Breaking News

#Punjab AAP Rajya Sabha MP Harbhajan Singh – “ਸਰਕਾਰੀ ਜ਼ਮੀਨ ਛੁਡਵਾਉਣਾ ਸਰਕਾਰ ਦਾ ਹੱਕ, ਕਿਸੇ ਦੀ ਛੱਤ ਢਾਹੁਣਾ ਗ਼ਲਤ”

AAP Rajya Sabha MP Harbhajan Singh opposes Punjab Govt’s action! Harbhajan Singh said he disagrees with the Punjab Government’s use of JCB machines to demolish drug peddlers’ houses, stating, “I am not in favor of demolishing houses; drug suppliers should be arrested instead.” #Punjab

ਬੁਲਡੋਜ਼ਰ ਐਕਸ਼ਨ ਦੇ ਬੋਲੇ ਹਰਭਜਨ ਭਜੀ, “ਸਰਕਾਰੀ ਜ਼ਮੀਨ ਛੁਡਵਾਉਣਾ ਸਰਕਾਰ ਦਾ ਹੱਕ, ਕਿਸੇ ਦੀ ਛੱਤ ਢਾਹੁਣਾ ਗ਼ਲਤ”

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਬੁਰਜ ਹਰੀ ਸਿੰਘ ਵਿੱਚ ਕਥਿਤ ਨਸ਼ਾ ਤਸਕਰ ਅਮਰਜੀਤ ਸਿੰਘ ‘ਪੱਪਾ’ ਦੀ ਪਿੰਡ ਦੀ ਪੰਚਾਇਤੀ ਜ਼ਮੀਨ (ਛੱਪੜ) ’ਤੇ ਬਣਾਈ ਤਿੰਨ ਮੰਜ਼ਿਲਾ ਕੋਠੀ ’ਤੇ ਬੁਲਡੋਜ਼ਰ ਚਲਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਅੰਕੁਰ ਗੁਪਤਾ, ਐੱਸਪੀ (ਸਥਾਨਕ) ਪਰਮਿੰਦਰ ਸਿੰਘ ਦਿਓਲ, ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ ਅਤੇ ਡੀਐੱਸਪੀ ਰਾਏਕੋਟ ਹਰਜਿੰਦਰ ਸਿੰਘ, ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਥਾਣਾ ਸ਼ਹਿਰੀ ਦੇ ਮੁਖੀ ਅਮਰਜੀਤ ਸਿੰਘ ਗਿੱਲ ਭਾਰੀ ਪੁਲੀਸ ਫੋਰਸ ਸਮੇਤ ਮੌਜੂਦ ਸਨ।

ਘਰ ਢਾਹੁਣ ਤੋਂ ਪਹਿਲਾਂ ਡਿਊਟੀ ਮੈਜਿਸਟ੍ਰੇਟ ਰਾਕੇਸ਼ ਕੁਮਾਰ ਆਹੂਜਾ ਅਤੇ ਬੀਡੀਪੀਓ ਜਸਵਿੰਦਰ ਸਿੰਘ ਨੇ ਮੁਲਜ਼ਮ ਅਮਰਜੀਤ ਸਿੰਘ ਦੀ ਮਾਤਾ ਅਵਤਾਰ ਕੌਰ ਨੂੰ ਅਦਾਲਤੀ ਸਟੇਅ ਜਾਂ ਹੋਰ ਕਾਰਵਾਈ ਰੋਕੂ ਆਦੇਸ਼ ਦਿਖਾਉਣ ਲਈ ਕਿਹਾ। ਅਵਤਾਰ ਕੌਰ ਵੱਲੋਂ ਕੋਈ ਆਦੇਸ਼ ਨਾ ਦਿਖਾਏ ਜਾਣ ਮਗਰੋਂ ਪ੍ਰਸ਼ਾਸਨ ਨੇ ਘਰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਮੌਜੂਦ ਸਨ।


ਜ਼ਿਲ੍ਹਾ ਪੁਲੀਸ ਮੁਖੀ ਅੰਕੁਰ ਗੁਪਤਾ ਨੇ ਦੱਸਿਆ ਕਿ ਅਮਰਜੀਤ ਖ਼ਿਲਾਫ਼ ਨਸ਼ਾ ਤਸਕਰੀ ਦੇ 12, ਉਸ ਦੇ ਦੋਵੇਂ ਪੁੱਤਰਾਂ ਖ਼ਿਲਾਫ਼ ਪੰਜ-ਪੰਜ ਅਤੇ ਪਤਨੀ ਸੋਨੀ ਕੌਰ ਖ਼ਿਲਾਫ਼ ਚਾਰ ਮਾਮਲਿਆਂ ਸਣੇ ਕੁੱਲ 26 ਕੇਸ ਦਰਜ ਹਨ। ਉਸ ਦੇ ਦੋਵੇਂ ਪੁੱਤਰ ਹਰਪ੍ਰੀਤ ਸਿੰਘ ਉਰਫ਼ ਚਿੱਲੂ ਅਤੇ ਗੁਰਪ੍ਰੀਤ ਸਿੰਘ ਗੋਪੀ ਜੇਲ੍ਹ ਵਿੱਚ ਹਨ। ਅਮਰਜੀਤ ਸਿੰਘ ‘ਪੱਪਾ’ ਫ਼ਰਾਰ ਹੈ, ਜਦੋਂਕਿ ਉਸ ਦੀ ਪਤਨੀ ਸੋਨੀ ਕੌਰ ਪੁਲੀਸ ਕਾਰਵਾਈ ਤੋਂ ਪਹਿਲਾਂ ਹੀ ਖਿਸਕ ਗਈ। ਪਿੰਡ ਦੇ ਸਪੋਰਟਸ ਕਲੱਬ ਦੇ ਆਗੂਆਂ ਨੇ ਪੁਲੀਸ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਲੱਡੂ ਵੰਡੇ।