Trump drops tariff threat
ਟਰੰਪ ਦਾ ਯੂਟਰਨ: ਯੁੂਰਪੀ ਮੁਲਕਾਂ ਨੂੰ ਦਿੱਤੀ ਟੈਰਿਫ਼ ਦੀ ਧਮਕੀ ਵਾਪਸ ਲਈ
ਗ੍ਰੀਨਲੈਂਡ ਬਾਰੇ ‘ਭਵਿੱਖੀ ਸੌਦੇ’ ਦੇ ਚੌਖਟੇ ਨੂੰ ਸਹਿਮਤੀ ਦਿੱਤੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ (ਸਥਾਨਕ ਸਮੇਂ) ਨੂੰ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਲੈ ਕੇ ਕੁਝ ਯੂਰਪੀਅਨ ਮੁਲਕਾਂ ਉੱਤੇ ਟੈਰਿਫ ਲਗਾਉਣ ਦੀਆਂ ਆਪਣੀਆਂ ਯੋਜਨਾਵਾਂ ਉੱਤੇ ਅੱਗੇ ਨਹੀਂ ਵਧਣਗੇ। ਟਰੰਪ ਨੇ 1 ਫਰਵਰੀ ਤੋਂ ਟੈਰਿਫ ਲਾਗੂ ਕਰਨ ਦੀ ਆਪਣੀ ਪਿਛਲੀ ਧਮਕੀ ਨੂੰ ਵਾਪਸ ਲੈ ਲਿਆ ਹੈ।
ਇਹ ਫੈਸਲਾ ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ‘ਲਾਭਕਾਰੀ’ ਮੀਟਿੰਗ ਤੋਂ ਬਾਅਦ ਆਇਆ ਹੈ, ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨਲੈਂਡ ਅਤੇ ਵਿਸ਼ਾਲ ਆਰਕਟਿਕ ਖੇਤਰ ਸਬੰਧੀ ਭਵਿੱਖੀ ਸੌਦੇ ਲਈ ਇੱਕ ਢਾਂਚੇ ਦੀ ਨੀਂਹ ਵੀ ਰੱਖੀ। ਟਰੂਥ ਸੋਸ਼ਲ ’ਤੇ ਇੱਕ ਪੋਸਟ ਵਿੱਚ ਟਰੰਪ ਨੇ ਇਸ ਪੇਸ਼ਕਦਮੀ ਨੂੰ ਅਮਰੀਕਾ ਤੇ ਨਾਟੋ ਸਹਿਯੋਗੀਆਂ ਦੋਵਾਂ ਲਈ ਲਾਭਦਾਇਕ ਦੱਸਿਆ।
ਟਰੰਪ ਨੇ ਲਿਖਿਆ, ‘‘ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ਮੇਰੀ ਇੱਕ ਬਹੁਤ ਹੀ ਲਾਭਕਾਰੀ ਮੀਟਿੰਗ ਦੇ ਆਧਾਰ ’ਤੇ, ਅਸੀਂ ਗ੍ਰੀਨਲੈਂਡ ਤੇ ਪੂਰੇ ਆਰਕਟਿਕ ਖੇਤਰ ਦੇ ਸਬੰਧ ਵਿੱਚ ਇੱਕ ਭਵਿੱਖੀ ਸੌਦੇ ਦਾ ਢਾਂਚਾ ਬਣਾਇਆ ਹੈ। ਇਹ ਹੱਲ ਜੇਕਰ ਸਿਰੇ ਚੜ੍ਹ ਜਾਂਦਾ ਹੈ ਤਾਂ ਅਮਰੀਕਾ ਅਤੇ ਸਾਰੇ ਨਾਟੋ ਦੇਸ਼ਾਂ ਲਈ ਲਾਭਕਾਰੀ ਹੋਵੇਗਾ। ਦੋਵਾਂ ਧਿਰਾਂ ‘ਚ ਬਣੀ ਇਸ ਸਮਝ ਦੇ ਆਧਾਰ ’ਤੇ ਮੈਂ 1 ਫਰਵਰੀ ਤੋਂ ਲਾਗੂ ਹੋਣ ਵਾਲੇ ਟੈਰਿਫ ਨਹੀਂ ਲਗਾਵਾਂਗਾ।’’
-“ਕੋਈ ਸੰਕਟ ਨਹੀਂ” ਕਹਿ ਕੇ ਆਰਸੀਐਮਪੀ ਅਧਿਕਾਰੀ ਨੇ ਵਿਵਾਦ ਛੇੜਿਆ
-ਕਾਰਨੀ ਤੋਂ ਤੜਿੰਗ ਹੋਏ ਟਰੰਪ ਨੇ ਮਿਹਣੇ ਦਿੱਤੇ
-ਗ੍ਰੀਨਲੈਂਡ ‘ਤੇ ਧੱਕੇ ਨਾਲ ਕਬਜ਼ਾ ਨਹੀਂ ਕਰੇਗਾ ਅਮਰੀਕਾ
-ਸਰੀ ਦੀ ਮਿਊਂਸਪਲ ਸਿਆਸਤ ਹੋਰ ਗਰਮਾਈ
-ਸਿੱਖ ਰਾਜਸੀ ਕੈਦੀਆਂ ਲਈ ਭਾਰਤ ‘ਚ ਵੱਖਰੇ ਕਨੂੰਨ
ਕੋਈ ਸੰਕਟ ਨਹੀਂ।
ਬੀਸੀ ਦੇ ਫਿਰੌਤੀ ਵਿਰੋਧੀ ਪੁਲਿਸ ਦਸਤੇ ਬਾਰੇ ਗੱਲ ਕਰਦਿਆਂ ਬੀਸੀ ਆਰਸੀਐਮਪੀ ਦੇ ਅਸਿਸਟੈਂਟ ਕਮਿਸ਼ਨਰ ਜੌਹਨ ਬਰਿਊਅਰ ਨੇ ਕੱਲ੍ਹ ਪੱਤਰਕਾਰ ਸੰਮੇਲਨ ਵਿੱਚ ਸੱਚ ਬਿਆਨ ਦਿੱਤਾ, ਜਿਵੇਂ ਕਿ ਉਹ ਸੋਚਦੇ ਹਨ, ਕਿ ਇਹ ਵਰਤਾਰਾ ਸੰਕਟ ਨਹੀਂ ਹੈ। ਇਹ ਜਨਤਕ ਸੁਰੱਖਿਆ ਦਾ ਮੁੱਦਾ ਹੈ। ਸੰਕਟ ਤਾਂ ਜ਼ਹਿਰੀਲੇ ਡਰੱਗ ਹਨ।
ਸਾਨੂੰ ਇਸ ਉੱਚ ਪੁਲਿਸ ਅਧਿਕਾਰੀ ਅਤੇ BCRCMP ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਘੱਟੋ-ਘੱਟ ਉਹ ਸੱਚ ਤਾਂ ਦੱਸ ਰਹੇ ਹਨ — ਕਿ ਇਹ ਗੋਲਾਬਾਰੀਆਂ ਅਤੇ ਵਸੂਲੀ ਦੀਆਂ ਘਟਨਾਵਾਂ ਨੂੰ ਉਹ ਅਜੇ ਵੀ ਇੱਕ ਸੰਕਟ ਵਜੋਂ ਨਹੀਂ ਲੈ ਰਹੇ। ਨਹੀਂ ਤਾਂ ਇਹ ਹਿੰਸਕ ਘਟਨਾਵਾਂ ਕਾਫ਼ੀ ਪਹਿਲਾਂ ਹੀ ਖ਼ਤਮ ਕੀਤੀਆਂ ਜਾਂਦੀਆਂ।
ਇਹ ਸੋਚ ਸਿਰਫ਼ ਉਸਦੀ ਨਹੀਂ। ਵੱਡੇ ਸਮਾਜ ਵਿੱਚ ਬਹੁਗਿਣਤੀ ਗੈਰ-ਪੰਜਾਬੀ ਲੋਕ ਇਸੇ ਤਰ੍ਹਾਂ ਸੋਚਦੇ ਹਨ ਕਿ ਇਹ ਸਿਰਫ਼ ਪੰਜਾਬੀਆਂ ਦੀ ਸਮੱਸਿਆ ਹੈ। ਇਸ ਤਰਾਂ ਮੰਨਦਿਆਂ ਉਹ ਖੁਦ ਬ ਖੁਦ ਇਹ ਮੰਨ ਜਾਂਦੇ ਹਨ ਕਿ ਬੇਸ਼ੱਕ ਸਾਨੂੰ ਆਇਆਂ ਨੂੰ ਇੱਥੇ ਤਕਰੀਬਨ ਸਵਾ ਸੌ ਸਾਲ ਹੋ ਗਿਆ, ਅਸੀਂ 159 ਸਾਲ ਪੁਰਾਣਾ ਇਹ ਕੈਨੇਡਾ ਨਾਲ ਹੋ ਕੇ ਹੱਥੀਂ ਬਣਾਇਆ, ਪਰ ਅਸੀਂ ਹਾਲੇ ਵੀ ਮੁੱਖ ਧਾਰਾ ਦਾ ਹਿੱਸਾ ਨਹੀਂ।
ਇੱਥੋਂ ਤੱਕ ਕਿ ਪੰਜਾਬੀ ਸਮਾਜ ਦੇ ਅੰਦਰ ਵੀ ਕੁਝ ਲੋਕ ਮੰਨਦੇ ਹਨ ਕਿ ਇਹ ਵਰਤਾਰਾ ਸਿਰਫ਼ LMIA ਵੇਚਣ ਵਾਲਿਆਂ ਅਤੇ ਦੁਰਵਰਤੋਂ ਕਰਨ ਵਾਲਿਆਂ ਤੱਕ ਹੀ ਸੀਮਿਤ ਹੈ। ਆਮ ਲੋਕਾਂ ਨੂੰ ਕੋਈ ਸਮੱਸਿਆ ਨਹੀਂ।
ਅਣਕਹੀ ਸੋਚ ਇਹ ਹੈ ਕਿ ਗੈਰ-ਪੰਜਾਬੀਆਂ ਦੇ ਘਰਾਂ-ਕਾਰੋਬਾਰਾਂ ‘ਤੇ ਗੋਲੀਆਂ ਚੱਲਣ ਤੱਕ ਇੰਤਜ਼ਾਰ ਕਰੋ ਅਤੇ ਪੰਜਾਬੀ ਸਮਾਜ ਦੇ ਅੰਦਰ ਹਰ ਇੱਕ ਤੋਂ ਵਸੂਲੀ ਹੋਣ ਦੀ ਉਡੀਕ ਕਰੋ।
ਉਸ ਤੋਂ ਬਾਅਦ ਹੀ ਇਸਨੂੰ ਸੰਕਟ ਐਲਾਨਿਆ ਜਾਵੇਗਾ। ਉਸ ਤੋਂ ਬਾਅਦ ਹੀ ਗੰਭੀਰ ਕਦਮ ਚੁੱਕੇ ਜਾਣਗੇ।
ਹੁਣ ਜ਼ਿੰਮੇਵਾਰੀ ਉਹਨਾਂ ਚੁਣੇ ਹੋਏ ਨੁਮਾਇੰਦਿਆਂ ‘ਤੇ ਹੈ, ਜੋ ਦਾਅਵਾ ਕਰਦੇ ਹਨ ਕਿ ਉਹ ਇਨ੍ਹਾਂ ਪ੍ਰਭਾਵਿਤ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ, ਉਹ ਕੁਝ ਕਰ ਨਹੀਂ ਰਹੇ, ਸ਼ਾਇਦ ਉਹ ਵੀ ਇਹੀ ਸੋਚਦੇ ਹਨ ਕਿ ਇਹ ਅਜੇ ਵੀ ਕੋਈ ਸੰਕਟ ਨਹੀਂ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ