Breaking News

Gulab Sidhu ‘ਤੇ ਹਮਲੇ ਦੀ ਸਾਜ਼ਿਸ਼,ਸਰਪੰਚ ਨੇ ਬਣਾਇਆ ਸੀ‌ ਖ਼ਤਰ/ਨਾਕ ਪਲਾਨ

Gulab Sidhu ‘ਤੇ ਹਮਲੇ ਦੀ ਸਾਜ਼ਿਸ਼,ਸਰਪੰਚ ਨੇ ਬਣਾਇਆ ਸੀ‌ ਖ਼ਤਰ/ਨਾਕ ਪਲਾਨ

 

 

 

 

ਸਿੱਧੂ ਮੂਸੇਵਾਲਾ ਦੇ ਜਿਗਰੀ ਯਾਰ ‘ਤੇ ਜਾਨਲੇਵਾ ਹਮਲੇ ਦੀ ਸਾਜ਼ਿਸ਼! ਮੌਜੂਦਾ ਸਰਪੰਚ ਸਣੇ ਇਹ ਲੋਕ ਸ਼ਾਮਲ..

 

 

ਪੁਲਸ ਨੇ ਇੱਕ ਸਰਪੰਚ ਸਮੇਤ ਤਿੰਨ ਬੰਦੇ ਅਸਲੇ ਸਮੇਤ ਫੜੇ ਨੇ, ਜਿਹੜੇ ਗਾਇਕ ਗੁਲਾਬ ਸਿੱਧੂ ’ਤੇ ਹਮਲਾ ਕਰਨ ਚੱਲੇ ਸੀ। ਹਮਲੇ ਪਿੱਛੇ ਕਾਰਨ ਗੁਲਾਬ ਵੱਲੋਂ ਸਰਪੰਚਾਂ ਬਾਰੇ ਗਾਇਆ ਗੀਤ ਹੈ।
ਪੁਲਸ ਦਾਅਵੇ ਮੁਤਾਬਕ ਕੋਟਦੁੱਨਾ ਦਾ ਸਰਪੰਚ ਸਾਥੀਆਂ ਸਮੇਤ ਗੁਲਾਬ ’ਤੇ ਹਮਲਾ ਕਰਕੇ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਸੀ, ਪਰ ਮੌਕੇ ’ਤੇ ਫੜ ਲਏ।

 

 

 

 

 

 

 

 

 

 

 

 

 

 

 

 

 

Attack On Punjabi Singer: ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ‘ਤੇ ਹਮਲੇ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਮੋਗਾ-ਬਰਨਾਲਾ ਬਾਈਪਾਸ ਨੇੜਿਓਂ ਇਕ ਮੌਜੂਦਾ ਸਰਪੰਚ ਸਣੇ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਅਸਲ੍ਹੇ ਅਤੇ ਕਾਰ ਸਮੇਤ ਕਾਬੂ ਕੀਤਾ ਹੈ, ਜੋ ਗਾਇਕ ‘ਤੇ ਹਮਲਾ ਕਰਕੇ ਦਬਦਬਾ ਬਣਾਉਣ ਅਤੇ ਫਿਰੌਤੀਆਂ ਵਸੂਲਣ ਦੀ ਫਿਰਾਕ ਵਿੱਚ ਸਨ।

 

 

 

 

 

 

 

 

 

 

 

 

 

 

 

ਮੌਜੂਦਾ ਸਰਪੰਚ ਸਣੇ ਇਹ ਲੋਕ ਸ਼ਾਮਲ…

ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਕਿੰਦਾ (ਮੌਜੂਦਾ ਸਰਪੰਚ ਕੋਟਦੁੰਨਾ), ਬਲਵਿੰਦਰ ਸਿੰਘ ਉਰਫ਼ ਬਿੰਦਰ ਮਾਨ ਅਤੇ ਗੁਰਵਿੰਦਰ ਸਿੰਘ ਉਰਫ਼ ਗਿੱਲ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਲਾਬ ਸਿੱਧੂ ਵੱਲੋਂ ਇਕ ਗਾਣੇ ਵਿਚ ਸਰਪੰਚਾਂ ਦਾ ਜ਼ਿਕਰ ਕੀਤੇ ਜਾਣ ਕਾਰਨ ਮੁਲਜ਼ਮ ਬਲਜਿੰਦਰ ਸਿੰਘ ਕਿੰਦਾ ਕਾਫ਼ੀ ਨਾਰਾਜ਼ ਸੀ। ਇਸੇ ਰੰਜਿਸ਼ ਕਾਰਨ ਕਿੰਦਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਗਾਇਕ ਨੂੰ ਖੁੱਲ੍ਹੀਆਂ ਧਮਕੀਆਂ ਵੀ ਦਿੱਤੀਆਂ ਸਨ।

 

 

 

 

 

 

 

 

 

 

 

 

 

ਗੁਲਾਬ ਸਿੱਧੂ ‘ਤੇ ਹਮਲਾ ਕਰਕੇ ਪੈਦਾ ਕਰਨਾ ਚਾਹੁੰਦੇ ਸੀ ਖੌਫ਼

ਪੁਲਿਸ ਅਨੁਸਾਰ ਇਹ ਗਿਰੋਹ ਗੁਲਾਬ ਸਿੱਧੂ ‘ਤੇ ਹਮਲਾ ਕਰਕੇ ਇਲਾਕੇ ਵਿਚ ਆਪਣਾ ਖੌਫ਼ ਪੈਦਾ ਕਰਨਾ ਚਾਹੁੰਦਾ ਸੀ, ਤਾਂ ਜੋ ਬਾਅਦ ਵਿਚ ਹੋਰਨਾਂ ਸੈਲੀਬ੍ਰਿਟੀਆਂ ਅਤੇ ਵਪਾਰੀਆਂ ਤੋਂ ਮੋਟੀ ਫਿਰੌਤੀ ਵਸੂਲੀ ਜਾ ਸਕੇ। ਪੁਲਸ ਨੇ ਇਨ੍ਹਾਂ ਕੋਲੋਂ ਇਕ ਦੇਸੀ ਪਿਸਤੌਲ 32 ਬੋਰ, ਤਿੰਨ ਜ਼ਿੰਦਾ ਕਾਰਤੂਸ, ਇਕ ਡੰਮੀ ਪਿਸਤੌਲ, ਚਾਰ ਮੋਬਾਈਲ ਫੋਨ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ ਹੈ।

 

 

 

 

 

 

 

 

 

 

 

 

 

 

 

 

ਇਨ੍ਹਾਂ ਧਾਰਾਵਾਂ ਤਹਿਤ ਦਰਜ ਹੋਇਆ ਮਾਮਲਾ

ਜਾਣਕਾਰੀ ਲਈ ਦੱਸ ਦੇਈਏ ਕਿ ਗ੍ਰਿਫ਼ਤਾਰ ਕੀਤੇ ਗਏ ਸਰਪੰਚ ਬਲਜਿੰਦਰ ਸਿੰਘ ਕਿੰਦਾ ਖ਼ਿਲਾਫ਼ ਪਹਿਲਾਂ ਵੀ ਇਰਾਦਾ-ਏ-ਕਤਲ (ਧਾਰਾ 307), ਲੁੱਟ-ਖੋਹ ਅਤੇ ਅਸਲ੍ਹਾ ਐਕਟ ਤਹਿਤ ਲਗਭਗ ਇਕ ਦਰਜਨ ਦੇ ਕਰੀਬ ਗੰਭੀਰ ਮਾਮਲੇ ਦਰਜ ਹਨ। ਇਸੇ ਤਰ੍ਹਾਂ ਦੂਜੇ ਮੁਲਜ਼ਮਾਂ ਖ਼ਿਲਾਫ਼ ਵੀ ਪਹਿਲਾਂ ਕੇਸ ਦਰਜ ਪਾਏ ਗਏ ਹਨ। ਐੱਸ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਅਮਨ-ਸ਼ਾਂਤੀ ਭੰਗ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ‘ਜ਼ੀਰੋ ਟੋਲਰੈਂਸ’ ਨੀਤੀ ਅਪਣਾਈ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Check Also

Karnail Singh Panjoli Statement – ਪੁਲਸ ਨੇ ਬਣਾਇਆ ਝੂਠਾ ਮੁਕਾਬਲਾ ਇਸਦੀ ਜਾਂਚ ਹਾਈਕੋਰਟ ਦਾ ਜੱਜ ਕਰੇ – ਕਰਨੈਲ ਸਿੰਘ ਪੰਜੋਲੀ

Karnail Singh Panjoli Statement – ਪੁਲਸ ਨੇ ਬਣਾਇਆ ਝੂਠਾ ਮੁਕਾਬਲਾ ਇਸਦੀ ਜਾਂਚ ਹਾਈਕੋਰਟ ਦਾ ਜੱਜ …