Breaking News

Delhi Police Registers FIR Against Pannun – ਦਿੱਲੀ ਪੁਲੀਸ ਵੱਲੋਂ ਗੁਰਪਤਵੰਤ ਪੰਨੂ ਖਿਲਾਫ਼ ਕੇਸ ਦਰਜ

Delhi Police Registers FIR Against Khalistan Leader Gurpatwant Singh Pannun Over Republic Day Threats

ਦਿੱਲੀ ਪੁਲੀਸ ਵੱਲੋਂ ਗੁਰਪਤਵੰਤ ਪੰਨੂ ਖਿਲਾਫ਼ ਕੇਸ ਦਰਜ
ਗਣਤੰਤਰ ਦਿਵਸ ਤੋਂ ਪਹਿਲਾਂ ਇਕ ਵੀਡੀਓ ਰਾਹੀਂ ਕੌਮੀ ਰਾਜਧਾਨੀ ’ਚ ਮਾਹੌਲ ਵਿਗਾੜਨ ਦਾ ਮਾਮਲਾ

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਕੌਮੀ ਰਾਜਧਾਨੀ ਵਿੱਚ ਗੜਬੜੀ ਪੈਦਾ ਕਰਨ ਦੀਆਂ ਧਮਕੀਆਂ ਦੇ ਦੋਸ਼ ਵਿੱਚ ਸਿੱਖਸ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਖਿਲਾਫ਼ ਕੇਸ ਦਰਜ ਕੀਤਾ ਹੈ। ਵੀਡੀਓ ਵਿਚ ਕੀਤੇ ਦਾਅਵਿਆਂ ਮਗਰੋਂ ਕੌਮੀ ਰਾਜਧਾਨੀ ਵਿਚ ਇਹਤਿਆਤ ਵਜੋਂ ਸੁਰੱਖਿਆ ਵਧਾ ਦਿੱਤੀ ਗਈ ਹੈ।

ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 196 (ਧਰਮ, ਨਸਲ, ਜਨਮ ਸਥਾਨ, ਰਿਹਾਇਸ਼, ਭਾਸ਼ਾ ਆਦਿ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰਨਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਪੱਖਪਾਤੀ ਕੰਮ ਕਰਨਾ), 197 (ਰਾਸ਼ਟਰੀ ਏਕਤਾ ਲਈ ਪੱਖਪਾਤੀ ਦੋਸ਼ ਅਤੇ ਦਾਅਵੇ), 152 (ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਵਾਲੇ ਕੰਮ) ਅਤੇ 61 (ਅਪਰਾਧਿਕ ਸਾਜ਼ਿਸ਼) ਤਹਿਤ ਦਰਜ ਕੀਤਾ ਗਿਆ ਹੈ।

ਪੁਲੀਸ ਮੁਤਾਬਕ ਇਹ ਕਾਰਵਾਈ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਨ ਤੋਂ ਬਾਅਦ ਕੀਤੀ ਗਈ ਹੈ। ਵੀਡੀਓ ਵਿਚ ਪੰਨੂ ਨੇ ਕਥਿਤ ਤੌਰ ’ਤੇੇ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਤੋਂ ਪਹਿਲਾਂ ਦਿੱਲੀ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਦੀ ਧਮਕੀ ਦਿੱਤੀ ਹੈ। ਪੰਨੂ ਨੇ ਦਾਅਵਾ ਕੀਤਾ ਕਿ ਉਸ ਦੇ ‘ਸਲੀਪਰ ਸੈੱਲਾਂ’ ਨੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਸਨ, ਜਿਨ੍ਹਾਂ ਵਿੱਚ ਉੱਤਰ-ਪੱਛਮੀ ਦਿੱਲੀ ਵਿੱਚ ਰੋਹਿਣੀ ਅਤੇ ਦੱਖਣ-ਪੱਛਮੀ ਦਿੱਲੀ ਵਿੱਚ ਡਾਬਰੀ ਸ਼ਾਮਲ ਹਨ।

ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਿਆਪਕ ਤੌਰ ’ਤੇ ਪ੍ਰਸਾਰਿਤ ਕੀਤਾ ਗਿਆ ਸੀ ਅਤੇ ਇਸ ਦਾ ਉਦੇਸ਼ ਲੋਕਾਂ ਵਿੱਚ ਡਰ ਫੈਲਾਉਣਾ ਅਤੇ ਸਦਭਾਵਨਾ ਨੂੰ ਭੜਕਾਉਣਾ ਸੀ।

ਅਧਿਕਾਰੀ ਨੇ ਕਿਹਾ ਕਿ ਵੀਡੀਓ ਵਿੱਚ ਕੀਤੇ ਗਏ ਦਾਅਵਿਆਂ ਤੋਂ ਬਾਅਦ ਸਪੈਸ਼ਲ ਸੈੱਲ ਅਤੇ ਸਥਾਨਕ ਪੁਲੀਸ ਯੂਨਿਟਾਂ ਦੀਆਂ ਕਈ ਟੀਮਾਂ ਨੇ ਉਕਤ ਖੇਤਰਾਂ ਵਿੱਚ ਤਲਾਸ਼ੀ ਲਈ। ਹਾਲਾਂਕਿ ਇਸ ਦੌਰਾਨ ਕੋਈ ਵੀ ਖਾਲਿਸਤਾਨ ਪੱਖੀ ਪੋਸਟਰ ਜਾਂ ਸਬੰਧਤ ਸਮੱਗਰੀ ਨਹੀਂ ਮਿਲੀ। ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੇ ਰਾਜਧਾਨੀ ਵਿੱਚ ਚੌਕਸੀ ਵਧਾ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਸ਼ਾਂਤੀ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਕਾਨੂੰਨ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Delhi Police’s Special Cell has registered an FIR (First Information Report) against Gurpatwant Singh Pannun, the leader of the banned pro-Khalistan group Sikhs for Justice (SFJ) and a designated terrorist by India.The case was filed on January 23, 2026, under Sections 196, 197, 152, and 61 of the Bharatiya Nyaya Sanhita (BNS). These sections cover promoting enmity between groups, assertions prejudicial to national integration, acts endangering India’s sovereignty and unity, and criminal conspiracy.The action follows Pannun’s alleged video messages on social media, where he reportedly threatened to disturb peace, law and order, and create unrest in Delhi ahead of Republic Day celebrations on January 26, 2026. Claims included references to “sleeper cells” and pro-Khalistan posters (which police investigations reportedly found no evidence of).This is the latest in multiple cases against Pannun by Indian agencies, including prior NIA actions.

Check Also

Air India – ਸੰਘਣੀ ਧੁੰਦ ਕਰਕੇ ਲਗੇਜ ਕੰਟੇਨਰ ਨਾਲ ਟਕਰਾਇਆ ਏੇਅਰ ਇੰਡੀਆ ਦਾ ਜਹਾਜ਼; ਇੰਜਨ ਨੁਕਸਾਨਿਆ

Air India – ਸੰਘਣੀ ਧੁੰਦ ਕਰਕੇ ਲਗੇਜ ਕੰਟੇਨਰ ਨਾਲ ਟਕਰਾਇਆ ਏੇਅਰ ਇੰਡੀਆ ਦਾ ਜਹਾਜ਼; ਇੰਜਨ …