Breaking News

Punjab News: ਸੁਖਪਾਲ ਖਹਿਰਾ ਖ਼ਿਲਾਫ਼ ਸਟੇਟ ਸਾਇਬਰ ਕ੍ਰਾਈਮ ਸੈਲ ਕੋਲ ਪਹੁੰਚੀ ਸ਼ਿਕਾਇਤ, X ‘ਤੇ CM ਤੇ DGP ਤੋਂ ਪੁੱਛਿਆ ਸੀ ਸਵਾਲ

Punjab News: ਸੁਖਪਾਲ ਖਹਿਰਾ ਖ਼ਿਲਾਫ਼ ਸਟੇਟ ਸਾਇਬਰ ਕ੍ਰਾਈਮ ਸੈਲ ਕੋਲ ਪਹੁੰਚੀ ਸ਼ਿਕਾਇਤ, ਸੋਸ਼ਲ ਮੀਡੀਆ ‘ਤੇ CM ਤੇ DGP ਤੋਂ ਪੁੱਛਿਆ ਸੀ ਸਵਾਲ, ਜਾਣੋ ਪੂਰਾ ਮਾਮਲਾ

ਇਸ ਆਡੀਓ ਦੀ ਜਾਂਚ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਮੈਨੂੰ ਡਰਾਉਣ ਅਤੇ ਮੇਰੀ ਆਵਾਜ਼ ਨੂੰ ਬੰਦ ਕਰਨ ਦੇ ਨਜ਼ਰੀਏ ਨਾਲ ਸਟੇਟ ਸਾਇਬਰ ਕ੍ਰਾਈਮ ਸੈਲ ਰਾਹੀਂ ਟਵਿੱਟਰ (X) ਨੂੰ ਮੇਰੀ ਸ਼ਿਕਾਇਤ ਕੀਤੀ ਹੈ ਪਰੰਤੂ ਮੈਂ ਇਸ ਆਡੀਓ ਦੀ ਨਿਰਪੱਖ CBI ਜਾਂਚ ਦੀ ਮੰਗ ਕਰਦਾ ਹਾਂ

Punjab News: ਬਠਿੰਡਾ ਵਿੱਚ ਚਿੱਟੇ ਸਮੇਤ ਗ੍ਰਿਫ਼ਤਾਰ ਕਾਂਸਟੇਬਲ ਅਮਨਦੀਪ ਕੌਰ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਪੁਲਿਸ ਪਹਿਲਾਂ ਹੀ ਸੁਰਖੀਆਂ ਵਿੱਚ ਸੀ। ਇਸ ਦਰਮਿਆਨ ਇੱਕ ਆਈਪੀਐਸ ਅਫਸਰ ਦੀ ਕਥਿਤ ਤੌਰ ਉਤੇ ਆਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋਈ ਸੀ। ਇਸ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਆਡੀਓ ਬਾਰੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।

ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਇਆ ਦੋਸਤੋਂ, ਬੀਤੇ ਦਿਨੀਂ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਸਬੰਧਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਸੈਕਸ ਸਕੈਂਡਲ ਦੀ ਆਡੀਓ ਸੰਬੰਧੀ ਮੈਂ ਟਵੀਟ ਕੀਤਾ ਸੀ ਅਤੇ ਭਗਵੰਤ ਮਾਨ ਅਤੇ DGP ਪੰਜਾਬ ਨੂੰ ਇਹ ਪੁੱਛਿਆ ਸੀ ਕਿ ਕੀ ਇਸ ਆਡੀਓ ਵਿੱਚ IPS ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਹੈ ?

ਪਰੰਤੂ ਇਸ ਆਡੀਓ ਦੀ ਜਾਂਚ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਮੈਨੂੰ ਡਰਾਉਣ ਅਤੇ ਮੇਰੀ ਆਵਾਜ਼ ਨੂੰ ਬੰਦ ਕਰਨ ਦੇ ਨਜ਼ਰੀਏ ਨਾਲ ਸਟੇਟ ਸਾਇਬਰ ਕ੍ਰਾਈਮ ਸੈਲ ਰਾਹੀਂ ਟਵਿੱਟਰ (X) ਨੂੰ ਮੇਰੀ ਸ਼ਿਕਾਇਤ ਕੀਤੀ ਹੈ ਪਰੰਤੂ ਮੈਂ ਇਸ ਆਡੀਓ ਦੀ ਨਿਰਪੱਖ CBI ਜਾਂਚ ਦੀ ਮੰਗ ਕਰਦਾ ਹਾਂ ਤੇ ਮੁੜ ਦੁਹਰਾਉਂਦਾ ਹਾਂ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਬਦਲ ਦਿੱਤਾ ਹੈ

ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ 18 ਗ੍ਰਾਮ ਹੈਰੋਇਨ ਸਮੇਤ ਕਾਂਸਟੇਬਲ ਅਮਨਦੀਪ ਕੌਰ ਦੀ ਗ੍ਰਿਫ਼ਤਾਰੀ ਤੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਇੱਕ ਔਰਤ ਨਾਲ ਵਾਇਰਲ ਹੋਈ ਆਡੀਓ ਲਈ ਡੂੰਘੀ ਜਾਂਚ ਦੀ ਲੋੜ ਦੀ ਹੈ।
ਜੇ ਵਰਦੀਧਾਰੀ ਆਦਮੀ ਇੰਨੇ ਹੇਠਾਂ ਡਿੱਗ ਗਏ ਹਨ ਤਾਂ ਆਮ ਲੋਕ ਪੁਲਿਸ ਤੋਂ ਕੀ ਉਮੀਦ ਕਰ ਸਕਦੇ ਹਨ ? ਤੇ ਅਜਿਹੇ ਅਧਿਕਾਰੀ ਦੇ ਅਧੀਨ ਇੱਕ ਸੁਤੰਤਰ ਅਤੇ ਨਿਰਪੱਖ ਲੁਧਿਆਣਾ ਪੱਛਮੀ ਉਪ-ਚੋਣ ਕਰਵਾਉਣਾ ਬਹੁਤ ਅਸੰਭਵ ਹੈ।ਇਸ ਲਈ ਅਸੀਂ ਉਕਤ ਅਧਿਕਾਰੀ ਦੇ ਤੁਰੰਤ ਤਬਾਦਲੇ ਤੇ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ

ਕੀ ਹੈ ਪੂਰਾ ਮਾਮਲਾ
ਦਰਅਸਲ, ਇੱਕ ਆਈਪੀਐਸ ਅਫਸਰ ਦੀ ਕਥਿਤ ਤੌਰ ਉਤੇ ਆਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਆਡੀਓ ਪੰਜਾਬ ਪੁਲਿਸ ਦੇ ਅਕਸ ਨੂੰ ਬੁਰੀ ਤਰ੍ਹਾਂ ਢਾਹ ਲਗਾ ਰਿਹਾ ਹੈ। ਇਸ ਕਥਿਤ ਆਡੀਓ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੋ ਔਰਤਾਂ ਨਾਲ ਸਬੰਧ ਬਣਾਉਣ ਲਈ ਸੌਦੇਬਾਜ਼ੀ ਕਰਦਾ ਹੋਇਆ ਸੁਣਾਈ ਦੇ ਰਿਹਾ ਹੈ। ਅਧਿਕਾਰੀ ਨੂੰ ਕਥਿਤ ਤੌਰ ‘ਤੇ ਔਰਤ ਨੂੰ ₹20,000 ਤੇ ਉਸਦੇ ਸਾਥੀ ਮਹਿਲਾ ਲਈ ਇੰਨੀ ਹੀ ਰਕਮ ਦੀ ਪੇਸ਼ਕਸ਼ ਕਰਦਾ ਹੋਇਆ ਸੁਣਾਈ ਦਿੱਤਾ ਜਾ ਰਿਹਾ ਹੈ। ਇਹ ਆਡੀਓ ਨੌਕਰਸ਼ਾਹੀ ਤੇ ਸਿਆਸੀ ਹਲਕਿਆਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਇਸ ਕਲਿਪ ਵਿੱਚ ਅਧਿਕਾਰੀ ਜਦ ਰਾਸ਼ੀ ਘੱਟ ਕਰਦਾ ਹੈ ਤਾਂ ਔਰਤ ਉਸ ਦੇ ਸੌਦੇ ਨੂੰ ਨਾਮਨਜ਼ੂਰ ਕਰਦੇ ਹੋਏ ਉਸ ਨੂੰ ਚਿੰਦੀ ਚੋਰ (ਸਸਤਾ ਚੋਰ) ਕਹਿੰਦੀ ਹੈ।

The arrest of Constable Amandip Kaur with 18 grams Heroine and the sleazy viral audio of a senior Ips officer with a female go between asking for a threesome sex needs deeper investigation to expose the rot in high offices of the police and government.

I urge
@BhagwantMann
&
@DGPPunjabPolice
to clarify whose is the officer in both the scandals? Is it Swapan Sharma Ips Commissioner Ludhiana involved in both the scandals?

Bcoz if men in uniform have stooped so low what just can ordinary people expect from police? And it is highly impossible to hold a free & fair Ludhiana West By-Election under such an officer.

Our
@INCIndia
assertion that Punjab has been turned into a Police State by
@BhagwantMann
govt stands vindicated !

Below is email received from X Platform having received a complaint against me by the State Cyber Crime Cell Punjab seeking action against my tweet regarding a sleazy audio viral on social media involving a senior Punjab police officer.

In my video i urged
@BhagwantMann
&
@DGPPunjabPolice
to clarify if the said officer in the audio is Swapan Sharma Ips Commissioner Ludhiana?

Instead of investigating the said sleazy audio and fixing responsibility for this immoral act the owners of the new Police State of Punjab are trying to silence my voice and intimidate me through such frivolous complaints.

I reiterate my demand for an independent inquiry by
@CBIHeadquarters
into this sleazy audio-Khaira

Check Also

Big Breaking : 150 ਕਿੱਲਿਆਂ ਦੇ ਮਾਲਕ ਜ਼ੈਲਦਾਰ ਪਿਓ-ਪੁੱਤ ਨੂੰ ਗੋਲ਼ੀ/ਆਂ ਨਾਲ਼ ਭੁੰਨ’/ਤਾ, ਰਾਤ ਨੂੰ ਪੰਜਾਬ ‘ਚ ਵੱਡੀ ਵਾਰਦਾਤ

Big Breaking : 150 ਕਿੱਲਿਆਂ ਦੇ ਮਾਲਕ ਜ਼ੈਲਦਾਰ ਪਿਓ-ਪੁੱਤ ਨੂੰ ਗੋਲ਼ੀ/ਆਂ ਨਾਲ਼ ਭੁੰਨ’/ਤਾ, ਰਾਤ ਨੂੰ …