Breaking News

Mohali – ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ, ਕਾਤਲਾਂ ਦੀ ਹੋਈ ਪਛਾਣ

Mohali – ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ, ਕਾਤਲਾਂ ਦੀ ਹੋਈ ਪਛਾਣ

ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਪੁਲਿਸ ਨੇ ਕਾਤਲਾਂ ਦੀ ਕੀਤੀ ਪਛਾਣ
ਆਦਿੱਤੀਆ ਕਪੂਰ ਤੇ ਕਰਨ ਪਾਠਕ ਵਜੋਂ ਹੋਈ ਪਛਾਣ
ਆਦਿੱਤੀਆ ਖ਼ਿਲਾਫ਼ 13 FIR ਦਰਜ
ਕਰਨ ਪਾਠਕ ‘ਤੇ 2 ਮਾਮਲੇ ਦਰਜ

Mohali Murder News : ਮੁਹਾਲੀ ਦੇ ਸੋਹਾਣਾ ’ਚ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੁਲਿਸ ਵੱਲੋਂ ਉਸਦੇ ਕਾਤਲਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ।

ਦੱਸ ਦਈਏ ਕਿ ਮਾਮਲੇ ਸਬੰਧੀ ਐਸਐਸਪੀ ਹਰਮਨਦੀਪ ਹੰਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਨ੍ਹਾਂ ਨੇ ਦੱਸਿਆ ਕਿ ਮਾਮਲੇ ਦੇ ਕਾਤਲਾਂ ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਇੱਕ ਨਿਸ਼ਾਨੇਬਾਜ਼ ਲੱਕੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਅੰਮ੍ਰਿਤਸਰ ਦੇ ਰਹਿਣ ਵਾਲੇ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਕਰਨ ਪਾਠਕ ਨੇ ਗੋਲੀਆਂ ਚਲਾਈਆਂ।

ਐਸਐਸਪੀ ਨੇ ਖੁਲਾਸਾ ਕਰਦੇ ਹੋਏ ਇਹ ਵੀ ਦੱਸਿਆ ਕਿ ਰਾਣਾ ਬਲਾਚੌਰੀਆ ਦਾ ਜੱਗੂ ਭਗਵਾਨਪੁਰੀਆ ਦੇ ਨਾਲ ਲਿੰਕ ਵੀ ਸਾਹਮਣੇ ਆਇਆ ਹੈ।

ਮੁਹਾਲੀ ਐਸਐਸਪੀ ਨੇ ਇਹ ਵੀ ਦੱਸਿਆ ਕਿ ਵਾਰਦਾਤ ਦਾ ਮੂਸੇਵਾਲਾ ਕਤਲਕਾਂਡ ਨਾਲ ਲਿੰਕ ਨਹੀਂ ਹੈ। ਸ਼ਗਨਪ੍ਰੀਤ ਦਾ ਵਾਰਦਾਤ ਦੇ ਨਾਲ ਕੋਈ ਲਿੰਕ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕੋਈ ਗੈਂਗਵਾਰ ਨਹੀਂ ਸੀ ਸਗੋਂ ਕਬੱਡੀ ਟੂਰਨਾਮੈਂਟਾਂ ’ਚ ਦਬਦਬੇ ਨੂੰ ਲੈ ਕੇ ਕਤਲ ਕੀਤਾ ਗਿਆ ਹੈ।

ਰਾਣੇ ਬਲਾਚੌਰੀਏ ਦੇ ਨਨਕਾਣਾ ਸਾਹਿਬ ਜਾਣ ਦਾ ਦਿਲ ‘ਚ ਸੀ ਚਾਅ, ਪਰ ਗੱਲ ਰਹਿ ਗਈ ਅਧੂਰੀ, ਅਖੀਰ ‘ਚ ਮਿਲ਼ੇ ਦੋਸਤ ਨੇ ਦੇਖੋ ਕੀ ਕਿਹਾ

ਰਾਜਿਆਂ-ਮਹਾਂਰਾਜਿਆ ਦੇ ਪਰਿਵਾਰ ‘ਚੋਂ ਸੀ ਰਾਣਾ ਬਲਾਚੋਰੀਆ
ਘਰ ‘ਚ ਲਿਖੀ ਗਈ ਸੀ 100 ਸਾਖੀ

Check Also

Harjot Bains orders Dasmesh Academy Audit Inquiry: ਦਸਮੇਸ਼ ਅਕੈਡਮੀ ਦੇ ਪ੍ਰਿੰਸੀਪਲ ਦੀ ਕਥਿਤ ਫ਼ਰਜ਼ੀ PHD ਡਿਗਰੀ ਦੀ ਜਾਂਚ ਦੇ ਨਿਰਦੇਸ਼

Harjot Bains orders Dasmesh Academy Audit Inquiry: ਸਿੱਖਿਆ ਸੰਸਥਾਵਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਬਰਕਰਾਰ …