Breaking News

Punjab – ਗਿਆਨੀ ਰਘਬੀਰ ਸਿੰਘ ਦੇ ਰੋਲ ਦੀ ਪੜਚੋਲ ਜਰੂਰੀ

Punjab – ਗਿਆਨੀ ਰਘਬੀਰ ਸਿੰਘ ਦੇ ਰੋਲ ਦੀ ਪੜਚੋਲ ਜਰੂਰੀ

 

 

 

ਯੋਗ ਆਗੂ ਛੋਟੇ ਜਿਹੇ ਮੌਕੇ ਨੂੰ ਵਰਤ ਕੇ ਵੀ ਵੱਡੀ ਸਿਆਸਤ ਖੜੀ ਕਰ ਲੈਂਦੇ ਨੇ ਪਰ ਵੱਡੇ ਮੌਕਿਆਂ ‘ਤੇ ਅੱਗੇ ਲੱਗੇ ਛੋਟੀ ਸਮਝ ਜਾਂ ਕਮਜ਼ੋਰ ਕਿਰਦਾਰ ਦੇ ਵਿਅਕਤੀ ਇਤਿਹਾਸਕ ਮੌਕਾ ਹੀ ਗੁਆ ਦਿੰਦੇ ਨੇ।

 

 

 

 

ਅਕਾਲੀ ਦਲ ਨੂੰ ਤਕੜਾ ਕਰਨ ਅਤੇ ਸਿੱਖ ਸੰਸਥਾਵਾਂ ਦੇ ਵੱਕਾਰ ਦੀ ਬਹਾਲੀ ਦਾ ਮੌਕਾ ਸਿਰਫ਼ ਸੁਖਬੀਰ ਸਿੰਘ ਬਾਦਲ ਤੇ ਉਸਦੇ ਅੱਧੀ ਕੁ ਦਰਜਨ ਸਲਾਹਕਾਰਾਂ ਨੇ ਹੀ ਖ਼ਰਾਬ ਨਹੀਂ ਕੀਤਾ, ਅਸਲ ਵਿਚ ਗਿਆਨੀ ਰਘਬੀਰ ਸਿੰਘ ਵੀ ਇਸਨੂੰ ਤਬਾਹ ਕਰਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨੇ।

 

 

 

 

 

ਜਥੇਦਾਰਾਂ ਦੀ ਮੀਟਿੰਗ ਰੱਖ ਕੇ, ਫਿਰ ਇਕਦਮ ਰੱਦ ਕਰਕੇ ਵਿਦੇਸ਼ ਜਾਣਾ ਕੀ ਸੀ?

 

 

 

 

 

ਉਹ ਸਭ ਕੁਝ ਦੇ ਕੇਂਦਰ ਵਿੱਚ ਸਨ, ਕੌਮ ਉਨ੍ਹਾਂ ਦੀ ਪਿੱਠ ਪਿੱਛੇ ਖੜ੍ਹੀ ਸੀ, ਪਰ ਉਨ੍ਹਾਂ ਦੀ ਅਸਪਸ਼ਟਤਾ ਅਤੇ ਦੁਬਿਧਾ ਨੇ ਨਾ ਸਿਰਫ ਸੁਖਬੀਰ ਦੇ ਟੋਲੇ ਨੂੰ ਖੁੱਲ੍ਹ ਖੇਡਣ ਦਾ ਮੌਕਾ ਦਿੱਤਾ, ਸਗੋਂ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਤੇ ਭਾਜਪਾ ਨੂੰ ਇਸ ਸਾਰੇ ਕੁਝ ਵਿਚ ਦਖ਼ਲ ਦੇਣ ਦਾ ਮੌਕਾ ਵੀ ਵਧਾ ਦਿੱਤਾ।

 

 

 

 

 

ਹੁਣ ਸਿੱਧੇ ਟਕਰਾਅ ਵੱਲ ਜਾ ਰਹੇ ਨੇ ਤੇ ਕੇਂਦਰੀ ਤੰਤਰ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਵਧ ਗਿਆ ਹੈ।

 

 

 

 

 

 

 

 

 

ਜੇ ਹੁਣ ਭਾਜਪਾ ਦੀ “ਏ ਟੀਮ” ਦਮਦਮੀ ਟਕਸਾਲ ਸਾਰੇ ਕੁਝ ਦੇ ਅੱਗੇ ਲੱਗਣ ਦੇ ਚੱਕਰ ਵਿੱਚ ਹੈ ਤਾਂ ਇਸ ਲਈ ਗਿਆਨੀ ਰਘਬੀਰ ਸਿੰਘ ਜੀ ਵੀ ਜ਼ਿੰਮੇਵਾਰ ਨੇ। ਭਾਜਪਾ ਦੀਆਂ ਬਾਕੀ ਸਾਰੀਆਂ ਟੀਮਾਂ ਵੀ ਇਸ ਵਕਤ ਮੈਦਾਨ ਵਿਚ ਆ ਚੁੱਕੀਆਂ ਨੇ।

 

 

 

 

 

 

 

 

 

 

ਜਥੇਦਾਰੀ ਖੁੱਸਣ ਤੋਂ ਬਾਅਦ ਉਨ੍ਹਾਂ ਕੁਝ ਦਿਨ ਤਕਰੀਬਨ ਰੋਜ਼ ਬਿਆਨ ਦਾਗੇ ਪਰ ਜਦੋਂ ਲੋਕ ਉਨ੍ਹਾਂ ਦੇ ਬਿਆਨ ਉਡੀਕ ਰਹੇ ਸਨ, ਉਨ੍ਹਾਂ ਕਈ-ਕਈ ਦਿਨ ਚੁੱਪ ਵੱਟੀ ਰੱਖੀ। ਉਨ੍ਹਾਂ ਦੀ ਦੁਬਿਧਾ ਅਤੇ ਕਮਜ਼ੋਰੀ ਨੇ ਉਨ੍ਹਾਂ ਨੂੰ ਜਥੇਦਾਰੀ ਤੋਂ ਪਾਸੇ ਕਰਨ ਦਾ ਰਾਹ ਤਾਂ ਖੋਲ੍ਹਿਆ ਹੀ, ਕੌਮ ਹੋਰ ਤ੍ਰਾਸਦੀ ਵੱਲ ਜਾਂਦੀ ਨਜ਼ਰ ਆ ਰਹੀ ਹੈ।

 

 

 

 

 

 

 

 

 

ਉਨ੍ਹਾਂ ਦੀ ਸਖਸ਼ੀਅਤ ਅੰਦਰਲੀ ਦੁਬਿਧਾ, ਕਮਜ਼ੋਰੀ ਅਤੇ ਰੁਜ਼ਗਾਰਵਾਦੀ ਪਹੁੰਚ ਸਾਹਮਣੇ ਆ ਚੁੱਕੀਆਂ ਨੇ।

 

 

 

 

 

ਹਾਲਾਤ ਦੀ ਸਿਤਮਜ਼ਰੀਫ਼ੀ ਵੇਖੋ ਕਿ ਇਤਿਹਾਸਕ ਮੌਕੇ ਨੂੰ ਵੱਡੇ ਖ਼ਤਰੇ ਵਿੱਚ ਬਦਲਣ ਵਿੱਚ ਜ਼ਿੰਮੇਵਾਰ ਸੱਜਣ ਦੀ ਦੁਬਾਰਾ ਬਹਾਲੀ ਸਭ ਤੋਂ ਵੱਡਾ ਮੁੱਦਾ ਬਣ ਚੁੱਕਿਆ ਹੈ ਤੇ 28 ਮਾਰਚ ਨੂੰ ਸਥਿਤੀ ਟਕਰਾਅ ਵੱਲ ਵਧ ਰਹੀ ਹੈ।

 

 

 

 

 

 

 

ਜੇ ਉਸ ਦਿਨ ਕੋਈ ਮਾੜੀ ਘਟਨਾ ਹੁੰਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਬਾਕੀਆਂ ਦੇ ਨਾਲ-ਨਾਲ ਗਿਆਨੀ ਜੀ ਦੀ ਵੀ ਹੋਵੇਗੀ।
#Unpopular_Opinions
#Unpopular_Ideas
#Unpopular_Facts