Breaking News

Canada ਪੋਤੇ ਕੋਲ ਘੁੰਮਣ ਗਏ ਭਾਰਤੀ ਨੇ ਸਕੂਲੀ ਵਿਦਿਆਰਥਣਾਂ ਨਾਲ ਕੀਤੀ ਸ਼ਰਮਨਾਕ ਹਰਕਤ, ਹੁਣ ਕੀਤਾ ਜਾਵੇਗਾ ਡਿਪੋਰਟ

Canada ਪੋਤੇ ਕੋਲ ਘੁੰਮਣ ਗਏ ਭਾਰਤੀ ਨੇ ਸਕੂਲੀ ਵਿਦਿਆਰਥਣਾਂ ਨਾਲ ਕੀਤੀ ਸ਼ਰਮਨਾਕ ਹਰਕਤ, ਹੁਣ ਕੀਤਾ ਜਾਵੇਗਾ ਡਿਪੋਰਟ

 

 

 

 

 

 

 

 

 

 

 

 

 

 

 

 

 

 

 

 

 

 

 

 

indian Man deported from Canada : ਕੈਨੇਡਾ ਘੁੰਮਣ ਗਏ ਇੱਕ 51 ਸਾਲਾਂ ਭਾਰਤੀ ਵਿਅਕਤੀ ‘ਤੇ ਕੈਨੇਡਾ ਸਰਕਾਰ ਨੇ ਬੈਨ ਲਗਾ ਕੇ ਡਿਪੋਰਟ ਕਰਨ ਦਾ ਫ਼ੈਸਲਾ ਸੁਣਾਇਆ ਹੈ। ਦਰਅਸਲ ‘ਚ ਜਗਜੀਤ ਸਿੰਘ ਨੂੰ ਦੋ ਨਾਬਾਲਿਗ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਅਤੇ ਪਰੇਸ਼ਾਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

 

ਜਗਜੀਤ ਸਿੰਘ ਜੁਲਾਈ ਵਿਚ ਆਪਣੇ ਪੋਤੇ ਨੂੰ ਮਿਲਣ ਲਈ ਕੈਨੇਡਾ ਦੇ ਓਟਾਰੀਓ ਆਇਆ ਸੀ, ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਵਾਪਸ ਆਉਣ ‘ਤੇ ਬੈਨ ਲਗਾ ਦਿੱਤਾ ਜਾਵੇਗਾ

 

 

 

 

 

 

 

 

 

 

 

 

 

 

 

 

 

 

 

 

 

indian Man deported from Canada : ਕੈਨੇਡਾ ਘੁੰਮਣ ਗਏ ਇੱਕ 51 ਸਾਲਾਂ ਭਾਰਤੀ ਵਿਅਕਤੀ ‘ਤੇ ਕੈਨੇਡਾ ਸਰਕਾਰ ਨੇ ਬੈਨ ਲਗਾ ਕੇ ਡਿਪੋਰਟ ਕਰਨ ਦਾ ਫ਼ੈਸਲਾ ਸੁਣਾਇਆ ਹੈ। ਦਰਅਸਲ ‘ਚ ਜਗਜੀਤ ਸਿੰਘ ਨੂੰ ਦੋ ਨਾਬਾਲਿਗ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਅਤੇ ਪਰੇਸ਼ਾਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

ਜਗਜੀਤ ਸਿੰਘ ਜੁਲਾਈ ਵਿਚ ਆਪਣੇ ਪੋਤੇ ਨੂੰ ਮਿਲਣ ਲਈ ਕੈਨੇਡਾ ਦੇ ਓਟਾਰੀਓ ਆਇਆ ਸੀ, ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਵਾਪਸ ਆਉਣ ‘ਤੇ ਬੈਨ ਲਗਾ ਦਿੱਤਾ ਜਾਵੇਗਾ।

 

 

 

 

 

 

 

 

 

 

 

 

 

 

 

 

ਕੈਨੇਡਾ ਤੋਂ ਡਿਪੋਰਟ ਕੀਤਾ ਭਾਰਤੀ ਨਾਗਰਿਕ

 

 

 

 

 

 

 

 

 

 

 

 

 

 

 

 

 

 

 

 

 

 

 

 

ਪੁਲਿਸ ਨੇ ਕਿਹਾ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਜਗਜੀਤ ਸਿੰਘ ਨੇ ਸਾਰਨੀਆ ਖੇਤਰ ਦੇ ਇੱਕ ਸਥਾਨਕ ਹਾਈ ਸਕੂਲ ਦੇ ਬਾਹਰ ਸਮੌਕਿੰਗ ਇਲਾਕੇ ਵਿੱਚ ਅਕਸਰ ਜਾਣਾ ਸ਼ੁਰੂ ਕਰ ਦਿੱਤਾ, ਜਿੱਥੇ ਉਸਨੇ ਕਥਿਤ ਤੌਰ ‘ਤੇ ਨੌਜਵਾਨ ਕੈਨੇਡੀਅਨ ਕੁੜੀਆਂ ਦਾ ਜਿਨਸੀ ਸ਼ੋਸ਼ਣ ਅਤੇ ਪਰੇਸ਼ਾਨ ਕੀਤਾ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਹ 8 ਸਤੰਬਰ ਤੋਂ 11 ਸਤੰਬਰ ਦੇ ਵਿਚਕਾਰ ਸਮੋਕਿੰਗ ਏਰੀਆ ਵਿੱਚ ਵਾਰ-ਵਾਰ ਸਕੂਲੀ ਵਿਦਿਆਰਥਣਾਂ ਕੋਲ ਗਿਆ। ਉਸਨੇ ਕੁੜੀਆਂ ਨਾਲ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨਾਲ ਡਰੱਗ ਅਤੇ ਸ਼ਰਾਬ ਬਾਰੇ ਗੱਲ ਕੀਤੀ।

 

 

 

 

 

 

 

 

 

 

 

 

 

 

 

 

 

 

 

 

 

ਖ਼ਬਰਾਂ ਅਨੁਸਾਰ ਸ਼ਿਕਾਇਤਕਰਤਾਵਾਂ ਵਿੱਚੋਂ ਇੱਕ ਨੇ ਪੁਲਿਸ ਨੂੰ ਦੱਸਿਆ ਕਿ ਕੁੜੀਆਂ ਨੇ ਸ਼ੁਰੂ ਵਿੱਚ ਫੋਟੋਆਂ ਖਿੱਚਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਹ ਇਸ ਉਮੀਦ ਵਿੱਚ ਮੰਨ ਗਈਆਂ ਕਿ ਫੋਟੋਆਂ ਖਿੱਚਣ ਤੋਂ ਬਾਅਦ ਉਹ ਚਲਾ ਜਾਵੇਗਾ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਪਰ ਇਸ ਦੀ ਬਜਾਏ ਉਸਨੇ ਕਥਿਤ ਤੌਰ ‘ਤੇ ਉਨ੍ਹਾਂ ਦੇ ਗਲੇ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਜਾਂਚਕਰਤਾਵਾਂ ਨੇ ਕਿਹਾ ਕਿ ਜਗਜੀਤ ਸਿੰਘ ਨੇ ਕੁੜੀਆਂ ਦਾ ਸਕੂਲ ਤੋਂ ਬਾਹਰ ਨਿਕਲਣ ਤੋਂ ਬਾਅਦ ਵੀ ਪਿੱਛਾ ਕੀਤਾ।

 

 

 

 

 

 

 

 

 

 

 

 

 

 

 

 

 

 

 

 

ਨਾਬਾਲਗ ਕੁੜੀਆਂ ਨਾਲ ਬਦਸਲੂਕੀ ਕਰਨ ਦੇ ਆਰੋਪ

ਜਗਜੀਤ ਸਿੰਘ ਨੂੰ 16 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਜਿਨਸੀ ਦਖਲਅੰਦਾਜ਼ੀ ਅਤੇ ਜਿਨਸੀ ਹਮਲੇ ਦਾ ਆਰੋਪ ਲਗਾਇਆ ਗਿਆ ਸੀ। ਕੁਝ ਦਿਨਾਂ ਬਾਅਦ ਉਸਨੂੰ ਜ਼ਮਾਨਤ ਮਿਲ ਗਈ ਸੀ ਪਰ ਇੱਕ ਨਵੀਂ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਸੇ ਦਿਨ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅਗਲੇ ਦਿਨ ਉਸਨੂੰ ਦੁਬਾਰਾ ਜ਼ਮਾਨਤ ਦੇ ਮਿਲ ਸੀ ਪਰ ਕੋਈ ਇੰਟਰਪ੍ਰੇਟਰ ਮੌਜੂਦ ਨਾ ਹੋਣ ਕਾਰਨ ਉਸਨੂੰ ਇੱਕ ਹੋਰ ਰਾਤ ਹਿਰਾਸਤ ਵਿੱਚ ਬਿਤਾਉਣੀ ਪਈ।

 

 

 

 

 

 

 

 

 

 

 

 

 

 

 

 

 

 

 

 

 

 

ਜਗਜੀਤ ਸਿੰਘ ਨੇ 19 ਸਤੰਬਰ ਨੂੰ ਸਾਰਨੀਆ ਦੀ ਇੱਕ ਅਦਾਲਤ ਵਿੱਚ ਸੈਕਸੁਅਲ ਇੰਟਰਫੇਸ ਲਈ ਖੁਦ ਨੂੰ ਦੋਸ਼ੀ ਨਹੀਂ ਮੰਨਿਆ ਪਰ ਕ੍ਰਿਮਿਨਲ ਹੈਰੇਸਮੈਂਟ ਦੇ ਛੋਟੇ ਅਪਰਾਧ ਲਈ ਦੋਸ਼ੀ ਮੰਨਿਆ। ਜਸਟਿਸ ਕ੍ਰਿਸਟਾ ਲਿਨ ਲੇਸਜ਼ਿੰਸਕੀ ਨੇ ਕਿਹਾ, “ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”

ਜਗਜੀਤ ਸਿੰਘ ਦੇ ਵਕੀਲ ਨੇ ਜੱਜ ਨੂੰ ਦੱਸਿਆ ਕਿ ਉਸ ਕੋਲ 30 ਦਸੰਬਰ ਨੂੰ ਭਾਰਤ ਵਾਪਸ ਆਉਣ ਲਈ ਟਿਕਟ ਸੀ ਪਰ ਜੱਜ ਨੇ ਉਸ ਨੂੰ ਡਿਪੋਰਟ ਕਰਨ ਦਾ ਹੁਕਮ ਦਿੱਤਾ ਅਤੇ ਕੈਨੇਡਾ ਵਿੱਚ ਉਸ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ। ਉਸਨੂੰ ਤਿੰਨ ਸਾਲਾਂ ਦਾ ਪ੍ਰੋਬੇਸ਼ਨ ਆਰਡਰ ਵੀ ਮਿਲਿਆ, ਜਿਸ ਤਹਿਤ ਉਸਨੂੰ ਕਿਸੇ ਵੀ ਲੜਕੀ ਨਾਲ ਗੱਲ ਕਰਨ, ਕੰਮ ਕਰਨ ਜਾਂ ਸਕੂਲ ਜਾਣ ਦੀ ਜਗ੍ਹਾ ‘ਤੇ ਜਾਣ ‘ਤੇ ਰੋਕ ਹੈ।

Check Also

Elon Musk ਦਾ ਵੱਡਾ ਦਾਅਵਾ: AI ਯੁੱਗ ‘ਚ ਨਾ ਨੌਕਰੀਆਂ ਦੀ ਰਹੇਗੀ ਜ਼ਰੂਰਤ, ਨਾ ਪੈਸੇ ਦੀ

Elon Musk ਦਾ ਵੱਡਾ ਦਾਅਵਾ: AI ਯੁੱਗ ‘ਚ ਨਾ ਨੌਕਰੀਆਂ ਦੀ ਰਹੇਗੀ ਜ਼ਰੂਰਤ, ਨਾ ਪੈਸੇ …