Breaking News

Police Raid – ਰੇਡ ਕਰਨ ਆਈ ਪੰਜਾਬ ਪੁਲਸ ਨੂੰ ਵੇਖ ਮੁੰਡੇ ਨੇ ਜੋ ਕੀਤਾ ਉੱਡ ਜਾਣਗੇ ਹੋਸ਼, ਵੇਖੋ ਮੌਕੇ ਦੀ ਵੀਡੀਓ

Police Raid – ਰੇਡ ਕਰਨ ਆਈ ਪੰਜਾਬ ਪੁਲਸ ਨੂੰ ਵੇਖ ਮੁੰਡੇ ਨੇ ਜੋ ਕੀਤਾ ਉੱਡ ਜਾਣਗੇ ਹੋਸ਼, ਵੇਖੋ ਮੌਕੇ ਦੀ ਵੀਡੀਓ

ਘਰ ਫੂਕ ਸਿਲੰਡਰ ਲੈ ਕੋਠੇ ‘ਤੇ ਚੜ੍ਹ ਗਿਆ ਮੁੰਡਾ, ਇਕੱਠਾ ਹੋ ਗਿਆ ਸਾਰਾ ਪਿੰਡ,

ਅੱਜ ਦੀਨਾਨਗਰ ਦੇ ਪਿੰਡ ਆਵਾਂਖਾ ਵਿਖੇ ਉਸ ਸਮੇਂ ਮਾਹੌਲ ਹਫ਼ੜਾ-ਦਫ਼ੜੀ ਵਾਲਾ ਹੋ ਗਿਆ ਜਦ ਪਿੰਡ ਦੇ ਇੱਕ ਨੌਜਵਾਨ ਦੇ ਘਰ ਤੜਕਸਾਰ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਨੌਜਵਾਨ ਨੇ ਆਪਣੇ ਘਰ ਦੇ ਸਾਰੇ ਸਾਮਾਨ ਨੂੰ ਅੱਗ ਲਾ ਦਿੱਤੀ ਅਤੇ ਘਰ ਦਾ ਸਾਮਾਨ ਗਲੀ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ।

ਨੌਜਵਾਨ ਗੁੱਸੇ ‘ਚ ਗੈਸ ਸਿਲੰਡਰ ਲੈ ਕੇ ਛੱਤ ਦੇ ਚੱਡ ਗਿਆ ਅਤੇ ਖੁਦ ਨੂੰ ਅੱਗ ਲਾਉਣ ਦੀਆਂ ਧਮਕੀਆਂ ਦੇਣ ਲੱਗ ਗਿਆ। ਨੌਜਵਾਨ ਨੇ ਕਿਹਾ ਜੇਕਰ ਕੋਈ ਅਧਿਕਾਰੀ ਉਸ ਕੋਲ ਆਇਆ ਤਾਂ ਉਹ ਆਪਣੇ ਆਪ ਨੂੰ ਮਾਰ ਲਵੇਗਾ। ਜਿਸ ਤੋਂ ਬਾਅਦ ਪੂਰੇ ਸ਼ਹਿਰ ਦੇ ਲੋਕਾਂ ਦਾ ਭਾਰੀ ਇਕੱਠ ਹੋਣਾ ਸ਼ੁਰੂ ਹੋ ਗਿਆ ਤੇ ਇਸ ਨੌਜਵਾਨ ਵੱਲੋਂ ਇਹ ਹਾਈ ਵੋਲਟੇਜ ਡਰਾਮਾ ਕਾਫੀ ਵੱਡੇ ਪੱਧਰ ‘ਤੇ ਕੀਤਾ ਗਿਆ ।

ਇਸ ਸਬੰਧੀ ਜਦ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਸ ਵੱਲੋਂ ਅਜੇ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਜਾਂਚ ਤੋਂ ਬਾਅਦ ਤੱਤ ਸਾਹਮਣੇ ਆਉਣਗੇ ਫਿਰ ਗੱਲ ਕੀਤੀ ਜਾਵੇਗੀ ਪਰ ਇਹ ਹਾਈ ਵੋਲਟੇਜ ਡਰਾਮਾ ਇਲਾਕੇ ਅੰਦਰ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।