Breaking News

Astrologer booked on rape charge -ਫਗਵਾੜਾ : ਜੋਤਿਸ਼ੀ ਨੇ ਵਿਆਹੁਤਾ ਨੂੰ ਬਲੈਕਮੇਲ ਕਰ ਕੇ ਕਈ ਵਾਰ ਕੀਤਾ ਰੇਪ

Astrologer booked on rape charge

 

 

ਫਗਵਾੜਾ : ਫਗਵਾੜਾ ‘ਚ ਵਾਪਰੇ ਇਕ ਸਨਸਨੀਖੇਜ਼ ਸ਼ਰਮਨਾਕ ਮਾਮਲੇ ‘ਚ ਇਕ ਨਾਮੀ ਜੋਤਿਸ਼ੀ ਨੇ 3 ਬੱਚਿਆਂ ਦੀ ਮਾਂ ਦੱਸੀ ਜਾ ਰਹੀ ਇਕ ਵਿਆਹੁਤਾ ਔਰਤ ਨੂੰ ਬਲੈਕਮੇਲ ਕਰ ਕੇ ਉਸ ਨਾਲ ਕਈ ਵਾਰ ਜਬਰ ਜਨਾਹ ਕਰਨ ਦੀ ਸਨਸਣੀਖੇਜ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਥਾਣਾ ਸਿਟੀ ਪੁਲਸ ਨੇ ਦੋਸ਼ੀ ਜੋਤਸ਼ੀ ਅਭਿਸ਼ੇਕ ਰਾਵਲ ਪੁੱਤਰ ਰਾਜ ਕੁਮਾਰ ਰਾਵਲ ਵਾਸੀ ਫਰੈਂਡਜ਼ ਕਲੋਨੀ, ਫਗਵਾੜਾ ਖਿਲਾਫ ਥਾਣਾ ਸਿਟੀ ‘ਚ ਪੀੜਤਾ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਗੰਭੀਰ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ।

 

 

 

 

ਪੀੜਤ ਰਜਨੀ (ਕਾਲਪਨਿਕ ਨਾਮ) ਵਾਸੀ ਫਗਵਾੜਾ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਖੁਲਾਸਾ ਕੀਤਾ ਹੈ ਕਿ ਉਹ ਉਕਤ ਜੋਤਸ਼ੀ ਦੀ ਪਤਨੀ ਦੀ ਸਹੇਲੀ ਹੈ ਅਤੇ ਮੁਲਜ਼ਮ ਉਸ ਨੂੰ ਅਕਸਰ ਪਰਿਵਾਰਕ ਸਮਾਗਮਾਂ ਆਦਿ ‘ਚ ਉਸਦੀ ਸਹੇਲੀ ਨਾਲ ਮਿਲਦਾ ਰਹਿੰਦਾ ਸੀ। ਉਹ ਉਸ ਨੂੰ ਉਸਦੀ ਸਹੇਲੀ ਦੇ ਮੋਬਾਈਲ ਫੋਨ ਤੋਂ ਗੱਲਾ ਕਰਦਾ ਸੀ ਅਤੇ ਇਸੇ ਦੌਰਾਨ ਕਈ ਵਾਰ ਚੈਟਿੰਗ ਆਦਿ ਵੀ ਹੁੰਦੀ ਰਹਿੰਦੀ ਸੀ। ਉਸ ਨੇ ਸਾਫਟਵੇਅਰ (ਵੌਇਸ ਚੇਂਜਰ) ਰਾਹੀਂ ਉਸਦੀ ਸਹੇਲੀ (ਦੋਸ਼ੀ ਦੀ ਪਤਨੀ) ਦੇ ਮੋਬਾਈਲ ਫੋਨ ਤੋਂ ਆਵਾਜ਼ ਬਦਲੀ ਹੋਈ ਸੀ ਅਤੇ ਔਰਤ ਦੀ ਆਵਾਜ਼ ਵਿੱਚ ਗੱਲਾਂ ਕਰ ਉਸ ਨਾਲ ਖੁੱਲ ਕੇ ਚੈਟਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਜੋਤਿਸ਼ੀ ਨੇ ਉਸ ਨੂੰ ਆਪਣੀ ਸਹੇਲੀ ਦੀ ਆਵਾਜ਼ ‘ਚ ਆਪਣੀ ਜੋਤਿਸ਼ ਦੀ ਦੁਕਾਨ ‘ਤੇ ਬਾਜ਼ਾਰ ਚ ਸ਼ਾਪਿੰਗ ਕਰਨ ਲਈ ਬੁਲਾਇਆ ਅਤੇ ਇਸੇ ਦੌਰਾਨ ਉਸ ਨੂੰ ਸਾਫਟ ਡਰਿੰਕ ਪਿਲਾ ਕੇ ਬੇਹੋਸ਼ੀ ਦੀ ਹਾਲਤ ‘ਚ ਉਸ ਨਾਲ ਜਬਰ ਜਨਾਹ ਕੀਤਾ ਅਤੇ ਇਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਦੋਸ਼ੀ ਅਭਿਸ਼ੇਕ ਰਾਵਲ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਉਸ ਦੀ ਅਸ਼ਲੀਲ ਵੀਡੀਓ ਹੈ।

 

 

 

ਇਸ ਤੋਂ ਬਾਅਦ ਦੋਸ਼ੀ ਅਭਿਸ਼ੇਕ ਰਾਵਲ ਨੇ ਉਕਤ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਅਤੇ ਉਸ ਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਫਿਰ ਉਹ ਉਸ ਨੂੰ ਕਈ ਥਾਵਾਂ ‘ਤੇ ਲੈ ਗਿਆ ਜਿਥੇ ਉਸ ਨਾਲ ਲਗਾਤਾਰ ਜਬਰ ਜਨਾਹ ਕੀਤਾ ਜਾਂਦਾ ਰਿਹਾ। ਹੋਲੀ ਵਾਲੇ ਦਿਨ ਵੀ ਦੋਸ਼ੀ ਅਭਿਸ਼ੇਕ ਰਾਵਲ ਨੇ ਉਸ ਦੇ ਸਪੱਸ਼ਟ ਇਨਕਾਰ ਕਰਨ ਦੇ ਬਾਵਜੂਦ ਉਸ ਨਾਲ ਜ਼ਬਰਦਸਤੀ ਜਬਰ ਜਨਾਹ ਕੀਤਾ, ਜਿਸ ਤੋਂ ਬਾਅਦ ਉਸ ਨੇ ਉਸ ਦੀ ਬਲੈਕਮੇਲਿੰਗ ਨੂੰ ਸਵੀਕਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਭਵਿੱਖ ਵਿਚ ਇਹ ਸਭ ਨਹੀਂ ਕਰਨ ਲਈ ਕਹਿ ਦਿੱਤਾ।

 

 

 

 

 

ਇਸ ਤੋਂ ਅਗਲੇ ਹੀ ਦਿਨ ਦੋਸ਼ੀ ਅਭਿਸ਼ੇਕ ਰਾਵਲ ਨੇ ਉਸ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਹੈ। ਪੀੜਤ ਰਜਨੀ ਨੇ ਦਰਜ ਪੁਲਸ ਕੇਸ ‘ਚ ਵੱਡਾ ਖੁਲਾਸਾ ਕਰਦੇ ਹੋਏ ਦੋਸ਼ੀ ਅਭਿਸ਼ੇਕ ਰਾਵਲ ‘ਤੇ ਗੰਭੀਰ ਦੋਸ਼ ਲਾਏ ਹਨ ਕਿ ਜੋਤਿਸ਼ ਦੀ ਆੜ ‘ਚ ਆਰੋਪੀ ਲੋਕਾਂ ਤੋਂ ਮਾਸੂਮ ਔਰਤਾਂ ਦੀਆਂ ਅਸ਼ਲੀਲ ਫੋਟੋਆਂ ਮੰਗਦਾ ਹੈ ਅਤੇ ਉਸ ਕੋਲ ਕਈ ਮੋਬਾਈਲ ਫੋਨ ਵੀ ਹਨ, ਜਿਨ੍ਹਾਂ ‘ਚ ਕਈ ਇਤਰਾਜ਼ਯੋਗ ਅਤੇ ਸਨਸਨੀਖੇਜ਼ ਦਸਤਾਵੇਜ,ਫੋਟੋਆਂ ਆਦਿ ਮੌਜੂਦ ਹਨ, ਜਿਨ੍ਹਾਂ ਦੀ ਪੁਲਸ ਨੂੰ ਉੱਚ ਪੱਧਰ ‘ਤੇ ਜਾਂਚ ਕਰਨੀ ਚਾਹੀਦੀ ਹੈ। ਪੀੜਤਾ ਅਤੇ ਉਸ ਦੇ ਨਜ਼ਦੀਕੀ ਪਰਿਵਾਰ ਨੇ ਐੱਸਐਸਪੀ ਕਪੂਰਥਲਾ, ਐੱਸਪੀ ਫਗਵਾੜਾ ਤੋਂ ਇਨਸਾਫ ਕਰਦੇ ਹੋਏ ਦੋਸ਼ੀ ਅਭਿਸ਼ੇਕ ਰਾਵਲ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

 

 

 

 

 

ਜੋਤਿਸ਼ੀ ਦੇ ਗ੍ਰਿਫਤਾਰ ਹੋਣ ਦਾ ਦਾਅਵਾ
ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸਿਟੀ ਥਾਣਾ ਫਗਵਾੜਾ ਦੀ ਪੁਲਸ ਨੇ ਦੋਸ਼ੀ ਜੋਤਿਸ਼ੀ ਅਭਿਸ਼ੇਕ ਰਾਵਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਿਟੀ ਪੁਲਸ ਉਸ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ, ਫਗਵਾੜਾ ਪੁਲਸ ਨੇ ਕਿਸੇ ਵੀ ਪੱਧਰ ‘ਤੇ ਮੁਲਜ਼ਮ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਦੌਰਾਨ ਦੋਸ਼ੀ ਜੋਤਸ਼ੀ ਅਭਿਸ਼ੇਕ ਰਾਵਲ ਦਾ ਪੱਖ ਜਾਣਨ ਦੀ ਪੂਰੀ ਕੋਸ਼ਿਸ਼ ਦੇ ਬਾਅਦ ਵੀ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਪਰ ਉਸ ਦੇ ਨਜ਼ਦੀਕੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪੀੜਤਾ ਵਲੋਂ ਦਰਜ ਕਰਵਾਈ ਗਈ ਪੁਲਸ ਐੱਫ ਆਈ ਆਰ ‘ਚ ਉਸ ਵਲੋਂ ਲਗਾਏ ਗਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਸੂਤਰਾਂ ਨੇ ਉਲਟਾ ਪੀੜਤਾ ਦੇ ਖਿਲਾਫ ਕਈ ਦੋਸ਼ ਲਗਾਏ ਹਨ। ਇਹ ਮਾਮਲਾ ਫਗਵਾੜਾ ‘ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵਿਆਹੁਤਾ ਨੂੰ ਬਲੈਕਮੇਲ ਕਰ ਕੇ ਕਈ ਵਾਰ ਰੋਲੀ ਪੱਤ! ਨਾਮੀ ਜੋਤਿਸ਼ੀ ਖਿਲਾਫ ਮਾਮਲਾ ਦਰਜ
ਕੁਮੈਂਟ ਬਾਕਸ ‘ਚ ਪੜ੍ਹੋ ਪੂਰੀ ਖਬਰ