On the Himachal & Punjab issue, Himachal Pradesh CM Sukhwinder Sukhu spoke in the Vidhan Sabha and said that he had a conversation with Punjab CM Bhagwant Mann regarding the incidents. CM Mann assured that action would be taken against the miscreants.
CM Sukhu also stated that those coming to Himachal from Punjab are like brothers, as they were once part of Maha Punjab. Additionally, he mentioned that Punjab is like an elder brother. #Punjab #Himachal
ਹਿਮਾਚਲ ‘ਚ ਮੋਟਰਸਾਈਕਲਾਂ ਤੋਂ ਸੰਤ ਜਰਨੈਲ ਸਿੰਘ
ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਉਤਾਰਨ ਦਾ ਮਾਮਲਾ
CM ਸੁੱਖੂ ਨੇ ਮੁੱਖ ਮੰਤਰੀ ਮਾਨ ਕੋਲ ਚੁੱਕਿਆ HRTC ਬੱਸਾਂ ਦੀ ਸੁਰੱਖਿਆ ਦਾ ਮੁੱਦਾ
ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ, ਤਾਂ ਜੋ ਦੋਵਾਂ ਸੂਬਿਆਂ ‘ਚ ਭਾਈਚਾਰਾ ਕਾਇਮ ਰਹੇ।
Himachal CM talks to CM Mann: ਪੰਜਾਬ ਵਿੱਚ ਹਿਮਾਚਲ ਦੀਆਂ ਬੱਸਾਂ ਅਤੇ ਵਾਹਨਾਂ ਦੀ ਭੰਨਤੋੜ ਦਾ ਮੁੱਦਾ ਅੱਜ ਹਿਮਾਚਲ ਦੀ ਵਿਧਾਨ ਸਭਾ ਵਿੱਚ ਮੁੜ ਗੂੰਜਿਆ। CM ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਹੋਈ ਹੈ। ਭਗਵੰਤ ਮਾਨ ਨੇ ਬਣਦੀ ਕਾਰਵਾਈ ਕਰਨ ਦਾ ਪੂਰਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਪੁਲਿਸ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।
ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ, ਤਾਂ ਜੋ ਦੋਵਾਂ ਸੂਬਿਆਂ ‘ਚ ਭਾਈਚਾਰਾ ਕਾਇਮ ਰਹੇ।
ਪੰਜਾਬ ਵਿੱਚ ਸਰਕਾਰੀ ਬੱਸਾਂ ਤੋਂ ਇਲਾਵਾ ਐਚਪੀ ਨੰਬਰ ਵਾਲੇ ਨਿੱਜੀ ਵਾਹਨਾਂ ਨੂੰ ਵੀ ਰੋਕਿਆ ਜਾ ਰਿਹਾ ਹੈ। ਇਨ੍ਹਾਂ ‘ਤੇ ਸੰਤ ਭਿੰਡਰਾਂਵਾਲੇ ਦੇ ਪੋਸਟਰ ਲਾਏ ਜਾ ਰਹੇ ਹਨ। ਬੀਤੀ ਸ਼ਾਮ ਵੀ ਦੋ ਨੌਜਵਾਨਾਂ ਨੇ ਪੰਜਾਬ ਦੇ ਖਰੜ ਵਿੱਚ ਚੰਡੀਗੜ੍ਹ ਤੋਂ ਹਮੀਰਪੁਰ ਆ ਰਹੀ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਬੱਸ ਨੂੰ ਰੋਕਿਆ ਅਤੇ ਉਨ੍ਹਾਂ ਉੱਤੇ ਲਾਠੀਆਂ ਅਤੇ ਪੱਥਰਾਂ ਨਾਲ ਹਮਲਾ ਕੀਤਾ।
ਇਸ ਦੌਰਾਨ ਹਿਮਾਚਲ ਡਰਾਈਵਰ-ਕੰਡਕਟਰ ਯੂਨੀਅਨ ਦੇ ਪ੍ਰਧਾਨ ਮਾਨਸਿੰਘ ਠਾਕੁਰ ਨੇ ਕਿਹਾ ਕਿ ਜੇਕਰ ਅੱਜ ਇਨ੍ਹਾਂ ਘਟਨਾਵਾਂ ਨੂੰ ਨਾ ਰੋਕਿਆ ਗਿਆ ਤਾਂ ਭਲਕੇ ਐਚਆਰਟੀਸੀ ਦੇ ਡਰਾਈਵਰ-ਕੰਡਕਟਰ ਪੰਜਾਬ ਬੱਸਾਂ ਨਹੀਂ ਭੇਜਣਗੇ। ਉਹ ਆਪਣੀ ਅਤੇ ਆਪਣੇ ਯਾਤਰੀਆਂ ਦੀ ਜਾਨ ਨੂੰ ਖ਼ਤਰੇ ਵਿਚ ਨਹੀਂ ਪਾ ਸਕਦੇ ।
ਉਨ੍ਹਾਂ ਕਿਹਾ ਕਿ ਅੱਜ ਵੀ ਪੰਜ-ਛੇ ਬੱਸਾਂ ਪੰਜਾਬ ਨਹੀਂ ਗਈਆਂ। ਉਨ੍ਹਾਂ ਕਿਹਾ ਕਿ ਨਿਗਮ ਦੇ ਡਰਾਈਵਰ ਅਤੇ ਕੰਡਕਟਰ ਕੋਈ ਵੀ ਜੋਖ਼ਮ ਨਹੀਂ ਉਠਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਬੱਸ ਦੀ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
On the Himachal & Punjab issue, Himachal Pradesh CM Sukhwinder Sukhu spoke in the Vidhan Sabha and said that he had a conversation with Punjab CM Bhagwant Mann regarding the incidents. CM Mann assured that action would be taken against the miscreants. CM Sukhu also stated that… pic.twitter.com/lTc8OJlz4S
— Gagandeep Singh (@Gagan4344) March 19, 2025