Breaking News

#BREAKING – ਮਾਮਲਾ ਕਿਸਾਨਾਂ ਦੀ CM ਭਗਵੰਤ ਮਾਨ ਨਾਲ ਹੋਈ ਗਰਮਾ-ਗਰਮੀ ਦਾ

Farmer leader Balbir Singh Rajewal & Joginder Singh Ugrahan says CM Bhagwant Mann challenged us & said “Do whatever you want to do”.


‘ਮੇਰੀ ਨਰਮਾਈ ਨੂੰ ਇਹ ਨਾ ਸਮਝੋ ਕਿ ਮੈਂ ਐਕਸ਼ਨ ਨੀ ਲੈ ਸਕਦਾ,
ਮੈਂ 3.5 ਕਰੋੜ ਲੋਕਾਂ ਦਾ CM ਹਾਂ’
”ਮੇਰੀ ਨਰਮਾਈ ਨੂੰ ਇਹੀ ਨਾ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ”, ਮੈਂ 3.50 ਕਰੋੜ ਪੰਜਾਬੀਆਂ ਦਾ ਚੁਣਿਆ ਹੋਇਆ ਹਾਂ : CM ਭਗਵੰਤ ਮਾਨ
#cmmann #bhagwantmann #punjab #politics #farmers

CM Bhagwant Mann spoke about yesterday’s meeting with farmer leaders and explained why he left. He stated, “I asked the farmer leaders about tomorrow’s Chandigarh Kisan Morcha. They said there would be a morcha. I responded, then why did you make me sit for three hours? Is this some kind of a joke? I got up and left. I did not call the meeting out of fear. The morcha and the meeting cannot happen together. The meeting is canceled; now they can hold their morcha.

ਕਿਸਾਨ ਆਗੂਆਂ ਦੀ ਰਣਨੀਤੀ ਨਾਲ ਕਈ ਗੱਲਾਂ ‘ਤੇ ਸਾਡੀ ਵੀ ਅਸਹਿਮਤੀ ਹੈ ਪਰ ਮੁੱਖ ਮੰਤਰੀ ਨੇ ਜਿਵੇਂ ਅੱਜ ਗੁੱਸੇ ਅਤੇ ਹੰਕਾਰ ਵਿੱਚ ਮੀਟਿੰਗ ਛੱਡੀ ਅਤੇ ਫਿਰ ਬਾਅਦ ਵਿੱਚ ਇਹ ਸੋਸ਼ਲ ਮੀਡੀਆ ਤੇ ਲਿਖਿਆ, ਉਹ ਸਿਰਫ ਤਾਕਤ ਦੇ ਨਸ਼ੇ ਵਿੱਚੋਂ ਨਹੀਂ ਨਿਕਲਿਆ, ਇਹ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਨਿਸ਼ਾਨਾ ਬਾਕੀ ਵਰਗਾਂ ਨੂੰ ਕਿਸਾਨਾਂ ਦੇ ਉਲਟ ਖੜ੍ਹਾ ਕਰਨਾ ਹੈ।

ਇਸ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਵਪਾਰੀ ਅਤੇ ਸਨਅਤੀ ਵਰਗ ਤੇ ਨੁਮਾਇੰਦਿਆਂ ਨਾਲ ਬੜੇ ਨਿੱਘੇ ਮਾਹੌਲ ਵਿੱਚ ਮੀਟਿੰਗ ਕੀਤੀ ਅਤੇ ਸਰਕਾਰ ਨੇ ਆਪਣੇ ਤੌਰ ‘ਤੇ ਉਨ੍ਹਾਂ ਲਈ ਕਈ ਰਿਆਇਤਾਂ ਦਾ ਐਲਾਨ ਕੀਤਾ।

ਪੰਜਾਬ ਸਰਕਾਰ ਨੇ ਲੋਕਾਂ ਵਿੱਚ ਸਪਸ਼ਟ ਸੁਨੇਹਾ ਦੇ ਦਿੱਤਾ ਹੈ। ਭਗਵੰਤ ਮਾਨ ਦੇ ਇਸ ਟਵੀਟ ਨੂੰ ਨਾਲ ਹਿੰਦੀ ਵਿੱਚ ਲਿਖਣਾ ਹੋਰ ਸਪਸ਼ਟ ਕਰ ਦਿੰਦਾ ਹੈ ਕਿ ਉਹ ਸੁਨੇਹਾ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦੇ ਨੇ।

ਇਸ ਰਣਨੀਤੀ ਦਾ ਤੁਰੰਤ ਨਿਸ਼ਾਨਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਹੈ ਪਰ ਲੰਬਾ ਨਿਸ਼ਾਨਾ 2027 ਦੀਆਂ ਚੋਣਾਂ ਤੱਕ ਜਾਂਦਾ ਹੈ।
ਪੰਜਾਬ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਦੀ ਕਿਸਾਨਾਂ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨਾਲ ਮਿਲੀਭੁਗਤ ਬਾਰੇ ਬਿਲਕੁਲ ਕੋਈ ਸ਼ੰਕਾ ਨਹੀਂ। ਇਸ ਬਾਰੇ ਅਸੀਂ ਸ਼ੰਭੂ ਮੋਰਚੇ ਦੀ ਸ਼ੁਰੂਆਤ ਵਿੱਚ ਹੀ ਲਿਖ ਦਿੱਤਾ ਸੀ।

ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ‘ਤੇ ਲਿਖੇ ਜਾਣ ਤੋਂ ਇਹ ਗੱਲ ਸਪਸ਼ਟ ਹੈ ਕਿ ਫਿਲਹਾਲ ਇਹ ਲਾਈਨ ਪਾਰਟੀ ਪੱਧਰ ‘ਤੇ ਲਈ ਗਈ ਹੈ।
ਹੁਣ ਮੁੱਖ ਮੰਤਰੀ ਦਾ ਇਹੋ ਜਿਹਾ ਸਟੈਂਡ ਲੈਣ ਦਾ ਕਾਰਨ ਇਕੱਲਾ ਹੰਕਾਰ ਜਾਂ ਬੇਈਮਾਨੀ ਨਹੀਂ, ਉਨ੍ਹਾਂ ਕੋਲ ਜ਼ਮੀਨੀ ਪੱਧਰ ਤੋਂ ਕੋਈ ਇਹੋ ਜਿਹੀ ਫੀਡਬੈਕ ਵੀ ਹੈ ਕਿ ਲੋਕ ਕਿਸਾਨ ਧਰਨਿਆਂ ਤੋਂ ਔਖੇ ਨੇ।

ਝੋਨੇ ਦੀ ਖਰੀਦ ਵੇਲੇ ਵੀ ਕਿਸਾਨਾਂ ਨੂੰ ਮਿੱਥ ਕੇ ਤੰਗ ਕੀਤਾ ਗਿਆ ਅਤੇ ਉਹਨਾਂ ਨੂੰ ਸੜਕਾਂ ਰੋਕਣ ਲਈ ਮਜਬੂਰ ਕੀਤਾ ਗਿਆ। ਹਾਲਾਂਕਿ ਉਸ ਵਿੱਚ ਸਾਰਾ ਕਸੂਰ ਕੇਂਦਰ ਅਤੇ ਪੰਜਾਬ ਸਰਕਾਰ ਦਾ ਸੀ ਪਰ ਗੈਰ ਕਿਸਾਨੀ ਵਰਗਾਂ ਵਿੱਚ ਕਿਸਾਨ ਮਾੜੇ ਬਣੇ।
ਨਜ਼ਰ ਆ ਰਿਹਾ ਹੈ ਕਿ ਮੌਜੂਦਾ ਕਿਸਾਨ ਅੰਦੋਲਨ ਅਤੇ ਕਿਸਾਨਾਂ ਦੀ ਹੋਰ ਐਜੀਟੇਸ਼ਨ ਦਾ ਸਿਆਸੀ ਫਾਇਦਾ ਫਿਲਹਾਲ “ਆਪ” ਲੈਣ ਦੀ ਕੋਸ਼ਿਸ਼ ਕਰੇਗੀ ਅਤੇ ਅਖੀਰ ਵਿੱਚ ਇਸ ਦਾ ਫਾਇਦਾ ਭਾਜਪਾ ਨੂੰ ਹੋਵੇਗਾ।

ਇਹ ਵੇਲਾ ਕਿਸਾਨ ਆਗੂਆਂ ਲਈ ਵੀ ਸੋਚਣ ਦਾ ਹੈ ਕਿ ਉਹ ਆਪਣੀ ਰਣਨੀਤੀ ਇਸ ਹਿਸਾਬ ਨਾਲ ਉਲੀਕਣ ਕਿ ਪੰਜਾਬ ਵਿਰੋਧੀ ਫਿਰਕੂ ਤਾਕਤਾਂ ਦੀ ਰਣਨੀਤੀ ਨੂੰ ਬਲ ਨਾ ਮਿਲੇ।
#Unpopular_Opinions
#Unpopular_Ideas
#Unpopular_Facts