Canada – ਕੈਨੇਡਾ: ਇੱਕ ਦੂਜੇ ਦਾ ਸਿਰ ਪਾੜਨ ਵਾਲੇ ਪੰਜ ਪੰਜਾਬੀ ਟਰੱਕ ਡਰਾਈਵਰ ਕਾਬੂ
ਢਾਈ ਕੁ ਮਹੀਨੇ ਬਰੈਂਪਟਨ ’ਚ ਲੋਹੇ ਦੀਆਂ ਰਾਡਾਂ ਨਾਲ ਹੋਈ ਸੀ ਲੜਾਈ
ਪੀਲ ਪੁਲੀਸ ਨੇ ਢਾਈ ਮਹੀਨੇ ਪਹਿਲਾਂ ਬਰੈਂਪਟਨ ਦੇ ਕੈਨੇਡੀ ਰੋਡ ਅਤੇ ਅਰੈਂਡਾ ਰੋਡ ਦੀ ਕਰਾਸਿੰਗ ਨੇੜੇ ਟੋਅ ਟਰੱਕਾਂ ਵਾਲਿਆਂ ਦੀ ਹੋਈ ਲੜਾਈ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਪੰਜ ਮੁਲਜ਼ਮਾਂ ਨੂੰ ਵੱਖ ਵੱਖ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ।
ਉਸ ਦਿਨ ਡੇਢ ਕੁ ਦਰਜਨ ਟੋਅ ਟਰੱਕਾਂ ਵਾਲਿਆਂ ਨੇ ਇੱਕ ਦੂਜੇ ਉੱਤੇ ਮੁਕਾਬਲੇਬਾਜ਼ੀ ਦੇ ਦੋਸ਼ ਲਾ ਕੇ ਪਹਿਲਾਂ ਹੰਗਾਮਾ ਕੀਤਾ ਤੇ ਫਿਰ ਮਾਰ ਧਾੜ ’ਤੇ ਉੱਤਰ ਆਏ ਸਨ। ਉਨ੍ਵਾਂ ਵਲੋਂ ਲੋਹੇ ਦੀਆਂ ਰਾਡਾਂ ਨਾਲ ਕੀਤੇ ਹਮਲੇ ਵਿੱਚ ਕਈਆਂ ਦੇ ਸਿਰ ਪਾਟੇ ਸਨ।

ਪੁਲੀਸ ਨੇ ਲੰਮੀ ਜਾਂਚ ਤੋਂ ਬਾਅਦ ਮੁੱਖ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਿਸ਼ਵ ਚੋਪੜਾ (27), ਜਸ਼ਨਦੀਪ ਸਿੰਘ (34), ਹਰਮਨਦੀਪ (27), ਤੇਜਿੰਦਰ ਚੋਪੜਾ (22) ਤੇ ਵਰੁਣ ਔਲ ਵਜੋ ਦੱਸੀ ਗਈ ਹੈ।
ਪੁਲੀਸ ਨੇ ਇਸ ਮਾਮਲੇ ਵਿਚ ਆਮ ਲੋਕਾਂ ਨੂੰ ਅੱਗੇ ਆ ਕੇ ਉਕਤ ਲੋਕਾਂ ਖਿਲਾਫ ਹੋਰ ਸਬੂਤ ਦੇਣ ਦੀ ਅਪੀਲ ਕੀਤੀ ਹੈ। ਮੁਲਜ਼ਮਾਂ ਨੂੰ ਅਗਲੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।