵਿੱਚ ‘ਟਰੂਥ ਸੋਸ਼ਲ’ ‘ਤੇ ਲਿਖਿਆ, “ਸੀਕ੍ਰੇਟ ਸਰਵਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸ਼ਾਨਦਾਰ ਕੰਮ ਕੀਤਾ।”

 


 

 

ਰਾਸ਼ਟਰਪਤੀ ਟਰੰਪ ਨੇ ਇਸ ਹਮਲੇ ਨੂੰ ‘ਲੋਨ ਵੁਲਫ’ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦਾ ਇਰਾਨ ਨਾਲ ਚੱਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਲੱਗਦਾ। ਹਮਲਾਵਰ ‘ਤੇ ਫੈਡਰਲ ਅਧਿਕਾਰੀ ‘ਤੇ ਹਮਲਾ ਕਰਨ ਅਤੇ ਹਥਿਆਰ ਰੱਖਣ ਦੇ ਗੰਭੀਰ ਦੋਸ਼ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਤੋਂ ਹੁਣ ਹੋਰ ਪੁੱਛਗਿੱਛ ਕੀਤੀ ਜਾਵੇਗੀ।

Absolute delusion on live TV. Donald Trump literally compares himself to Abraham Lincoln, arrogantly claiming he is targeted because he is so impactful. His severe narcissism blinds him to the massive chaos and destruction his administration brings to the world.

Check Also

Punjab Police ਕਰੇਗੀ MP ਅੰਮ੍ਰਿ.ਤ.ਪਾ.ਲ ਸਿੰਘ ਨੂੰ ਗ੍ਰਿਫਤਾਰ, ਵਕੀਲ ਤੋਂ ਸੁਣੋ ਕੀ ਹੋਵੇਗੀ ਅਗਲੀ ਕਾਰਵਾਈ

Punjab Police ਕਰੇਗੀ MP ਅੰਮ੍ਰਿ.ਤ.ਪਾ.ਲ ਸਿੰਘ ਨੂੰ ਗ੍ਰਿਫਤਾਰ, ਵਕੀਲ ਤੋਂ ਸੁਣੋ ਕੀ ਹੋਵੇਗੀ ਅਗਲੀ ਕਾਰਵਾਈ …