Breaking – ਟਰੰਪ ਨੂੰ ਕਤਲ ਕਰਨ ਦੀ ਸਾਜ਼ਿਸ਼ ’ਚ ਪਾਕਿਸਤਾਨੀ ਦੋਸ਼ੀ ਕਰਾਰ
ਇਰਾਨ ਨਾਲ ਸਬੰਧ ਰੱਖਣ ਵਾਲੇ ਪਾਕਿਸਤਾਨੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਹੋਰ ਅਮਰੀਕੀ ਸਿਆਸਤਦਾਨਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਰਾਨ ਨਾਲ ਸਬੰਧ ਰੱਖਣ ਵਾਲੇ ਪਾਕਿਸਤਾਨੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਹੋਰ ਅਮਰੀਕੀ ਸਿਆਸਤਦਾਨਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਹ ਸਾਜ਼ਿਸ਼ 2020 ਵਿੱਚ ਮਾਰੇ ਗਏ ਇਰਾਨੀ ਕੁਦਸ ਫੋਰਸ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਘੜੀ ਗਈ ਸੀ।
ਸ਼ੁੱਕਰਵਾਰ ਨੂੰ ਬਰੁਕਲਿਨ ਦੀ ਸੰਘੀ ਅਦਾਲਤ ਵਿੱਚ ਜਿਊਰੀ ਨੇ 48 ਸਾਲਾ ਆਸਿਫ਼ ਰਜ਼ਾ ਮਰਚੈਂਟ ਨੂੰ ਕਤਲ ਕਰਾਉਣ ਲਈ ਫਿਰੌਤੀ ਦੇਣ ਅਤੇ ਕੌਮਾਂਤਰੀ ਸਰਹੱਦਾਂ ਤੋਂ ਪਾਰ ਦਹਿਸ਼ਤੀ ਕਾਰਿਆਂ ਦੀ ਕੋਸ਼ਿਸ਼ ਕਰਨ’ ਦਾ ਦੋਸ਼ੀ ਕਰਾਰ ਦਿੱਤਾ ਹੈ।
ਮਰਚੈਂਟ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਅਟਾਰਨੀ ਜਨਰਲ ਪਾਮੇਲਾ ਬੌਂਡੀ ਨੇ ਕਿਹਾ ਕਿ ਮਰਚੈਂਟ, ਟਰੰਪ ਨੂੰ ਮਾਰਨ ਲਈ ਅਮਰੀਕਾ ਆਇਆ ਸੀ।
ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਮਰਚੈਂਟ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ ਆਰ ਜੀ ਸੀ) ਦਾ ਸਿਖਲਾਈ ਪ੍ਰਾਪਤ ਏਜੰਟ ਹੈ। ਉਸ ਨੇ ਮੰਨਿਆ ਕਿ 2024 ਵਿੱਚ ਉਸ ਨੂੰ ਸਿਆਸੀ ਕਤਲਾਂ ਦੇ ਪ੍ਰਬੰਧ ਲਈ ਅਮਰੀਕਾ ਭੇਜਿਆ ਗਿਆ ਸੀ।
