Harpinder Singh, an AAP Sarpanch from Thathian Mahantan, was shot dead in broad daylight at a wedding in Sheron village, Tarn Taran. Two unidentified assailants opened fire during the ceremony, killing him on the spot and injuring his brother during their escape.
Singh was associated with Aam Aadmi Party and reportedly considered close to Punjab minister Laljit Singh Bhullar. Police have launched a probe.
Punjab CM Bhagwant Mann takes stock of Harbarinder Singh murder, directs strict accountability.
DGP orders DIG Ferozepur Range and SSP Tarn Taran to personally supervise probe and ensure swift arrests. DSP Patti and SHO Sarhali suspended for lack of preventive policing.
A multiple teams formed for CCTV analysis and forensic examination; revenge angle suspected, investigation underway from all angles.
AAP Sarpanch Murder : ਤਰਨ ਤਾਰਨ ‘ਚ ਚਿੱਟੇ ਦਿਨ ‘ਆਪ’ ਸਰਪੰਚ ਦਾ ਚੱਲਦੇ ਵਿਆਹ ‘ਚ ਗੋਲੀਆਂ ਮਾਰ ਕੇ ਕਤਲ, ਭਰਾ ਜ਼ਖ਼ਮੀ
ਤਰਨਤਾਰਨ ਵਿੱਚ Aam Aadmi Party (AAP) ਦੇ ਸਰਪੰਚ ਹਰਪਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਫਤਿਹਾਬਾਦ ਖੇਤਰ ਦੇ ਪਿੰਡ ਫਰਮ ਵਿੱਚ ਹੋਈ, ਜਿੱਥੇ ਸਰਪੰਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਸੀ। 3 ਹਮਲਾਵਰਾਂ ਨੇ ਅਚਾਨਕ ਸਰਪੰਚ ਅਤੇ ਉਨ੍ਹਾਂ ਦੇ ਚਚੇਰੇ ਭਰਾ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਭਰਾ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਸਮਾਗਮ ਸਥਾਨ ‘ਤੇ ਅਫੜਾ-ਤਫੜੀ ਮਚ ਗਈ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
AAP Sarpanch Harpinder Singh Murder : ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਵਿਚਾਲੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੀ ਤਾਜ਼ਾ ਤਸਵੀਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ। ਪਿੰਡ ਸ਼ੇਰੋਂ ‘ਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੰਜਾਮ ਦਿੱਤਾ, ਜਿਸ ਦੌਰਾਨ ਸਰਪੰਚ ਦੀ ਮੌਤ ਹੋ ਗਈ। ਸਰਪੰਚ ਹਰਪਿੰਦਰ ਸਿੰਘ, ਮੰਤਰੀ ਲਾਲਜੀਤ ਭੁੱਲਰ ਦਾ ਕਰੀਬੀ ਦੱਸਿਆ ਗਿਆ ਹੈ।
ਚਲਦੇ ਵਿਆਹ ਸਮਾਗਮ ‘ਚ ਮਾਰੀਆਂ ਗੋਲੀਆਂ
ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਪੰਜਾਬ (AAP Punjab) ਦਾ ਪਿੰਡ ਠੱਠੀਆਂ ਮਹੰਤਾਂ ਦਾ ਸਰਪੰਚ ਹਰਪਿੰਦਰ ਸਿੰਘ, ਪਿੰਡ ਸ਼ੇਰੋਂ ਵਿਖੇ ਸਿੱਧੂ ਫਾਰਮ ‘ਤੇ ਇੱਕ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਸਰਪੰਚ ਨਾਲ ਉਸ ਦਾ ਭਰਾ ਜਰਮਨ ਸਿੰਘ ਵੀ ਨਾਲ ਸੀ। ਇਸ ਦੌਰਾਨ ਮੁਲਜ਼ਮਾਂ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਸਰਪੰਚ ਹਰਪਿੰਦਰ ਸਿੰਘ ਉਪਰ ਚਲਦੇ ਵਿਆਹ ਸਮਾਗਮ ਵਿੱਚ ਹੀ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਹਰਪਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਰਪੰਚ ਦਾ ਚਚੇਰਾ ਭਰਾ ਹੋਇਆ ਜ਼ਖ਼ਮੀ
ਜਦੋਂ ਮੁਲਜ਼ਮ ਫਰਾਰ ਹੋਣ ਲੱਗੇ ਤਾਂ ਸਰਪੰਚ ਦੇ ਭਰਾ ਨੇ ਪਿੱਛਾ ਕਰਨ ਚਾਹਿਆ, ਪਰੰਤੂ ਮੁਲਜ਼ਮਾਂ ਨੇ ਉਸ ਉਪਰ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ। ਜਰਮਨ ਸਿੰਘ ਨੂੰ ਲੋਕਾਂ ਨੇ ਤੁਰੰਤ ਤਰਨਤਾਰਨ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਦੌਰਾਨ ਸਟੇਜ ‘ਤੇ ਖੁਸ਼ੀ ਮਨਾ ਰਿਹਾ ਸੀ ਹਰਪਿੰਦਰ ਸਿੰਘ
ਦੱਸਿਆ ਜਾ ਰਿਹਾ ਹੈ ਕਿ ਹਰਪਿੰਦਰ ਸਿੰਘ, ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਟੇਜ ‘ਤੇ ਨੱਚ ਰਿਹਾ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਥਾਂ ‘ਤੇ ਚਾਰ ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇੱਕ AK-47 ਵਰਗੇ ਹਥਿਆਰ ਨਾਲ ਲੈਸ ਸੀ। ਹਮਲਾਵਰਾਂ ਨੇ ਹਰਪਿੰਦਰ ਸਿੰਘ ਦੇ ਢਿੱਡ ਅਤੇ ਸਿਰ ਵਿੱਚ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਕਤਲ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ ਪੁਲਿਸ ਮੌਕੇ ‘ਤੇ ਪਹੁੰਚੀ ਹੋਈ ਸੀ ਅਤੇ ਸੀਸੀਟੀਵੀ ਰਾਹੀਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਕਬਜ਼ੇ ‘ਚ ਲੈ ਕੇ ਹਸਪਤਾਲ ਭਿਜਵਾ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ
ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਦਾ ਸਖਤ ਪ੍ਰਤੀਕਰਮ ਲੈਂਦਿਆਂ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨ ਲਾਇਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚਲਦੇ ਵਿਆਹ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਤਰਾਂ ਦੀ ਜਾਣਕਾਰੀ ਅਨੁਸਾਰ ਕਤਲ ਲਈ ਸੈਮੀ ਆਟੋਮੈਟਿਕ ਹਥਿਆਰ ਵਰਤੇ ਗਏ ਹਨ। ਇਸ ਲਈ ਕਤਲ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।