Breaking News

Simranjit Singh Mann – ਇੰਡੀਅਨ ਫੌਜ ਵਿਚ ਸਿੱਖਾਂ ਦੀ ‘ਭੈਰਵ ਬਟਾਲੀਅਨ’ ਬਣਾਉਣ ਦੇ ਮਨਸੂਬੇ ਸਿੱਖ ਰੈਜਮੈਟ ਦੇ ਫਖ਼ਰਨੂਮਾ ਇਤਿਹਾਸ ਨੂੰ ਮਿਟਾਉਣ ਦੇ ਅਮਲ ਅਸਹਿ : ਮਾਨ

Simranjit Singh Mann – ਇੰਡੀਅਨ ਫੌਜ ਵਿਚ ਸਿੱਖਾਂ ਦੀ ‘ਭੈਰਵ ਬਟਾਲੀਅਨ’ ਬਣਾਉਣ ਦੇ ਮਨਸੂਬੇ ਸਿੱਖ ਰੈਜਮੈਟ ਦੇ ਫਖ਼ਰਨੂਮਾ ਇਤਿਹਾਸ ਨੂੰ ਮਿਟਾਉਣ ਦੇ ਅਮਲ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 28 ਜਨਵਰੀ “ਮੌਜੂਦਾ ਇੰਡੀਆਂ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਸਿੱਖ ਕੌਮ ਦੇ ਇਤਿਹਾਸ ਅਤੇ ਫ਼ੌਜ ਵਿਚ ਸਿੱਖ ਰੈਜਮੈਟ ਦੇ ਕੌਮਾਂਤਰੀ ਪੱਧਰ ਦੇ ਹੁਣ ਤੱਕ ਦੇ ਫਖ਼ਰਨੂਮਾ ਇਤਿਹਾਸ ਨੂੰ ਖ਼ਤਮ ਕਰਨ ਦੀ ਮੰਦਭਾਵਨਾ ਅਧੀਨ ਫ਼ੌਜ ਵਿਚ ਜੋ ਸਿੱਖਾਂ ਦੀ ਭਰਤੀ ਲਈ ਭੈਰਵ ਬਟਾਲੀਅਨ ਬਣਾਕੇ ਰੀਪਬਲਿਕ ਡੇਅ ਉਤੇ ਉਨ੍ਹਾਂ ਦੀ ਪ੍ਰੇਡ ਦਿਖਾਈ ਗਈ ਹੈ, ਜਿਸਦੀ ਵਰਦੀ ਤੇ ਦਸਤਾਰਾਂ ਉਤੇ ਦਾਗ-ਧੱਬੇ ਦਿਖਾਏ ਗਏ ਹਨ, ਇਹ ਸਭ ਅਮਲ ਸਿੱਖਾਂ ਦੀ ਆਨ-ਸ਼ਾਨ ਤੇ ਅਣਖ਼ ਵਾਲੀ ਜਿੰਦਗੀ ਅਤੇ ਸਿੱਖ ਰੈਜਮੈਟ ਦੇ ਹੁਣ ਤੱਕ ਦੇ ਮਾਰਕੇ ਵਾਲੇ ਉੱਦਮਾਂ ਨੂੰ ਖਤਮ ਕਰਨ ਦੀਆਂ ਸਾਜਿਸਾਂ ਦਾ ਹਿੱਸਾ ਹਨ। ਜਦੋਕਿ ਅੱਜ ਤੱਕ ਹੁਕਮਰਾਨਾਂ ਨੇ ਕਿਸੇ ਤਰ੍ਹਾਂ ਦੀ ਵੀ ਬਾਹਰੀ ਜੰਗ ਸਿੱਖ ਰੈਜਮੈਟ ਦੀ ਬਹਾਦਰੀਨੁਮਾ ਕਾਰਵਾਈਆਂ ਤੇ ਸ਼ਹਾਦਤਾਂ ਤੋਂ ਬਿਨ੍ਹਾਂ ਨਹੀ ਜਿੱਤ ਸਕੀ । ਇਸੇ ਲਈ ਕੌਮਾਂਤਰੀ ਪੱਧਰ ਤੇ ਸਿੱਖ ਰੈਜਮੈਟ ਦਾ ਇਕ ਬਹੁਤ ਵੱਡਾ ਸਤਿਕਾਰਿਤ ਰੁਤਬਾ ਕਾਇਮ ਹੈ ।

ਸਿੱਖ ਕੌਮ ਦੇ ਬਣੇ ਇਸ ਸਤਿਕਾਰਿਤ ਰੁਤਬੇ ਨੂੰ ਨੁਕਸਾਨ ਪਹੁੰਚਾਉਣ ਅਤੇ ਸਿੱਖਾਂ ਦੇ ਇਤਿਹਾਸ ਨੂੰ ਹਿੰਦੂਤਵ ਸੋਚ ਵਿਚ ਰਲਗੜ ਕਰਨ ਦੀ ਸੋਚ ਅਧੀਨ ਹੀ ਜੋ ਸਿੱਖ ਫ਼ੌਜੀਆਂ ਦੀ ਭਰਤੀ ਕਰਨ ਲਈ ਨਵੀ ਭੈਰਵ ਬਟਾਲੀਅਨ ਬਣਾਈ ਗਈ ਹੈ ਅਤੇ ਇਸ ਨੂੰ ਹਿੰਦੂ ਰੂਪ ਦੇ ਕੇ ਸਾਡੀ ਸਿੱਖ ਰੈਜਮੈਟ ਤੇ ਸਿੱਖਾਂ ਦੀ ਆਨ ਸ਼ਾਨ ਨੂੰ ਨੁਕਸਾਨ ਪਹੁੰਚਾਉਣ ਦੇ ਮੰਦਭਾਵਨਾ ਭਰੇ ਮਨਸੂਬੇ ਹੋ ਰਹੇ ਹਨ । ਜਿਸਦੀ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਬੀਤੇ ਲੰਮੇ ਸਮੇ ਤੋ ਫੌਜ ਵਿਚ ਸਿੱਖਾਂ ਦੀ 33% ਭਰਤੀ ਤੋ ਘਟਾਕੇ ਜੋ 2% ਕੀਤੀ ਗਈ ਸੀ ਅਤੇ ਉਹ ਵੀ ਪੂਰਨ ਰੂਪ ਵਿਚ ਨਹੀ ਸੀ ਕੀਤੀ ਜਾ ਰਹੀ ਅਤੇ ਸਿੱਖ ਕੌਮ ਨਾਲ ਹੁਕਮਰਾਨ ਲੰਮੇ ਸਮੇ ਤੋ ਇਹ ਵਿਤਕਰੇ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਜੇਕਰ ਹੁਣ ਸਿੱਖਾਂ ਦੀ ਭਰਤੀ ਦੀ ਇਨ੍ਹਾਂ ਨੂੰ ਲੋੜ ਮਹਿਸੂਸ ਹੋਈ ਹੈ ਤਾਂ ਉਸਦਾ ਹਿੰਦੂਕਰਨ ਨਾਮ ਕਰਕੇ ਸਿੱਖਾਂ ਦੇ ਅਕਸ ਨੂੰ ਦਾਗੀ ਕਰਨ ਦੀਆਂ ਅਸਫਲ ਕੋਸਿਸ਼ਾਂ ਹੋ ਰਹੀਆ ਹਨ ਜਿਸਨੂੰ ਸਿੱਖ ਕੌਮ, ਸਿੱਖ ਜਰਨੈਲ, ਸਿੱਖ ਫੌਜੀ ਕਤਈ ਬਰਦਾਸਤ ਨਹੀ ਕਰਨਗੇ ਅਤੇ ਨਾ ਹੀ ਇਨ੍ਹਾਂ ਮਨਸੂਬਿਆ ਨੂੰ ਸਿੱਖ ਕੌਮ ਸਫਲ ਹੋਣ ਦੇਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਫ਼ੌਜ ਦੀ ਸਿਰ ਦਾ ਤਾਜ ਜਾਣੀ ਜਾਂਦੀ ਸਿੱਖ ਰੈਜਮੈਟ ਅਤੇ ਉਸਦੇ ਕੌਮਾਂਤਰੀ ਪੱਧਰ ਦੇ ਸਿੱਖਨੁਮਾ ਇਤਿਹਾਸ ਨੂੰ ਸਾਜਸੀ ਢੰਗ ਨਾਲ ਬਦਲਣ ਅਤੇ ਉਸਦੇ ਸਥਾਂਨ ਤੇ ਭੈਰਵ ਬਟਾਲੀਅਨ ਕਾਇਮ ਕਰਕੇ ਉਨ੍ਹਾਂ ਦੀ ਵਰਦੀ ਤੇ ਦਸਤਾਰਾਂ ਨੂੰ ਦਾਗੀ ਨਿਸ਼ਾਨ ਦੇ ਕੇ ਉਸਦੀ ਅਹਿਮੀਅਤ ਘਟਾਉਣ ਦੇ ਕੀਤੇ ਜਾ ਰਹੇ ਦੁੱਖਦਾਇਕ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੇ ਅਮਲ ਨੂੰ ਸਿੱਖ ਕੌਮ ਵੱਲੋ ਕਤਈ ਵੀ ਬਰਦਾਸਤ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਚੌਧਰੀ ਸਰ ਛੋਟੂ ਰਾਮ ਬੇਸੱਕ ਹਰਿਆਣੇ ਨਾਲ ਸੰਬੰਧਤ ਸਨ, ਪਰ ਉਨ੍ਹਾਂ ਦੇ ਮਨ-ਆਤਮਾ ਵਿਚ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਬਹੁਤ ਵੱਡਾ ਸਤਿਕਾਰ ਅਤੇ ਪਿਆਰ ਸੀ । ਕਿਉਂਕਿ ਉਨ੍ਹਾਂ ਨੇ ਆਪਣੀ ਸਮਾਜਿਕ ਅਤੇ ਸਿਆਸੀ ਜੀਵਨ ਵਿਚ ਸਿੱਖਾਂ ਤੇ ਪੰਜਾਬੀਆਂ ਦੀ ਬਹਾਦਰੀ, ਸ਼ਹਾਦਤਾਂ ਅਤੇ ਹੋਰ ਵੱਡੇ ਉੱਦਮਾਂ ਨੂੰ ਆਪਣੇ ਅੱਖੀ ਦੇਖਿਆ ।

ਇਸੇ ਲਈ ਉਨ੍ਹਾਂ ਨੇ ਖੇਤੀ ਵਜੀਰ ਹੁੰਦੇ ਹੋਏ ਜਿੰਮੀਦਾਰਾਂ ਦੇ ਕਰਜਿਆ ਉਤੇ ਪੂਰਨ ਰੂਪ ਵਿਚ ਲੀਕ ਮਾਰਕੇ ਪੰਜਾਬੀ ਅਤੇ ਸਿੱਖ ਜਿੰਮੀਦਾਰਾਂ ਦੀ ਆਰਥਿਕਤਾ ਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੇ ਅਮਲ ਕੀਤੇ । ਇਸ ਲਈ ਕੋਈ ਵੀ ਇਨਸਾਨ ਭਾਵੇ ਹਰਿਆਣੇ, ਪੰਜਾਬ ਜਾਂ ਕਿਸੇ ਹੋਰ ਸੂਬੇ ਦਾ ਕਿਉ ਨਾ ਹੋਵੇ, ਉਨ੍ਹਾਂ ਨੂੰ ਉੱਚ ਅਹੁਦਿਆ ਤੇ ਰਹਿੰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਦੀ ਵਿਸ਼ਾਲਤਾਂ, ਸਰਬੱਤ ਦੇ ਭਲੇ ਵਾਲੀ ਸੋਚ ਉਤੇ ਪਹਿਰਾ ਦਿੰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਦੀ ਹਰ ਤਰਫ ਬਿਹਤਰੀ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਨਾ ਕਿ ਪੰਜਾਬੀਆਂ ਤੇ ਸਿੱਖਾਂ ਵਿਰੁੱਧ ਕਿਸੇ ਤਰ੍ਹਾਂ ਦੀ ਬਣਾਉਟੀ ਨਫਰਤ ਪੈਦਾ ਕਰਨ ਦੇ ਅਮਲ ਕਰਨੇ ਚਾਹੀਦੇ ਹਨ ।

Check Also

Jalandhar – ਕਾਰੋਬਾਰ ਵਿੱਚ ਘਾਟਾ ਪੈਣ ਕਰਕੇ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ

Jalandhar – ਕਾਰੋਬਾਰ ਵਿੱਚ ਘਾਟਾ ਪੈਣ ਕਰਕੇ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ ਨੌਜਵਾਨ ਦੀ …