Surrey Police is investigating another incident around 125 street and 91 Ave. Possibly another shooting.
ਸਰੀ ਵਿੱਚ 125 ਸਟਰੀਟ ਅਤੇ 91 ਐਵੇਨਿਊ ਨਜ਼ਦੀਕ, ਇੱਕ ਕਿਰਾਏ ਦੇ ਘਰ ਦੀ ਬੇਸਮੈਂਟ ਵਿੱਚ ਅੱਜ ਹੋਈ ਜਾਨਲੇਵਾ ਵਾਰਦਾਤ ਨਾ ਫਿਰੌਤੀ ਨਾਲ ਸਬੰਧਤ ਹੈ ਤੇ ਨਾ ਹੀ ਸਥਾਨਕ ਗੈਂਗ ਹਿੰਸਾ ਨਾਲ।
ਮਿਲੀ ਜਾਣਕਾਰੀ ਮੁਤਾਬਕ ਬੇਸਮੈਂਟ ਵਿੱਚ ਵੜ ਕੇ ਗੋਲੀਆਂ ਮਾਰੀਆਂ ਗਈਆਂ, ਜਿੱਥੇ ਪੰਜਾਬ ਤੋਂ ਆਏ ਤਿੰਨ ਨੌਜਵਾਨ ਰਹਿੰਦੇ ਸਨ। ਇੱਕ ਦੀ ਮੌਤ ਹੋ ਗਈ, ਦੂਜਾ ਹਸਪਤਾਲ ਵਿੱਚ ਜ਼ਿੰਦਗੀ-ਮੌਤ ਨਾਲ ਜੂਝ ਰਿਹਾ ਹੈ।
ਇਹ ਵਾਰਦਾਤ ਪਹਿਲਾਂ ਹੋਈ ਨੌਜਵਾਨਾਂ ਦੀ ਆਪਸੀ ਲੜਾਈ ਨਾਲ ਸਬੰਧਤ ਦੱਸੀ ਜਾ ਰਹੀ ਹੈ, ਜੋ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਸਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸੇ ਵਾਰਦਾਤ ਦੇ ਸ਼ੱਕ ਅਧੀਨ ਪੁਲਿਸ ਨੇ ਸੀਡਰ ਹਿੱਲ ਇਲਾਕੇ ਵਿੱਚ ਇੱਕ ਘਰ ਕਈ ਘੰਟਿਆਂ ਦਾ ਘੇਰਿਆ ਹੋਇਆ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
IHIT took over the investigation after a shooting resulted in one fatality and one injury. https://t.co/96V4cFotlz
— Gurpreet S. Sahota (@GurpreetSSahota) January 24, 2026