CM ਫੇਸ ਬਣਾਉਣ ‘ਤੇ ਹੀ ਸਿਆਸਤ ‘ਚ ਆਉਣਗੇ ਸਿੱਧੂ
ਨਵਜੋਤ ਸਿੱਧੂ ਦੀ ਸਿਆਸਤ ‘ਚ ਐਂਟਰੀ ‘ਤੇ ਮੈਡਮ ਸਿੱਧੂ ਦਾ ਵੱਡਾ ਬਿਆਨ, CM ਫੇਸ ਬਣਾਉਣ ‘ਤੇ ਹੀ ਸਿਆਸਤ ‘ਚ ਆਉਣਗੇ ਸਿੱਧੂ

ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਸਿਆਸਤ ‘ਚ ਐਂਟਰੀ ‘ਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ CM ਫੇਸ ਬਣਾਉਣ ‘ਤੇ ਹੀ ਨਵਜੋਤ ਸਿੰਘ ਸਿੱਧੂ ਸਿਆਸਤ ‘ਚ ਆਉਣਗੇ। ਹਾਲਾਂਕਿ ਕਾਂਗਰਸ ਵਿੱਚ CM ਬਣਨ ਦੀ ਰੇਸ ਵਿੱਚ 5 ਲੀਡਰ ਸ਼ਾਮਲ ਹਨ। ਮੈਡਮ ਸਿੱਧੂ ਨੇ ਕਿਹਾ ਕਿ ਕਾਂਗਰਸ ਵਿੱਚ ਬਹੁਤ ਖਿੱਚੋਂਤਾਣ ਚੱਲ ਰਹੀ ਹੈ। ਨਵਜੋਤ ਸਿੱਧੂ ਕਾਂਗਰਸ ਨਾਲ ਬਹੁਤ ATTACH ਹਨ।
ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਵਿੱਚ CM ਫੇਸ ਬਣਨ ਦੇ ਲਈ 500 ਕਰੋੜ ਦੇਣੇ ਪੈਣਗੇ ਪਰ ਸਾਡੇ ਕੋਲ ਕਿਸੇ ਨੂੰ ਦੇਣ ਲਈ 500 ਕਰੋੜ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਪੈਸੇ ਨਹੀਂ ਦੇ ਸਕਦੇ ਪਰ ਅਸੀਂ ਰਿਜਲਟ ਦੇ ਸਕਦੇ ਹਾਂ.