Breaking News

Faridkot – ਫਰੀਦਕੋਟ ਵਿੱਚ NRI ਨੌਜਵਾਨ ਦਾ ਕਤਲ: ਪਤਨੀ ਸਣੇ ਚਾਰ ਖ਼ਿਲਾਫ਼ ਚਾਰਜਸ਼ੀਟ ਦਾਇਰ

NRI Husband Murdered by Wife & Lover in Faridkot;

ਫਰੀਦਕੋਟ ਵਿੱਚ NRI ਨੌਜਵਾਨ ਦਾ ਕਤਲ: ਪਤਨੀ ਸਣੇ ਚਾਰ ਖ਼ਿਲਾਫ਼ ਚਾਰਜਸ਼ੀਟ ਦਾਇਰ
ਨਾਜਾਇਜ਼ ਸਬੰਧਾਂ ਕਾਰਨ ਰਚੀ ਗਈ ਸੀ ਖ਼ੂਨੀ ਸਾਜ਼ਿਸ਼; ਲੁੱਟ ਦੀ ਕਹਾਣੀ ਨਿਕਲੀ ਸੀ ਝੂਠੀ

 

 

 

ਫਰੀਦਕੋਟ ਪੁਲੀਸ ਨੇ ਸੁੱਖਣਵਾਲਾ ਪਿੰਡ ਦੇ NRI ਗੁਰਵਿੰਦਰ ਸਿੰਘ ਦੇ ਸਨਸਨੀਖੇਜ਼ ਕਤਲ ਦੇ ਮਾਮਲੇ ਵਿੱਚ ਅੱਜ ਅਦਾਲਤ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ (ਚਲਾਨ) ਪੇਸ਼ ਕਰ ਦਿੱਤੀ ਹੈ। ਇਸ ਕਤਲ ਕੇਸ ਵਿੱਚ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ।

 

 

 

 

ਪੁਲੀਸ ਜਾਂਚ ਮੁਤਾਬਕ ਇਹ ਕਤਲ ਨਾਜਾਇਜ਼ ਸਬੰਧਾਂ ਦੇ ਚਲਦਿਆਂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨਵੰਬਰ 2025 ਵਿੱਚ ਵਾਪਰੀ ਇਸ ਘਟਨਾ ਨੂੰ ਸ਼ੁਰੂਆਤ ਵਿੱਚ ਰੁਪਿੰਦਰ ਕੌਰ ਨੇ ਲੁੱਟ-ਖੋਹ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਲੁਟੇਰਿਆਂ ਨੇ ਹਮਲਾ ਕਰਕੇ ਗਹਿਣੇ ਚੋਰੀ ਕਰ ਲਏ ਹਨ।

 

 

 

 

ਪੁਲੀਸ ਚਲਾਨ ਅਨੁਸਾਰ, ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਰੁਪਿੰਦਰ ਕੌਰ ਦੇ ਬਠਿੰਡਾ ਦੇ ਹਰਕਵਲਪ੍ਰੀਤ ਸਿੰਘ ਉਰਫ਼ ਲਾਡੀ ਨਾਲ ਨਾਜਾਇਜ਼ ਸਬੰਧ ਸਨ ਅਤੇ ਗੁਰਵਿੰਦਰ ਸਿੰਘ ਉਨ੍ਹਾਂ ਦੇ ਰਿਸ਼ਤੇ ਵਿੱਚ ਰੋੜਾ ਬਣ ਰਿਹਾ ਸੀ। ਸਾਜ਼ਿਸ਼ ਤਹਿਤ ਰੁਪਿੰਦਰ ਨੇ ਪਹਿਲਾਂ ਆਪਣੇ ਪਤੀ ਨੂੰ ਨਸ਼ੀਲੀਆਂ ਗੋਲੀਆਂ ਦਿੱਤੀਆਂ ਅਤੇ ਫਿਰ ਹਰਕਵਲਪ੍ਰੀਤ ਨੇ ਆਪਣੇ ਡਰਾਈਵਰ ਵਿਸ਼ਵਜੀਤ ਕੁਮਾਰ ਨਾਲ ਮਿਲ ਕੇ ਗੁਰਵਿੰਦਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

 

 

 

ਪੁਲੀਸ ਨੇ ਫੋਰੈਂਸਿਕ ਸਬੂਤਾਂ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਦੀ ਬਰਾਮਦਗੀ ਤੋਂ ਬਾਅਦ ਇਸ ਗੁੰਝਲਦਾਰ ਗੁੱਥੀ ਨੂੰ ਸੁਲਝਾਇਆ ਹੈ। ਇਸ ਮਾਮਲੇ ਵਿੱਚ ਰੁਪਿੰਦਰ ਦੀ ਸਹੇਲੀ ਵੀਰਵਿੰਦਰ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸਾਰੇ ਮੁਲਜ਼ਮ ਇਸ ਵੇਲੇ ਜੇਲ੍ਹ ਵਿੱਚ ਹਨ।

 

 

Check Also

Mohali -ਹੁਣ ਇੱਕ ਹੋਰ ਕਾਰੋਬਾਰੀ ਤੋਂ ਮੰਗੀ 4 ਕਰੋੜ ਦੀ ਰੰਗਦਾਰੀ, ਕਿਹਾ- ਰਾਣਾ ਬਲਾਚੌਰੀਆ ਵਰਗਾ ਹੋਵੇਗਾ ਹਾਲ

Mohali -ਹੁਣ ਇੱਕ ਹੋਰ ਕਾਰੋਬਾਰੀ ਤੋਂ ਮੰਗੀ 4 ਕਰੋੜ ਦੀ ਰੰਗਦਾਰੀ, ਕਿਹਾ- ਰਾਣਾ ਬਲਾਚੌਰੀਆ ਵਰਗਾ …