Punjab Farmer Protest – ਕਿਸਾਨਾਂ ਦੇ ਮਸਲੇ ‘ਤੇ ਲਗਾਤਾਰ ਝੂਠ ਬੋਲ ਰਹੀ ਹੈ ਭਗਵੰਤ ਮਾਨ ਸਰਕਾਰ
ਪਹਿਲਾਂ ਮੀਡੀਆ ਵਿੱਚ ਇਹ ਕਿਹਾ ਗਿਆ ਸੀ ਕਿ ਸ਼ੰਭੂ ਬਾਰਡਰ ‘ਤੇ ਪੁਲਿਸ ਕਾਰਵਾਈ ਉਦਯੋਗਪਤੀਆਂ ਦੀ ਫੀਡਬੈਕ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ ਕਿਉਂਕਿ ਸਨਅਤ ਅਤੇ ਵਪਾਰ ਦਾ ਬਹੁਤ ਨੁਕਸਾਨ ਹੋ ਰਿਹਾ ਸੀ।
ਫਿਰ ਆਤਿਸ਼ੀ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਾਅਵਾ ਕੀਤਾ ਕਿ ਕਿਸਾਨ ਮੋਰਚੇ ਨੂੰ ਚੁੱਕਣਾ ਜਰੂਰੀ ਸੀ ਕਿਉਂਕਿ ਇਹ ਬੇਰੁਜ਼ਗਾਰੀ ਅਤੇ ਨਸ਼ਾਖੋਰੀ ਵਧਣ ਦਾ ਕਾਰਨ ਬਣ ਰਿਹਾ ਸੀ।
ਹੁਣ ਪੰਜਾਬ ਪੁਲਿਸ ਹਲਫ਼ਨਾਮੇ ‘ਤੇ ਕਹਿ ਰਹੀ ਹੈ ਕਿ ਉਨ੍ਹਾਂ ਕੋਲ ਖੁਫੀਆ ਜਾਣਕਾਰੀ ਸੀ ਕਿ ਕਿਸਾਨਾਂ ਨੇ ਦਿੱਲੀ ਦੀ ਆਪਣੀ ਅਗਲੀ ਯਾਤਰਾ ਦੌਰਾਨ ਬੈਰੀਕੇਡਾਂ ਨੂੰ ਤੋੜਨਾ ਸੀ।
ਦੂਜੇ ਪਾਸੇ ਭਗਵੰਤ ਮਾਨ ਕਹਿ ਰਿਹਾ ਹੈ ਕਿ ਕਿਸਾਨਾਂ ਨੂੰ ਕੇਂਦਰ ਨਾਲ ਲੜਨ ਲਈ ਦਿੱਲੀ ਜਾਣ ਦੀ ਲੋੜ ਹੈ।
ਇਹ ਸਾਬਤ ਕਰਦਾ ਹੈ ਕਿ ‘ਆਪ’ ਵਾਲਿਆਂ ਨੂੰ ਸ਼ਰੇਆਮ ਝੂਠ ਬੋਲਦਿਆਂ ਬਿਲਕੁਲ ਸ਼ਰਮ ਨਹੀਂ ਆਉਂਦੀ।
#Unpopular_Opinions
#Unpopular_Ideas
#Unpopular_Facts