Breaking News

Farmer Protest -ਕਿਸਾਨ ਧਰਨੇ ਚੁੱਕੇ ਜਾਣ ਤੋਂ ਬਾਅਦ ਸਰਕਾਰ ਦੇ ਰਹੀ ਹੈ ਜੇਤੂ ਪ੍ਰਭਾਵ

Farmer Protest -ਕਿਸਾਨ ਧਰਨੇ ਚੁੱਕੇ ਜਾਣ ਤੋਂ ਬਾਅਦ ਸਰਕਾਰ ਦੇ ਰਹੀ ਹੈ ਜੇਤੂ ਪ੍ਰਭਾਵ


ਇਸ ਤਰਾਂ ਪ੍ਰਭਾਵ ਦਿੱਤਾ ਜਾ ਰਿਹਾ ਕਿ ਪੰਜਾਬ ਦੇ ਸਾਰੇ ਮਸਲੇ
ਇਸ ਧਰਨੇ ਕਾਰਨ ਸਨ ਤੇ ਹੁਣ ਸਾਰੇ ਮਸਲੇ ਹੱਲ ਹੋ ਜਾਣਗੇ।

ਪਤਾ ਨਹੀਂ ਇਸ ਸੰਘੀ ਸੰਦ ਮਗਰ ਚਾਰ ਹਿੰਦੂ ਹਨ ਜਾਂ ਨਹੀਂ ਪਰ ਇਹ ਖ਼ਬਰ ਪ੍ਰਭਾਵ ਇਹ ਦਿੰਦੀ ਹੈ ਕਿ ਧੱਕੇ ਨਾਲ ਧਰਨਾ ਚੁੱਕੇ ਜਾਣ ਤੋਂ ਬਾਅਦ ਪੰਜਾਬ ਦਾ ਸਮੁੱਚਾ ਵਪਾਰੀ ਵਰਗ ਖੁਸ਼ੀ ‘ਚ ਲੱਡੂ ਵੰਡ ਰਿਹਾ ਹੈ।

ਮਸਲੇ ਨੂੰ ਧਾਰਮਿਕ ਰੰਗ ਦੇਣ ਲਈ ਸੰਘੀ ਸੰਦ ਨੇ ਸ਼ਿਵਲਿੰਗ ਦੀ ਵਰਤੋਂ ਵੀ ਯਕੀਨੀ ਬਣਾਈ। ਇਹ ਗੱਲ ਵੱਖਰੀ ਹੈ ਪੰਜਾਬ ਦੇ ਸੂਝਵਾਨ ਹਿੰਦੂ ਨੂੰ ਇਸ ਦੀ ਸਮਝ ਹੈ ਤੇ ਉਹ ਬੋਲ ਵੀ ਰਿਹਾ। (ਦੀਪਕ ਚਨਾਰਥਲ, ਡਾ ਗਾਂਧੀ ਤੇ ਪਰਵੀਨ ਸ਼ਰਮਾ ਦੇ ਸਕਰੀਨਸ਼ਾਟ ਦੇਖੋ)

ਕੋਈ ਵੱਡੀ ਗੱਲ ਨਹੀਂ ਕਿ ਕੇਜਰੀਵਾਲ ਜਾਂ ਭਗਵੰਤ ਮਾਨ ਜਾਂ ਉਸਦਾ ਕੋਈ ਵਿਧਾਇਕ ਪੰਜਾਬ ਦੇ ਵਪਾਰੀਆਂ ਤੋਂ ਗੈਂਗਸਟਰਾਂ ਵਲੋਂ ਫਿਰੌਤੀਆਂ ਮੰਗੇ ਜਾਣ ਬਾਰੇ ਵੀ ਇਹ ਕਹਿ ਦੇਵੇ ਕਿ ਇਸ ਧਰਨੇ ਦੇ ਚੁੱਕੇ ਜਾਣ ਨਾਲ ਹੁਣ ਉਹ ਮਸਲਾ ਵੀ ਹੱਲ ਹੋ ਜਾਵੇਗਾ।

ਅਫਸੋਸ! ਪੰਜਾਬ ਦੀ ਚਲਦੀ ਸਨਅਤ ਉਜਾੜ ਕੇ ਹਿਮਾਚਲ-ਹਰਿਆਣੇ ਵਾੜ ਦਿੱਤੀ ਗਈ ਤੇ ਪੰਜਾਬ ਦੇ ਸਨਅਤਕਾਰਾਂ ਦੀ ਸੌੜੀ ਸਮਝ ਇਹ ਹੈ ਕਿ ਉਨ੍ਹਾਂ ਦਾ ਨੁਕਸਾਨ ਕਿਸਾਨੀ ਧਰਨਿਆਂ ਨਾਲ ਹੋ ਰਿਹਾ।
ਪੰਜਾਬ ਤੋਂ ਖੋਹ ਕੇ, ਇੰਨਾ ਜ਼ੋਰ ਲਾਉਣ ਦੇ ਬਾਵਜੂਦ ਵੀ ਹਿਮਾਚਲ ਨੰਗ ਦਾ ਨੰਗ ਹੈ। ਪੰਜਾਬ ਦੀ ਆਰਥਿਕਤਾ ਮੁੱਖ ਤੌਰ ‘ਤੇ ਪੰਜਾਬੀਆਂ ਵੱਲੋਂ ਬਾਹਰਲੇ ਮੁਲਕਾਂ ਤੋਂ ਭੇਜੇ ਜਾਂਦੇ ਪੈਸੇ ਨਾਲ ਚੱਲ ਰਹੀ, ਜਿਸ ਨਾਲ ਦੁਕਾਨਾਂ ਤੇ ਬਜ਼ਾਰ ਦਾ ਸਮਾਨ ਵਿਕ ਰਿਹਾ। ਪੰਜਾਬੀ ਵਪਾਰੀ ਸਮਝੇ ਕਿ ਕਿਸਾਨ ਬਚਿਆ ਤਾਂ ਬਜ਼ਾਰ ਬਚੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

-ਕੈਨੇਡਾ ‘ਚ ਜਲਦ ਹੀ ਹੋਣਗੀਆਂ ਸੰਸਦੀ ਚੋਣਾਂ
-ਇੱਕ ਮਿਲੀਅਨ ਤੱਕ ਦੇ ਘਰਾਂ ‘ਤੇ ਨਹੀਂ ਲੱਗੇਗੀ ਜੀਐਸਟੀ
-ਬੀਸੀ ਸਰਕਾਰ ਨੇ ਐਲਾਨੀ ਫੰਡਿੰਗ ਤੋਂ ਪੈਰ ਪਿਛਾਂਹ ਖਿੱਚ ਲਏ
-ਖੁਸ਼ ਰਹਿਣ ਦੇ ਮਾਮਲੇ ‘ਚ ਕੈਨੇਡਾ-ਅਮਰੀਕਾ ਹੋਰ ਥੱਲੇ ਗਏ
-ਸੁਪਰੀਮ ਕੋਰਟ ਦਾ ਫੈਸਲਾ ਉਲੰਘ ਕੇ ਸਰਕਾਰ ਨੇ ਚੁੱਕੇ ਕਿਸਾਨ ਧਰਨੇ
-ਕਿਸਾਨ ਧਰਨੇ ਚੁੱਕੇ ਜਾਣ ਤੋਂ ਬਾਅਦ ਸਰਕਾਰ ਦੇ ਰਹੀ ਹੈ ਜੇਤੂ ਪ੍ਰਭਾਵ

A team of doctors from PIMS Hospital and the district administration are continously monitoring Jagjeet Singh Dallewal at Jalandhar Cantt. Dallewal is refusing to end his fast, is on medical aid.

Reports of farmers protesting in the Gidderbaha, Rampura Phool & Tarn Taran against the action of Punjab Govt on the Shambhu – Khanouri Border.