Sunanda Sharma Case : ਹੁਣ ਗੀਤਕਾਰ ਸੰਗਦਿਲ 47 ਨੇ ਸੁਨੰਦਾ ਸ਼ਰਮਾ ਨੂੰ ਪੁੱਛੇ ਸਵਾਲ
– “ਟੁੱਟੀਆਂ ਤੜੱਕ ਕਰਕੇ”————
ਮੈਨੂੰ ਸੁਨੰਦਾ ਸ਼ਰਮਾ ਦੇ ਮਸਲੇ ਤੇ msg ਕਾਲਾਂ ਕਰਕੇ ਪੁੱਛਣ ਵਾਲੇ ਸੱਜਣਾ ਨੂੰ ਮੈਂ ਦਸਣਾਂ ਚਾਹੁੰਦਾ ਹਾਂ ਕਿ ਸੁਨੰਦਾ ਜੀ ਤਾਂ ਮੇਰੇ ਦਿੱਤੇ ਪਟਾਕੇ ਗੀਤ ਨੂੰ ਕਿਸੇ ਗਿਣਤੀ ਵਿੱਚ ਹੀ ਨਹੀਂ ਲੈਂਦੇ ਸੀ । ਨਹੀਂ ਯਕੀਨ ਉਸਦੀ “ਮੇਰਾ ਸਫ਼ਰ” ਵੀਡਿਓ ਦੇਖ ਲਿਓ। ਕਦੇ ਉਸਨੇ ਇੰਟਰਵਿਊ ਵਿੱਚ ਮੇਰਾ ਜ਼ਿਕਰ ਨਹੀਂ ਕੀਤਾ ਤੇ ਨਾਂ ਹੀ ਮੇਰੀ ਪਟਾਕੇ ਗੀਤ ਤੋਂ ਬਾਅਦ ਕਦੇ ਗੱਲ ਹੋਈ। ਸਗੋਂ ਉਸਨੇ ਕਿਸੇ ਕੋਲ ਇਹ ਕਿਹਾ ਮੈਂ ਪਟਾਕੇ ਗੀਤ ਨਾ ਗਾਉਂਦੀ ਤਾਂ ਕਿਹੜਾ ਹਿੱਟ ਨਾਂ ਹੁੰਦੀ।
ਪਰ ਬੀਬਾ ਹੁਣ ਭਾਵੇਂ ਜਾਵੇਦ ਅਖ਼ਤਰ ਦੇ ਲਿਖੇ ਗੀਤ ਗਾਈ ਜਾ ਵੱਜੇਗੀਂ “ਬੁੱਲਟ ਦੇ ਪਟਾਕਿਆਂ” ਵਾਲੀ
ਰਹੀ ਗੱਲ ਪਿੰਕੀ ਧਾਲੀਵਾਲ ਹੁਣਾਂ ਨਾਲ ਉੱਠੇ ਮਸਲੇ ਦੀ…!
ਇਹ ਕਹਿ ਰਹੀ ਐ ਮੈਨੂੰ ਓਹਨਾਂ ਨੇ ਮੈਨੂੰ ਕੁੱਝ ਨਹੀਂ ਦਿੱਤਾ…!
ਇਸਦੇ ਜਵਾਬ ਵਿੱਚ ਤੁਸੀਂ ਇਸ ਦੀਆਂ ਪੁਰਾਣੀਆਂ ਵੀਡੀਓਜ਼ ਦੇਖ ਲਓ ਜੇ ਡਿਲੀਟ ਨਾਂ ਕੀਤੀਆਂ ਹੋਈਆਂ ਤਾਂ, ਜਿੰਨਾਂ ਵਿੱਚ ਇਹ ਹਰ ਵੀਡਿਓ ਵਿੱਚ ਕਹਿ ਰਹੀ ਆ ਮੈਨੂੰ ਦੂਜੇ ਪਾਪਾ ਤੇ ਦੂਸਰੀ ਮੰਮੀ ਮਿਲ ਗਏ, ਇਹ ਮੇਰੇ ਮੰਮੀ ਆਪਣਾਂ ਫ਼ਿਕਰ ਘਟ ਕਰਦੇ ਆ ਮੇਰਾ ਵੱਧ। ਕੋਈ ਸੂਟ ਕੋਈ ਕਪੜਾ ਕੋਈ ਸ਼ੌਪਿੰਗ ਕੁੱਝ ਵੀ ਖਾਣ ਪੀਣ ਵਾਲੀ ਚੀਜ਼ ਹੋਵੇ ਮੇਰੀ ਪਸੰਦ ਨੂੰ ਮੁੱਖ ਰੱਖਿਆ ਜਾਂਦਾ। ਮੈਨੂੰ ਇਹਨਾਂ ਵਲੋਂ ਆਪਣੇ ਬੱਚਿਆਂ ਨਾਲੋਂ ਵੱਧ ਸਮਝਿਆ ਜਾਂਦਾ ਹੈ ਅਤੇ ਜਿਸਤੇ ਇਹ ਵਿਆਹ ਦਾ ਵਾਅਦਾ ਕਰਨ ਦੀ ਗੱਲ ਕਰ ਰਹੀ ਹੈ ਉਸਨੂੰ ਤਾਂ ਇਹ ਵੀਡਿਓ ਦੇ ਵਿਚ ਭਰਾ ਦਸਦੀ ਹੁੰਦੀ ਸੀ।
ਰਹੀ ਗੱਲ ਪੈਸੇ ਦੇ ਲੈਣ ਦੇਣ ਦੀ ਜਾਂ ਐਗਰੀਮੈਂਟ ਦੀ।
ਸੁਨੰਦਾ ਕਹਿ ਰਹੀ ਐ ਮੇਰਾ ਤਾਂ ਕੋਈ ਐਗਰੀਮੈਂਟ ਹੀ ਨਹੀਂ ਹੋਇਆ। ਇਹਨਾਂ ਨੇ ਫੇਕ ਬਣਾਇਆ ਹੋਇਆ।
ਮੇਰਾ ਸਵਾਲ ਹੈ ਕਿ ਭੈਣੇ ਮੇਰੀਏ ਜੇ ਤੇਰਾ ਕੋਈ ਐਗਰੀਮੈਂਟ ਹੀ ਨਹੀਂ ਸੀ ਤਾਂ ਭੈਣੇ ਤੂੰ 7,8 ਸਾਲ ਓਥੇ ਕਿਓਂ ਟਿਕੀ ਰਹੀ।
ਤੇ ਜੇ ਓਹ ਤੈਨੂੰ ਕੁੱਝ ਦੇ ਹੀ ਨਹੀਂ ਰਹੇ ਸੀ ਤਾਂ ਤੂੰ ਓਦੋਂ ਕਿਓਂ ਨੀ ਬੋਲੀ, ਉਸ ਵੇਲੇ ਰੌਲਾ ਕਿਓਂ ਨਹੀਂ ਪਾਇਆ। ਕਲਾਕਾਰਾਂ ਨੂੰ ਤਾਂ ਇੱਕ ਪ੍ਰੋਗਰਾਮ ਦੇ ਪੈਸੇ ਨਾਂ ਮਿਲਣ ਤਾਂ ਓਹਨਾਂ ਦੀ ਜਾਨ ਬੁੱਲਾਂ ਤੇ ਆ ਜਾਂਦੀ ਆ , ਫੇਰ ਵੀ ਜੇ ਕਿਸੇ ਨੂੰ ਇੱਕ ਮਹੀਨਾਂ ਕੁੱਝ ਨਾ ਮਿਲੇ ਅੱਗਲਾ ਪਿੱਟਣ ਲੱਗ ਜਾਂਦਾ, ਤੂੰ ਬਿਨਾਂ ਕੁੱਝ ਲਏ 7,8 ਸਾਲ ਓਹਨਾਂ ਲਈ ਗਾਈ ਗਈ…?🧐
ਤੇਰੀਆਂ ਪੁਰਾਣੀਆਂ ਵੀਡਿਓ ਦੇਖ ਕੇ ਬਿੱਲਕੁਲ ਵੀ ਨਹੀਂ ਲਗਦਾ ਕਿ ਤੂੰ ਪਰੈਸ਼ਰ ਜਾਂ ਕਿਸੇ ਦਬਾਅ ਥੱਲੇ ਰਹਿ ਰਹੀ ਐਂ।
ਚਲੋ ਮੰਨ ਲਿਆ ਪਿੰਕੀ ਨੇ ਸੁਨੰਦਾ ਤੋਂ ਬਹੁਤ ਪੈਸਾ ਕਮਾਇਆ , ਪਰ ਉਸਨੇ ਲਾਇਆ ਵੀ ਥੋੜ੍ਹਾ ਨਹੀਂ।
ਅੱਜ ਇਹ ਇੱਕ ਪ੍ਰੋਗਰਾਮ ਦਾ 15 ਲੱਖ ਲੈ ਰਹੀ ਆ , ਇਹ 15 ਲੱਖ ਲੈਣ ਵਾਲੀ ਬਣਾਈ ਕੀਹਨੇ..?
ਬਾਲੀਵੁੱਡ ਦੇ ਸਟਾਰਾਂ ਨੂੰ ਲੈਕੇ ਡੇਢ ਡੇਢ ਕਰੋੜ ਦੇ ਬਣਾਏ ਵੀਡਿਓ, ਇੰਡੀਆ ਦੇ ਮੈਟਰੋ ਸਿਟੀਆਂ ਅਤੇ ਏਅਰਪੋਰਟਾਂ ਤੇ ਪ੍ਰਮੋਸ਼ਨ ਨੈਸ਼ਨਲ ਟੀਵੀ ਤੇ ਇੰਟਰਵਿਊ ਅਤੇ Bigg Boss ਵਿੱਚ ਐਂਟਰੀਆਂ ਫਰੀ ਵਿੱਚ ਹੀ ਨਹੀਂ ਹੁੰਦੀਆਂ। ਬਾਲੀਵੁੱਡ ਦੇ ਆਰਟਿਸਟ 30, 30 ਲੱਖ ਰੀਲ ਪਾਉਣ ਦਾ ਲੈਂਦੇ ਆ। ਜੇਹੜੀਆਂ ਕਿ ਇਹਦੇ ਗੀਤਾਂ ਦੀਆਂ ਪੈਂਦੀਆਂ ਰਹੀਆਂ। ਅੱਜ ਤਾਂ ਕਿਤੇ ਜਾਕੇ 15 ਲੱਖ ਸਟੇਜ ਦਾ ਲੈਣ ਵਾਲੀ ਬਣੀ ਆ।
ਮੈਨੂੰ ਯਾਦ ਆ ਮੈਂ ਇਕ ਵਾਰ ਬਾਈ ਹੁਣਾਂ ਦੇ ਘਰ ਗਿਆ ਤਾਂ ਘਰੇ ਮਸਟੈਂਗ ਗੱਡੀ ਖੜੀ ਵੇਖ ਕੇ ਮੈਂ ਪੁੱਛਿਆ ਕਿ ਆਹ ਗੱਡੀ ਹੁਣ ਲਈ ਆ..? ਕਹਿੰਦੇ ਹਾਂ ਇਹ ਸੁਨੰਦਾ ਨੂੰ ਲੈਕੇ ਦਿੱਤੀ ਆ।
ਤੇ ਸੁਨੰਦਾ ਦੀ Wording ਸੀ ਕੇ 22 ਜੀ ਘਰੇ ਖੜੀਆਂ ਸਾਰੀਆਂ ਗੱਡੀਆਂ ਹੀ ਮੇਰੀਆਂ ਨੇ , ਮੈਨੂੰ ਕਿਹੜਾ ਨਾਂਹ ਆ ਕੋਈ ਗੱਡੀ ਲਜਾਣ ਤੋਂ । ਜੇਹੜੀ ਚ ਮੇਰਾ ਜੀ ਕਰਦਾ ਓਹੀ ਲੈ ਜਾਈਦੀ ਆ।
ਸੋ ਹੁਣ ਕੇਹੜੀ ਗਲੋਂ ਵਿਗੜੀ , ਕਿੱਥੇ ਪ੍ਰੌਬਲਮ ਆਈ ਇਹ ਵਾਹਿਗੁਰੂ ਜਾਣੇ ਜਾਂ ਇਹ ਦੋਵੇਂ ਧਿਰਾਂ ਜਾਨਣ।
ਸੋਚਣਾਂ ਤੁਸੀਂ ਤੇ ਫੈਸਲਾ ਕੋਰਟ ਨੇ ਕਰਨਾਂ।
ਧੰਨਵਾਦ