Breaking News

Punjabi Singer Babbu Maan: ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ‘ਚ ਹੋਇਆ ਹੰਗਾਮਾ, ਗੁੱਸੇ ‘ਚ ਆਏ SP ਵਾਰਨਿੰਗ ਦਿੰਦੇ ਹੋਏ ਬੋਲੇ

Punjabi Singer Babbu Maan: ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ‘ਚ ਹੋਇਆ ਹੰਗਾਮਾ, ਗੁੱਸੇ ‘ਚ ਆਏ SP ਵਾਰਨਿੰਗ ਦਿੰਦੇ ਹੋਏ ਬੋਲੇ- ‘ਮੈਂ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ, ਜੇਕਰ’

ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ‘ਚ ਭੀੜ ਹੋਈ ਬੇਕਾਬੂ, SP ਮੋਹਾਲੀ ਨੇ ਪਰਮਿਸ਼ਨ ਕੈਂਸਲ ਕਰਨ ਦੀ ਦਿੱਤੀ ਚੇਤਾਵਨੀ

 

 

 

 

 

 

 

 

 

 

 

 

 

 

 

 

ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ‘ਚ ਹੋਇਆ ਹੰਗਾਮਾ
ਗਾਇਕ ਦੀ ਝਲਕ ਪਾਉਣ ਲਈ ਬੇਕਾਬੂ ਹੋਈ ਭੀੜ
ਬੇਕਾਬੂ ਹੋਣ ਕਾਰਨ ਲਾਈਵ ਟੈਲੀਕਾਸਟ ਵਾਲਾ ਕੈਮਰਾ ਡਿੱਗਿਆ
ਮੋਹਾਲੀ ਦੇ SP ਨੇ ਪਰਮਿਸ਼ਨ ਕੈਂਸਲ ਕਰਨ ਦੀ ਦਿੱਤੀ ਚੇਤਾਵਨੀ

ਮੋਹਾਲੀ ਵਿਚ ਕਬੱਡੀ ਟੂਰਨਾਮੈਂਟ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦੇ ਅਖਾੜੇ ਵਿਚ ਹੰਗਾਮਾ ਹੋ ਗਿਆ। ਭੀੜ ਬੇਕਾਬੂ ਹੋਣ ਕਾਰਨ ਲਾਈਵ ਟੈਲੀਕਾਸਟ ਵਾਲਾ ਕੈਮਰਾ ਵੀ ਡਿੱਗ ਗਿਆ। SP ਮੋਹਾਲੀ ਨੇ ਪਰਮਿਸ਼ਨ ਕੈਂਸਲ ਕਰਨ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ 5 ਮਿੰਟ ਵਿਚ ਸ਼ਾਂਤ ਨਾ ਹੋਏ ਤਾਂ ਪ੍ਰੋਗਰਾਮ ਬੰਦ ਕਰਾ ਦੇਵਾਂਗੇ। ਸਿੰਗਰ, ਪੁਲਿਸ ਤੇ ਟੂਰਨਾਮੈਂਟ ਆਯੋਜਕਾਂ ਦੀਆਂ ਮਿੰਨਤਾਂ ਮਗਰੋਂ ਫੈਨਸ ਸ਼ਾਂਤ ਹੋਏ।

 

 

 

 

 

 

 

 

 

 

ਦੱਸ ਦੇਈਏ ਕਿ ਮੋਹਾਲੀ ਦੇ ਪਿੰਡ ਬੱਲੋਮਾਜਰਾ ਵਿਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਬੀਤੀ ਰਾਤ ਇਥੇ ਬੱਬੂ ਮਾਨ ਲਾਈਵ ਪਰਫਾਰਮੈਂਸ ਕਰ ਰਹੇ ਸਨ। ਇਸ ਦੌਰਾਨ ਫੈਨਸ ਨੇ ਹੂਟਿੰਗ ਕੀਤੀ ਕਿ ਉਨ੍ਹਾਂ ਨੂੰ ਸਟੇਜ ਸਾਫ ਨਹੀਂ ਦਿਖ ਰਹੀ ਹੈ। ਅਜੇ ਸ਼ੋਅ ਸ਼ੁਰੂ ਹੀ ਹੋਇਆ ਸੀ ਕਿ ਫੈਨਸ ਦੀ ਡਿਮਾਂਡ ‘ਤੇ ਲਾਈਵ ਟੈਲੀਕਾਸਟ ਕਰ ਰਹੇ ਕੈਮਰਿਆਂ ਨੂੰ ਸਾਹਮਣੇ ਤੋਂ ਹਟਵਾ ਦਿੱਤਾ। ਉਨ੍ਹਾਂ ਨੇ ਕੈਮਰਾਮੈਨ ਨੂੰ ਕਿਹਾ ਕਿ ਉਹ ਸਾਈਡ ਤੋਂ ਐਂਗਲ ਬਣਾਏ। ਇਸ ਦੇ ਬਾਅਦ ਬੱਬੂ ਮਾਨ ਨੇ ਅੱਧੇ ਘੰਟੇ ਤੱਕ ਪਰਫਾਰਮ ਕੀਤਾ।

 

 

 

 

 

 

 

 

 

 

 

 

 

 

ਅਚਾਨਕ ਫੈਨਸ ਬੇਕਾਬੂ ਹੋ ਗਏ। ਇਕ-ਦੂਜੇ ਨਾਲ ਧੱਕਾ-ਮੁੱਕੀ ਕਰਨ ਲੱਗੇ। ਹਾਲਾਤ ਵਿਗੜਨ ਲੱਗੇ। ਇਹ ਦੇਖ ਕੇ ਬੱਬੂ ਮਾਨ ਨੇ ਕਿਹਾ ਕਿ ਬਹੁਤ ਮੁਸ਼ਕਲ ਨਾਲ ਪਰਮਿਸ਼ਨ ਮਿਲੀ ਹੈ। ਸਾਰੇ ਸ਼ਾਂਤੀ ਬਣਾਏ ਰੱਖੋ ਪਰ ਫੈਨਸ ਨਹੀਂ ਮੰਨੇ। ਹਾਲਾਤ ਵਿਗੜਦੇ ਦੇਖ ਪੁਲਿਸ ਅਲਰਟ ਹੋ ਗਈ। ਬੱਬੂ ਮਾਨ ਦੇ ਗਾਣੇ ਨੂੰ ਰੋਕ ਦਿੱਤਾ ਗਿਆ।

 

 

 

 

 

 

 

 

 

 

 

 

 

 

 

 

ਇਸ ਮਗਰੋਂ ਮੋਹਾਲੀ ਦੇ ਐੱਸਪੀ ਮਨਪ੍ਰੀਤ ਸਿੰਘ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਫੈਨਸ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜੇਕਰ ਸ਼ਾਂਤ ਨਾ ਹੋਏ ਤਾਂ ਪ੍ਰੋਗਰਾਮ ਦੀ ਪਰਮਿਸ਼ਨ ਤੁਰੰਤ ਕੈਂਸਲ ਕਰ ਦਿੱਤੀ ਜਾਵੇਗੀ। ਲਾਅ ਅਤੇ ਆਰਡਰ ਦਾ ਮੁੱਦਾ ਆਇਆ ਤਾਂ ਮੈਂ ਕਿਸੇ ਨੂੰ ਨਹੀਂ ਬਖਸ਼ਾਂਗਾ। ਮਗਰੋਂ ਬੱਬੂ ਮਾਨ ਨੇ ਵੀ ਕਿਹਾ ਕਿ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਜੇਕਰ ਤੁਸੀਂ ਲੋਕ ਅਗਲੇ 20-25 ਮਿੰਟ ਸ਼ਾਂਤੀ ਨਾਲ ਰਹੋਗੇ ਤਾਂ ਹੀ ਮੈਂ ਅੱਗੇ ਗਾਵਾਂਗਾ। ਪੁਲਿਸ ਦੀ ਚੇਤਾਵਨੀ ਤੇ ਬੱਬੂ ਮਾਨ ਦੀ ਅਪੀਲ ਦਾ ਫੈਨਸ ‘ਤੇ ਅਸਰ ਪਿਆ। ਉਹ ਸ਼ਾਂਤ ਹੋ ਗਿਆ ਜਿਸ ਮਗਰੋਂ ਬੱਬੂ ਮਾਨ ਨੇ ਪ੍ਰੋਗਰਾਮ ਸ਼ੁਰੂ ਕੀਤਾ ਤੇ ਫੈਨਸ ਨੇ ਇਸ ਦਾ ਲੁਤਫ ਉਠਾਇਆ।

Check Also

Punjab News: ਪੰਜਾਬ ਤੋਂ ਵੱਡੀ ਖਬਰ, SHO ਦੇ ਗੰਨਮੈਨ ਦੀ ਗੋਲੀ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਪਿੱਠ ‘ਤੇ ਗੋਲੀ ਮਾਰਨ ਦਾ ਲਗਾਇਆ ਦੋਸ਼

Jalandhar: Youth Dies During Police Operation, Family Alleges Encounter Was Unjustified A 22-year-old youth, Lovepreet …