Breaking News

“Vote for Change: ਵੋਟ ਫਾਰ ਚੇਂਜ: ਪੋਲੀਏਵ ਦੀ ਹਾਰ ਅਤੇ ਸਿਆਸੀ ਡਰਾਮੇ ਦੀ ਦਾਸਤਾਨ”

“Vote for Change: Poilievre’s Defeat and the Political Drama”

“ਵੋਟ ਫਾਰ ਚੇਂਜ: ਬਦਲਾਅ ਦਾ ਉਲਟਾ ਅਸਰ:  ਪੋਲੀਏਵ ਦੀ ਹਾਰ ਅਤੇ ਸਿਆਸੀ ਡਰਾਮੇ ਦੀ ਕਹਾਣੀ”

“ਪੋਲੀਏਵ ਦਾ ਪਤਨ: ਕੁਰਸੀ ਨੂੰ ਫੜੀ ਰੱਖਣ ਦੀ ਕੀਮਤ”

 

 

Change Backfires: ਵੋਟ ਫਾਰ ਚੇਂਜ: ਪੋਲੀਏਵ ਦੀ ਹਾਰ ਅਤੇ ਸਿਆਸੀ ਡਰਾਮੇ ਦੀ ਦਾਸਤਾਨ”

“ਪ੍ਰਧਾਨ ਮੰਤਰੀ ਦੇ ਸੁਪਨਿਆਂ ਤੋਂ ਸੀਟ ਦੀ ਹਾਰ ਤੱਕ: ਪੋਲੀਏਵ ਦੀ 2025 ਦੀ ਚੋਣ ਕਹਾਣੀ”

ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਸੰਜੋਈ ਬੈਠੇ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਪੋਲੀਏਵ ਨੇ 2025 ਚ ਕਨੇਡਾ ਦੀਆਂ ਫੈਡਰਲ ਚੋਣਾਂ Vote For change ਭਾਵ ਬਦਲਾਅ ਦੇ ਨਾਅਰੇ ਹੇਠ ਲੜੀਆਂ। ਭਾਵੇਂ ਕਿ ਸੁਨੇਹਾ ਬਹੁਤ ਹੀ loud ਤੇ clear ਸੀ ਪਰ ਸਮਝ ਸਿਰਫ ਉਸਦੇ ਆਪਣੇ ਹਲਕੇ ਦੇ ਵੋਟਰਾਂ ਨੂੰ ਹੀ ਲੱਗੀ ਤੇ ਨਤੀਜਾ ਉਹਨਾਂ ਨੇ ਆਪਣੇ ਇਲਾਕੇ Carlton ਨੂੰ ਪਿਛਲੇ 20 ਸਾਲ ਤੋਂ ਚਿੱਚੜ ਵਾਂਗੂ ਚਿੰਬੜੇ ਪੋਲੀਏਵ ਜੀ ਨੂੰ ਲਾਹ ਕੇ Vote for Change ਦੇ ਸੁਨੇਹੇ ਉੱਪਰ ਆਪਣੀ ਸ਼ਰਧਾ ਦੇ ਫੁੱਲ ਚੜਾ ਬਦਲਾਅ ਲਿਆ ਕੇ ਹੀ ਦਮ ਲਿਆ।

ਉਸਦੇ ਹਲਕੇ ਦੇ ਵੋਟਰਾਂ ਨੇ ਪ੍ਰਧਾਨ ਮੰਤਰੀ ਦੀਆਂ ਫੀਲਿੰਗਾਂ ਲੈ ਰਹੇ ਪੋਲੀਏਵ ਜੀ ਨੂੰ ਇੱਕ ਤਰ੍ਹਾਂ ਨਾਲ ਸ਼ੀਸ਼ਾ ਵਿਖਾ ਦਿੱਤਾ ਹੈ। ਬਦਲਾਅ ਦਾ ਝਟਕਾ ਇਨਾ ਜਬਰਦਸਤ ਸੀ ਕਿ ਪ੍ਰਧਾਨ ਮੰਤਰੀ ਬਣਨਾ ਤਾਂ ਬਹੁਤ ਦੂਰ ਦੀ ਗੱਲ ਪੋਲੀਏਵ ਜੀ ਤਾਂ ਆਪਣੀ ਹੀ ਸੀਟ ਹਾਰ ਗਏ ਭਾਵ MP ਬਣਨੋ ਵੀ ਰਹਿ ਗਏ। ਨਤੀਜਾ ਵੋਟਾਂ ਵਾਲੀ ਰਾਤ ਪੋਲੀਏਵ ਜੀ ਆਪਣੀ ਸੀਟ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਆਪਣੀ ਹਾਰ ਨੂੰ ਪ੍ਰਤੱਖ ਮਹਿਸੂਸ ਕਰ ਆਪਣੀ ਸਪੀਚ “Change is very difficult….it takes time” ਕਹਿ ਕੰਜ਼ਰਵੇਟਿਵ ਪਾਰਟੀ ਦੇ ਹੈਡ ਕੁਆਰਟਰ ਚੋਂ ਰਵਾਨਗੀ ਪਾ ਗਏ। ਉਨਾਂ ਨੇ ਆਪਣੇ ਇਲਾਕੇ ਦੇ ਉਹਨਾਂ ਹਜ਼ਾਰਾਂ ਵੋਟਰਾਂ ਦਾ ਧੰਨਵਾਦ ਕਰਨਾ ਵੀ ਮੁਨਾਸਿਬ ਨਾ ਸਮਝਿਆ ਜਿਨਾਂ ਨੇ ਉਨਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਲੋਂ ਵੋਟਾਂ ਪਾਈਆਂ ਸਨ ਉਲਟਾ ਨੈਤਿਕ ਕਦਰਾਂ ਕੀਮਤਾਂ(Ethical Values) ਨੂੰ ਛਿੱਕੇ ਟੰਗਦਿਆਂ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਭਾਰਤ ਦੇ corrupt ਰਾਜਸੀ ਨੇਤਾਵਾਂ ਦੀ ਤਰਜ ਤੇ ਸੁਰੱਖਿਆ ਸੀਟ ਦੀ ਭਾਲ ਵਿਚ ਜੋੜ ਤੋੜ ਆਰੰਭ ਦਿੱਤੇ।

ਉਨਾਂ ਦੀ ਹਾਲਤ ਵੇਖ ਕੇ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਸੋਚ ਅੰਦਰ ਸੱਚਮੁੱਚ ਹੀ ਭਾਰਤ ਦੇ ਰਾਜਸੀ ਨੇਤਾਵਾਂ ਦੀ Foreign ਰੂਹ ਦਾਖਲ ਹੋ ਗਈ ਹੈ।
ਪੱਤਰਕਾਰ ਵੱਲੋਂ ਪੋਲੀਏਵ ਦੁਆਰਾ 80% ਕੰਜਰਵੇਟਵਾਂ ਦੇ ਗੜ ਚੋਂ ਦੁਆਰਾ ਚੋਣ ਲੜੇ ਜਾਣ ਤੇ ਨਵੇਂ ਚੁਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਪ੍ਰਤੀਕਰਮ ਜਾਨਣ ਲਈ ਪੁੱਛੇ ਸਵਾਲ ਤੇ ਜਵਾਬ ਬੜਾ ਹੀ ਸਾਦਾ ਸੀ ਕਿ “This is a politically drama”. ਜਿਵੇਂ ਪੋਲੀਏਵ ਜੀ ਚਾਹੁੰਦੇ ਹਨ… ਸਾਨੂੰ ਫੈਸਲਾ ਕਰਕੇ ਦੱਸ ਦੇਣ ਚੋਣਾਂ ਕਰਵਾ ਦਿਆਂਗੇ….ਇਸ ਤਰਾਂ ਦੀ ਪੋਲੀਟੈਕਸ ਉਦੋਂ ਚਲਦੀ ਹੈ ਜਦੋਂ ਦੇਸ ਕੋਲ ਕੋਈ ਹੋਰ ਮੁੱਦੇ ਨਾ ਹੋਣ ਤੇ ਦੇਸ ਦੀ ਆਰਥਿਕਤਾ ਹੁਲਾਰੇ ਲੈ ਰਹੀ ਹੋਵੇ।

ਗੱਲ ਬਹੁਤ ਹੀ ਡੂੰਘਾਈ ਤੋਂ ਕਹੀ ਗਈ ਸੀ ਇਸ ਲਈ ਸੋਚਣਾ ਤਾਂ ਬਣਦਾ ਹੈ ਕਿ ਪੋਲੀਏਵ ਜੀ ਆਪਣੀ ਸੀਟ ਹਾਰ ਕੇ ਇਕ ਜਿੱਤੇ ਹੋਏ ਐਮਪੀ ਦੀ ਬਲੀ ਲੈ ਦੁਆਰਾ ਪਾਰਲੀਮੈਂਟ ਵਿੱਚ ਕਿਉਂ ਜਾਣਾ ਚਾਹੁੰਦੇ ਹਨ… ਭਲਿਓ ਲੋਕੋ ਜੇ ਉਹ ਇਹ ਰਾਹ ਅਖਤਿਆਰ ਨਹੀਂ ਕਰਦੇ ਤਾਂ ਹੁਣ ਉਹ ਇਕ ਆਮ ਆਦਮੀ ਬਣ ਜਾਣਗੇ..ਆਪੋਜੀਸ਼ਨ ਪਾਰਟੀ ਦੇ ਲੀਡਰ ਨੂੰ ਆਟਵਾ ਕਿਊਬਿਕ ਦੇ ਵਿਚਕਾਰ ਲੋਰੈਂਸ ਦਰਿਆ ਦੇ ਕੰਢੇ ਅਲਾਟ ਹੋਇਆ ਮਹਿਲ ਖੁਸ ਜਾਵੇਗਾ… ਸਰਕਾਰੀ ਸੁਖ ਸਹੂਲਤਾਂ ਖੁਸ ਜਾਣਗੀਆਂ…ਸਰਕਾਰੀ ਨੌਕਰ ਚਾਕਰ ਭਾਵ ਗੋਰਮੈਂਟ ਸਟਾਫ ਦੀਆਂ ਸਹੂਲਤਾਂ ਤੋਂ ਵਾਂਝੇ ਹੋ ਜਾਵੇਗਾ। ਹਜੇ ਉਹਨਾਂ ਦੀ ਉਮਰ ਹੀ ਕੀ ਹੈ ਸਿਰਫ 44 ਸਾਲ…ਮਾਰਕ ਕਾਰਨੀ ਨੇ ਲਿਬਰਲ ਪਾਰਟੀ ਦਾ ਲੀਡਰ ਚੁਣੇ ਜਾਣ ਤੋਂ ਬਾਅਦ ਸਾਫ ਕਹਿ ਦਿੱਤਾ ਸੀ ਕਿ ਜਦ ਦੁਨੀਆ ਬਦਲ ਰਹੀ ਹੋਵੇ ਇਹ ਸਮਾਂ Traditional politics ਦਾ ਨਹੀਂ ਹੈ…. ਪਰ ਕੁਰਸੀ ਦੀ ਖਾਤਰ ਪੋਲੀਏਵ ਜੀ ਨੇ ਵਿਕਸਿਤ ਮੁਲਕਾਂ ਦੇ ਸੁਹਿਰਦ ਤੇ ਸੂਝਵਾਨ ਰਾਜਸੀ ਨੇਤਾਵਾਂ ਦੀਆਂ ਲੀਹਾਂ ਦੇ ਉਲਟ ਚਲਦਿਆਂ ਬਣੀਆ ਪਰੰਪਰਾਵਾਂ,ਕੁਲ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਸਾਬਤ ਕਰ ਦਿੱਤਾ ਕਿ ਕੁਰਸੀ ਦੀ ਭੁੱਖ ਉਹਨਾਂ ਲਈ ਕੀ ਮਾਇਨੇ ਰੱਖਦੀ ਹੈ.

 

ਨੈਟ ਉਪਰ ਪਈ ਜਾਣਕਾਰੀ ਮੁਤਾਬਕ ਦੱਸਿਆ ਜਾਂਦਾ ਹੈ ਕਿ 1998 ਦੌਰਾਨ ਸ਼ੁਰੂ ਕੀਤੀ 4 ਸਾਲਾ ਆਮ Graduation ਦੀ ਪੜਾਈ ਨੂੰ ਪੂਰਾ ਕਰਨ ਲਈ 10 ਸਾਲ ਦਾ ਸਮਾਂ ਲੱਗ ਗਿਆ ਜੋ ਕਿ 2008 ਚ ਆ ਕੇ ਪੂਰੀ ਹੋਈ। ਪੋਲੀਏਵ ਜੀ 2004 ਵਿੱਚ 25 ਸਾਲ ਦੀ ਉਮਰ ਵਿੱਚ ਇਸੇ Carleton ਦੇ ਪੌਸ਼ ਹਲਕੇ ਤੋਂ ਜਿੱਤ ਕੇ House of Commons ਵਿੱਚ ਆਏ ਸਨ ਜਿਥੋਂ ਉਹਨਾਂ ਦੀ 28 ਅਪ੍ਰੈਲ 2025 ਨੂੰ ਉਹਨਾਂ ਦੇ ਕਹਿਣ ਤੇ ਹਲਕੇ ਦੇ ਵੋਟਰਾਂ ਨੇ Vote for change ਥੱਲੇ ਪੱਕੀ ਵਿਦਾਇਗੀ ਕਰ ਦਿੱਤੀ।

 

2006 ਵਿਚ ਸਟੀਫਨ ਹਾਰਪਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਉਹਨਾਂ ਤੇ ਕਿਰਪਾ ਹੋਣੀ ਸ਼ੁਰੂ ਹੋਈ ਸੀ।
ਨੈਟ ਤੇ ਪਏ ਸੋਮਿਆਂ ਮੁਤਾਬਕ ਸਟੀਫਨ ਹਾਰਪਰ ਦੀ ਸਰਕਾਰ ਵਿੱਚ ਕੰਮ ਕਰਦੇ ਰਹੇ ਪੋਲੀਏਵ ਕਨੇਡਾ ਦੀਆਂ ਅਮੀਰ ਕੰਪਨੀਆਂ ਲਈ ਲਾਬਿੰਗ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਬਣਨ ਤੇ ਉਹਨਾਂ ਦੀ ਪਾਰਟੀ ਦਾ ਮੁੱਖ ਏਜੰਡਾ ਕਨੇਡਾ ਦੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨਾ ਸੀ ਤੇ ਹੈ।

 

ਉਹਨਾਂ ਨੂੰ ਲੱਗਦਾ ਸੀ ਕਿ ਲਿਬਰਲਾਂ ਦੇ ਵਿਰੋਧ ਚ ਬਣੀ ਹਵਾ ਨੂੰ ਛੇਤੀ ਤੋਂ ਛੇਤੀ ਆਪਣੇ ਹੱਕ ਵਿੱਚ ਭਗਤਾ ਕੇ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋ ਜਾਣਗੇ ਇਸ ਲਈ ਉਹਨਾਂ ਨੇ ਹਰ ਹੀਲਾ ਹਰਬਾ ਵਰਤਿਆ ਪਰ ਅਫਸੋਸ ਕੁਰਸੀ ਉਸ ਤੋਂ ਦੂਰੀਆਂ ਬਣਾਉਂਦੀ ਚਲੀ ਗਈ….ਤੇ ਉਹਨਾਂ ਦੀਆਂ ਇਛਾਵਾਂ ਨੂੰ ਮਨ ਭਾਉਂਦਾ ਬੂਰ ਨਾ ਪਿਆ।

 

ਜਿਸ ਕੰਜਰਵੇਟਿਵ ਪਾਰਟੀ ਦਾ ਪ੍ਰਧਾਨ ਮੰਤਰੀ ਵਜੋਂ Project ਕੀਤਾ ਲੀਡਰ, ਆਪਣੀ ਹੀ ਸੀਟ ਹਾਰ ਜਾਵੇ ਉਸ ਲਈ ਸੁਰੱਖਿਆ ਸੀਟ ਲੱਭਣ ਦੀ ਬਜਾਏ ਕੰਜਰਵੇਟਿਵ ਪਾਰਟੀ ਨੂੰ ਇਹ ਪੜਚੋਲ ਕਰਨ ਦੀ ਲੋੜ ਸੀ ਤੇ ਹੈ ਕਿ ਜਿਹੜੀ ਪਾਰਟੀ 4 ਮਹੀਨੇ ਪਹਿਲਾਂ Full Majority ਨਾਲ ਵਾਪਸੀ ਕਰ ਰਹੀ ਸੀ. …ਅਜਿਹੇ ਕੀ ਕਾਰਨ ਬਣੇ ਕਿ ਉਸ ਪਾਰਟੀ ਦਾ ਸੰਭਾਵੀ ਪ੍ਰਧਾਨ ਮੰਤਰੀ ਆਪਣੀ ਹੀ ਸੀਟ ਕਿਉਂ ਤੇ ਕਿਵੇਂ ਹਾਰ ਗਿਆ?

ਉਹ ਵੀ ਉਹ ਸੀਟ ਜਿੱਥੋਂ ਉਹ ਲਗਭਗ ਪਿਛਲੇ 20 ਸਾਲ ਤੋਂ ਲਗਾਤਾਰ ਜਿੱਤਦਾ ਆ ਰਿਹਾ ਸੀ…ਪਾਰਟੀ ਤੇ ਲੀਡਰ ਲਈ ਇਸ ਤੋਂ ਸ਼ਰਮਨਾਕ ਹਾਰ ਹੋਰ ਕੀ ਹੋ ਸਕਦੀ ਹੈ। ਲੋੜ ਪੋਲੀਏਵ ਜੀ ਲਈ ਸੁਰੱਖਿਆ ਸੀਟ ਲੱਭਣ ਦੀ ਨਹੀਂ ਹੈ… ਲੋੜ ਬਦਲ ਰਹੇ ਦੁਨੀਆ ਦੇ ਆਰਡਰ ਵਿੱਚ ਅਗਾਂਹ ਵਧੂ ਸੋਚ ਰੱਖਣ ਵਾਲਾ ਨਵਾਂ ਪਾਰਟੀ ਲੀਡਰ ਚੁਣਨ ਦੀ ਹੈ ਕਿਉਂਕਿ ਪੋਲੀਏਵ ਜੀ ਨੇ ਆਪਣੀ ਯੋਗਤਾ ਸਾਬਤ ਕਰ ਦਿੱਤੀ ਹੈ।

 

 

ਉਨਾਂ ਦੇ ਇਹਨਾਂ ਲੱਛਣਾਂ ਕਾਰਨ ਹੀ Vote for change ਥੱਲੇ ਹਜੇ ਚੋਣਾਂ ਹੋਕੇ ਹਟੀਆਂ ਨੂੰ ਸੱਤ ਦਿਨ ਵੀ ਨਹੀਂ ਹੋਏ ਕਿ ਉਹ ਆਪਣੀ ਸੀਟ ਹਾਰ ਕੇ ਆਪਣੀ ਹੀ ਪਾਰਟੀ ਦੇ ਇੱਕ ਜਿੱਤੇ ਹੋਏ ਐਮਪੀ ਦੀ ਬਲੀ ਲੈ ਕੇ ਕੱਟੜ ਕੰਜਰਵੇਟਿਵਾਂ ਦੇ ਗੜ ਚੋਂ ਦੁਬਾਰਾ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ।

 

ਉਹ ਭੁੱਲ ਰਹੇ ਹਨ ਕਿ ਭਾਵੇਂ ਉਹ ਸੀਟ ਜਿੱਤ ਵੀ ਜਾਣ ਪਰ ਉਹਨਾਂ ਨੇ ਕਨੇਡਾ ਦੇ ਲੋਕਾਂ ਨੂੰ ਆਪਣੀ ਅਸਲ ਪਛਾਣ ਕਰਾ ਦਿੱਤੀ ਹੈ।
ਭੁੱਲ ਚੁੱਕ ਲਈ ਮਾਫੀ
ਪਰਮਿੰਦਰ ਸਿੰਘ

Parminder S Jandali

“From PM Dreams to Seat Loss: Poilievre’s 2025 Election Saga”

“Poilievre’s Fall: The Cost of Clinging to Power”

“Change Backfires: Poilievre’s Electoral Misadventure”

“The Mirror of Defeat: Poilievre’s 2025 Election Wake-Up Call”

 

Check Also

Indian-origin woman fined for feeding pigeons in Singapore ਸਿੰਗਾਪੁਰ: ਕਬੂਤਰਾਂ ਨੂੰ ਚੋਗਾ ਪਾਉਣ ’ਤੇ ਭਾਰਤੀ ਮੂਲ ਔਰਤ ਨੂੰ ਜੁਰਮਾਨਾ

Indian-origin woman fined for feeding pigeons in Singapore ਸਿੰਗਾਪੁਰ: ਕਬੂਤਰਾਂ ਨੂੰ ਚੋਗਾ ਪਾਉਣ ’ਤੇ ਭਾਰਤੀ …