ਸ. ਸ਼ਹਿਬਾਜ਼ ਸਿੰਘ ਸੋਹੀ ਜੀ ਨੂੰ ਮੇਰੀ ਜ਼ਿੰਦਗੀ ਦੇ ਪੰਨਿਆਂ ਵਿੱਚ ਜੀਵਨ ਸਾਥੀ ਦੇ ਰੂਪ ਵਿੱਚ ਲਿਖਣ ਲਈ ਵਾਹਿਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਇਸ ਮੋਹ ਭਰੇ ਪਰਿਵਾਰ ਵਿੱਚ ਲਿਆਉਣਾ ਸਤਿਗੁਰੂ ਜੀ ਦੀ ਰਹਿਮਤ ਸਦਕਾ ਹੈ। ਜ਼ਿੰਦਗੀ ਦੀ ਹਰ ਦੁੱਖ-ਸੁੱਖ ਦੀ ਘੜੀ ਵਿੱਚ ਮੇਰੇ ਸਿਰ ‘ਤੇ ਜਿਵੇਂ ਹੱਥ ਰੱਖਿਆ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਆਹੁਤਾ ਜੀਵਨ ਨੂੰ ਚਲਾਉਣ ਲਈ ਵੀ ਉਸੇ ਤਰ੍ਹਾਂ ਸੋਝੀ ਬਖ਼ਸ਼ਣ।
ਵਿਆਹ ਮਗਰੋਂ ਮੰਤਰੀ ਅਨਮੋਲ ਗਗਨ ਮਾਨ ਨੇ ਸਾਂਝੀ ਕੀਤੀ ਪੋਸਟ
#Punjab #AnmolGaganMann #AAP #Candidate #PunjabiNews
ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ।ਦੱਸ ਦੇਈਏ ਕਿ ਉਨ੍ਹਾਂ ਨੇ 16 ਜੂਨ ਭਾਵ ਅੱਜ ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ‘ਚ ਐਡਵੋਕੇਟ ਸ਼ਾਹਬਾਜ਼ ਸਿੰਘ ਦੇ ਨਾਲ ਉਨ੍ਹਾਂ ਨੇ ਲਾਵਾਂ ਲਈਆਂ।ਇਸ ਮੌਕੇ ‘ਤੇ ਦੋਵਾਂ ਹੀ ਪਰਿਵਾਰਾਂ ਦੇ ਮੈਂਬਰ ਮੌਜੂਦ ਰਹੇ।ਲਾਵਾਂ ਦੇ ਲਈ ਐਡਵੋਕੇਟ ਜੀ ਵੈਗਨ ‘ਤੇ ਆਏ।
ਹੁਣ ਨਵੇਂ ਪਤੀ ਪਤਨੀ ਮੈਰਿਜ ਪੈਲੇਸ ਗਏ ਹਨ।ਜਿੱਥੇ ਰਿਸ਼ੈਪਸ਼ਨ ਪਾਰਟੀ ਰੱਖੀ ਗਈ ਹੈ।ਇਸ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਰਾਜਨੀਤੀ ਦੇ ਖੇਤਰ ਦੇ ਨਾਲ ਜੁੜੇ ਕਈ ਨਾਮੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।ਇਸਦੇ ਬਾਅਦ ਸ਼ਾਮ ਪੰਜ ਵਜੇ ਡੋਲੀ ਰਵਾਨਾ ਹੋਵੇਗੀ
ਅਨਮੋਲ ਗਗਨ ਮਾਨ ਦਾ ਪਰਿਵਾਰ ਮੂਲ ਰੂਪ ਤੋਂ ਮਾਨਸਾ ਦਾ ਰਹਿਣ ਵਾਲਾ ਹੈ।ਹਾਲਾਂਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਤੇ ਮੋਹਾਲੀ ‘ਚ ਹੀ ਬੀਤਿਆ ਹੈ।ਦੂਜੇ ਪਾਸੇ, ਉਨ੍ਹਾਂ ਨੇ ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਕੀਤੀ ਹੈ।ਇਸਦੇ ਬਾਅਦ ਪੰਜਾਬੀ ਮਿਊਜ਼ਿਕ ‘ਚ ਆ ਗਏ।ਉਨ੍ਹਾਂ ਨੇ ਇਕ ਬਾਅਦ ਕਈ ਪੰਜਾਬੀ ਐਲਬਮ ‘ਚ ਕੰਮ ਕੀਤਾ।ਅਨਮੋਲ ਗਗਨ ਮਾਨ ਸਾਲ 2022 ‘ਚ ਖਰੜ ਤੋਂ ਪਹਿਲੀ ਵਾਰ ਵਿਧਾਨਸਭਾ ਤੋਂ ਚੋਣਾਂ ਜਿੱਤੀ।
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਵਿਆਹ ਦੇ ਬੰਧਨ ‘ਚ ਬੱਝਣ ਲਈ ਗੁਰਦੁਆਰਾ ਨਾਭਾ ਸਾਹਿਬ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਵਿਆਹ ਦੀ ਪਾਰਟੀ ਜ਼ੀਰਕਪੁਰ ਸਥਿਤ ਮੈਰਿਜ ਪੈਲਸ ‘ਚ ਹੋਵੇਗੀ। ਕੈਬਨਿਟ ਮੰਤਰੀ ਦੇ ਲਾੜੇ ਸ਼ਾਹਬਾਜ਼ ਵੀ ਆਪਣੀ G Wagon ਵਿਚ ਪਰਿਵਾਰ ਨਾਲ ਬਾਰਾਤ ਲੈਕੇ ਪਹੁੰਚ ਚੁੱਕੇ ਹਨ ।
ਦੱਸ ਦੇਈਏ ਕਿ ਮੰਤਰੀ ਅਨਮੋਲ ਗਗਨ ਮਾਨ ਦੇ ਪਤੀ ਜ਼ੀਰਕਪੁਰ ਵਿਖੇ ਰਹਿੰਦੇ ਹਨ।ਉਨ੍ਹਾਂ ਦੇ ਵਿਆਹ ਸਮਾਰੋਹ ‘ਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ। ਦੱਸਣਯੋਗ ਹੈ ਕਿ ਬੀਤੀ ਰਾਤ ਅਨਮੋਲ ਗਗਨ ਮਾਨ ਦੇ ਘਰ ਜਾਗੋ ਤੇ ਮਹਿੰਦੀ ਆਦਿ ਦੀ ਰਸਮ ਅਦਾ ਕੀਤੀ ਗਈ ਸੀ।ਹੁਣ ਅਨਮੋਲ ਗਗਨ ਮਾਨ ਦੇ ਲਾੜੇ ਸ਼ਾਹਬਾਜ ਸੋਹੀ ਦੀ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਉਹ ਬਾਰਾਤ ਲੈ ਕੇ ਪਹੁੰਚੇ ਨਜ਼ਰ ਆ ਰਹੇ ਸਨ।
ਜ਼ਿਕਰਯੋਗ ਹੈ ਕਿ ਸਿਆਸਤ ‘ਚ ਆਉਣ ਤੋਂ ਪਹਿਲਾਂ ਅਨਮੋਲ ਗਗਨ ਮਾਨ ਪੰਜਾਬੀ ਗਾਇਕਾ ਸਨ।ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ।ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਮੋਹਾਲੀ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਟਿਕਟ ਮਿਲੀ ਸੀ।ਉਨ੍ਹਾਂ ਨੇ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ।
ਪੰਜਾਬ ਦੀ ਮੰਤਰੀ ਅਨਮੋਲ ਗਗਨ ਮਾਨ ਦੀ Royal Wedding
#LatestNews #anmolgaganmaan #punjabcabinetminister #anmolgaganmannmarriage #zirakpur