Punjab News: ਕਾਂਗਰਸੀ ਲੀਡਰ ਨੂੰ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ.
ਗੁਰਦਾਸਪੁਰ ਵਿੱਚ ਕਾਂਗਰਸ ਲੀਡਰ ਨੂੰ ਹੈਰੋਇਨ ਸਣੇ ਕਾਬੂ ਕੀਤਾ ਹੈ।
ਪੁਲਿਸ ਨੇ ਗੁਰਕੀਰਤਨ ਸਿੰਘ ਕਾਲੂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਕੀਰਤਨ ਕਾਲੂ ਸ਼ਮਸ਼ਾਨਘਾਟ ‘ਚ ਨਸ਼ਾ ਕਰ ਰਿਹਾ ਸੀ। ਗੁਰਕੀਰਤਨ ਸਿੰਘ ਕਾਲੂ ਐਸਸੀ ਵਿੰਗ ਦੇ ਕਨਵੀਨਰ ਹਨ। ਕਾਂਗਰਸ ਪਾਰਟੀ ਦੇ ਐਸਸੀ ਵਿੰਗ ਦੇ ਕਨਵੀਨਰ ਗੁਰਕੀਰਤਨ ਸਿੰਘ ਕਾਲੂ ਵਾਸੀ ਵਡਾਲਾ ਬਾਂਗਰ ਨੂੰ ਇੱਕ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਹੈਰੋਇਨ ਦਾ ਸੂਟਾ ਮਾਰਦੇ ਪੁਲਿਸ ਵੱਲੋਂਂ ਰੰਗੀ ਹੱਥੀ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਸਦਰ ਬਟਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਜਿਸ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਬੈਠ ਕੇ ਉਹ ਨਸ਼ਾ ਕਰ ਰਿਹਾ ਸੀ , ਉਹ ਥਾਣਾ ਸਦਰ ਬਟਾਲਾ ਦੀ ਹੱਦ ਵਿੱਚ ਆਉਂਦਾ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਏਐਸਈ ਅਮਰੀਕ ਸਿੰਘ ਪੁਲਿਸ ਟੁਕੜੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਪਿੰਡ ਮੂਲਾ ਸੁਨਈਆਂ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਨੌਜਵਾਨ ਨੂੰ ਝਾੜੀਆਂ ਵਿੱਚ ਬੈਠਾ ਵੇਖਿਆ ਗਿਆ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਉਹ ਤਾਂ ਨੌਜਵਾਨ 10 ਰੁਪਏ ਦੀ ਪੰਨੀ ਬਣਾ ਕੇ ਹੈਰੋਇਨ ਦਾ ਧੂਆਂ ਖਿੱਚ ਰਿਹਾ ਸੀ।
ਫੜੇ ਗਏ ਨੌਜਵਾਨ ਦੀ ਪਹਿਚਾਣ ਗੁਰਕੀਰਤਨ ਸਿੰਘ ਕਾਲੂ ਵਡਾਲਾ ਬਾਂਗਰ ਕਨਵੀਨਰ ਐਸਸੀ ਵਿੰਗ ਕਾਂਗਰਸ ਪਾਰਟੀ ਪੰਜਾਬ ਵਜੋਂ ਹੋਈ। ਕਾਲੂ ਦੀ ਇੱਕ ਫੋਟੋ ਵੀ ਮੀਡੀਆ ਸਾਹਮਣੇ ਆਈ ਹੈ ਜਿਸ ਵਿੱਚ ਗੁਰਦਾਸਪੁਰ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਉਹ ਨਜ਼ਰ ਆ ਰਿਹਾ ਹੈ।
ਗੁਰਕੀਰਤਨ ਸਿੰਘ ਦੀ ਗ੍ਰਿਫ਼ਤਾਰੀ ‘ਤੇ ਕੁਲਦੀਪ ਧਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਗੁਰਕੀਰਤਨ ਸੁਖਜਿੰਦਰ ਸਿੰਘ ਰੰਧਾਵਾ ਦਾ ਸਾਥੀ ਹੈ। ਵੱਡਾ ਦਾਅਵਾ ਕਰਦਿਆਂ ਧਾਲੀਵਾਲ ਨੇ ਆਖਿਆ ਕਿ ‘ਆਪ’ ਪਾਰਟੀ ਪੰਜਾਬ ‘ਚ ਨਸ਼ਾ ਖ਼ਤਮ ਕਰਕੇ ਰਹੇਗੀ।
