Breaking News

ਬੰਜੀ ਜੰਪਿੰਗ ਦੌਰਾਨ ਕੁੜੀ ਨੂੰ ਪਿਆ ਦਿਲ ਦਾ ਦੌਰਾ! ਬੇਹੋਸ਼ੀ ਦੀ ਹਾਲਤ ‘ਚ ਹਵਾ ‘ਚ ਝੂਲਦੀ ਰਹੀ, ਵੀਡੀਓ ਵਾਇਰਲ

ਹਾਲਹੀ ‘ਚ ਰਿਸ਼ੀਕੇਸ਼ ‘ਚ ਬੰਜੀ ਜੰਪਿੰਗ ਦੌਰਾਨ ਗੁੜਗਾਓਂ ਦੇ ਇਕ ਨੌਜਵਾਨ ਨਾਲ ਵਾਪਰੇ ਦਰਦਨਾਕ ਹਾਦਸੇ ਮਗਰੋਂ ਹੁਣ ਸੋਸ਼ਲ ਮੀਡੀਆ ‘ਤੇ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ।

ਇਸ ਵੀਡੀਓ ‘ਚ ਕਰੀਬ 20-22 ਸਾਲਾ ਦੀ ਇਕ ਕੁੜੀ ਬੰਜੀ ਜੰਪਿੰਗ ਲਈ ਪੂਰੀ ਤਰ੍ਹਾਂ ਤਿਆਰ ਦਿਖਾਈ ਦਿੰਦੀ ਹੈ। ਚਾਰੇ ਪਾਸੇ ਉੱਚੇ-ਉੱਚੇ ਪਹਾੜਾਂ ਦਾ ਨਜ਼ਾਰਾ ਕਿਸੇ ਦਾ ਵੀ ਦਿਲ ਦਹਿਲਾ ਸਕਦਾ ਹੈ। ਜਿਵੇਂ ਹੀ ਕੁੜੀ ਛਾਲ ਮਾਰਦੀ ਹੈ, ਕੁਝ ਅਜਿਹਾ ਹੁੰਦਾ ਹੈ, ਜਿਸਦੀ ਉਸਨੇ ਸ਼ਾਇਦ ਕਪਲਨਾ ਵੀ ਨਹੀਂ ਕੀਤੀ ਹੋਵੇਗੀ।

 

 

 

 

 

 

 

 

 

 

 

 

 

ਵੀਡੀਓ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੰਪ ਕਰਨ ਦੇ ਕੁਝ ਹੀ ਸਕਿੰਟਾਂ ਬਾਅਦ ਕੁੜੀ ਨੂੰ ਹਵਾ ‘ਚ ਹੀ ਦਿਲ ਦਾ ਦੌਰਾ ਪੈ ਗਿਆ। ਉਹ ਬੇਹੋਸ਼ ਹੋ ਕੇ ਰੱਸੀ ਨਾਲ ਝੂਲਦੀ ਰਹੀ। ਕੁਝ ਹੀ ਦੇਰ ਬਾਅਦ ਕੇਅਰਟੇਕਰ ਉਥੇ ਪਹੁੰਚਦੇ ਹਨ ਅਤੇ ਉਸਨੂੰ ਹੇਠਾਂ ਉਤਾਰਣ ਦੀ ਕੋਸ਼ਿਸ਼ ਕਰਦੇ ਹਨ। ਵੀਡੀਓ ‘ਚ ਇਹ ਸਪਸ਼ਟ ਨਹੀਂ ਹੈ ਕਿ ਕੁੜੀ ਨੂੰ ਸੱਚੀ ਦਿਲ ਦਾ ਦੌਰਾ ਪਿਆ, ਜਾਂ ਉਹ ਘਬਰਾਹਟ ਕਾਰਨ ਬੇਹੋਸ਼ ਹੋਈ ਅਤੇ ਨਾ ਹੀ ਉਸਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

ਵੀਡੀਓ ‘ਤੇ ਲੋਕਾਂ ਦੇ ਕੁਮੈਂਟਾਂ ਦਾ ਹੜ੍ਹ ਆ ਗਿਆ ਹੈ। ਇਕ ਯੂਜ਼ਰ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਸਕ੍ਰਿਪਟਿਡ ਹੈ ਕਿਉਂਕਿ ਕੁੜੀ ਨੇ ਛਾਲ ਮਾਰਨ ਦੌਰਾਨ ਹੱਥ ‘ਚ ਫੜਿਆ ਕੈਨ ਨਹੀਂ ਛੱਡਿਆ। ਕੁਝ ਲੋਕ ਇਸਨੂੰ ਖਤਰਨਾਕ ਖੇਡ ਦੱਸਦੇ ਹੋਏ ਅਜਿਹੇ ਐਡਵੈਂਚਰ ‘ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਹਨ, ਜਦੋਂਕਿ ਕੁਝ ਦਾ ਕਹਿਣਾ ਹੈ ਕਿ ਹਿੰਮਤ ਨਹੀਂ ਹੈ ਤਾਂ ਅਜਿਹੇ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ।

Check Also

Nora Fatehi Denies Dawood-Linked Drug Probe Ties- Jail ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ?

Nora Fatehi breaks silence on Dawood Ibrahim-linked drug probe: ‘This will come with a heavy …